ਤਰਨ ਤਾਰਨ: ਬੀਤੇ ਦਿਨੀਂ ਜ਼ਿਲ੍ਹੇ ਦੇ ਵਾਂ ਪਿੰਡ ਦੇ ਗੁਰਵੇਲ ਸਿੰਘ ਨੂੰ ਅਫ਼ੀਮ ਦੀ ਖੇਤੀ ਕਰਨ ਕਾਰਨ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਗੁਰਵੇਲ ਸਿੰਘ ਵੱਲੋਂ ਪੋਸਤ ਦੀ ਖੇਤੀ ਕਰਨ ਦੀ ਵੀਡੀਓ ਵਾਇਰਲ ਹੋਈ ਸੀ ਅਤੇ ਮੀਡੀਆ ਵੱਲੋਂ ਵੀ ਇਸ ਘਟਨਾ ਨੂੰ ਵੱਡੇ ਪੱਧਰ 'ਤੇ ਚੁੱਕਿਆ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਗੁਰਵੇਲ ਨੂੰ ਹਿਰਾਸਤ 'ਚ ਲਿਆ।
ਦੱਸਣਯੋਗ ਹੈ ਕਿ ਪੋਸਤ ਦੀ ਖੇਤੀ ਕਰਨ ਤੋਂ ਪਹਿਲਾਂ ਗੁਰਵੇਲ ਸਿੰਘ ਨੇ ਤਰਨ ਤਾਰਨ ਥਾਣਾ ਸਦਰ ਦੇ ਬਾਹਰ ਪੋਸਟਰ ਲਗਾ ਪੋਸਤ ਦੀ ਖੇਤੀ ਕਰਨ ਦੀ ਗੱਲ ਆਖੀ ਸੀ ਪਰ ਪੁਲਿਸ ਵੱਲੋਂ ਇਸ ਗੱਲ ਨੂੰ ਹਲਕੇ ਪੱਧਰ 'ਤੇ ਲਿਆ ਗਿਆ ਸੀ। ਗੁਰਵੇਲ ਸਿੰਘ ਨੇ ਆਪਣੇ ਕਹੇ ਅਨੁਸਾਰ ਬੀਤੇ ਦਿਨੀਂ ਅਰਦਾਸ ਕਰਨ ਤੋਂ ਬਾਅਦ ਪੋਸਤ ਦੀ ਖੇਤੀ ਕਰ ਦਿੱਤੀ ਜਿਸ ਦਾ ਵੀਡੀਓ ਵਾਇਰਲ ਹੋਣ 'ਤੇ ਪੁਲਿਸ ਨੇ ਗੁਰਵੇਲ ਸਿੰਘ ਅਤੇ ਉਸ ਦੇ ਸਾਥੀ ਹਰਭੇਜ ਸਿੰਘ ਅਰਦਾਸੀਏ ਸਣੇ ਚਾਰ ਹੋਰ ਅਣਪਛਾਤੇ ਲੋਕਾਂ ਵਿਰੁੱਧ ਮਾਮਲਾ ਦਰਜ ਕਰ ਪੜਤਾਲ ਸ਼ੁਰੂ ਕਰ ਦਿੱਤੀ ਹੈ।