ਪੰਜਾਬ

punjab

ETV Bharat / state

ਪੁਲਿਸ ਵੱਲੋਂ ਨਸ਼ਾ ਤਸਕਰਾਂ ਦੀ ਜਾਇਦਾਦ ਦੀ ਕੁਰਕੀ ਸ਼ੁਰੂ - ਤਰਨ ਤਾਰਨ

ਐੱਸਪੀਡੀ ਜਗਜੀਤ ਸਿੰਘ ਵਾਲੀਆ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋ ਹੁਣ ਤੱਕ 11 ਵੱਡੇ ਤਸਕਰਾਂ ਦੀ 6 ਕਰੋੜ 58 ਲੱਖ 28 ਹਜ਼ਾਰ 630 ਰੁਪਏ ਦੀ ਜਾਇਦਾਦ ਕੁਰਕ ਕਰ ਚੁੱਕੀ ਹੈ।

ਫ਼ੋਟੋ

By

Published : Nov 14, 2019, 5:56 PM IST

ਤਰਨ ਤਾਰਨ: ਸਥਾਨਕ ਪੁਲਿਸ ਨੇ ਨਸ਼ਾ ਤਸਕਰਾਂ ਤੇ ਸ਼ਿਕੰਜਾ ਕੱਸਦਿਆਂ ਤਸਕਰਾਂ ਵੱਲੋ ਨਸ਼ੇ ਦੀ ਕਾਲੀ ਕਮਾਈ ਤੋ ਬਣਾਈ ਗਈ ਜਾਇਦਾਦ ਨੂੰ ਜ਼ਬਤ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਸਦੇ ਚੱਲਦਿਆਂ ਪੁਲਿਸ ਵੱਲੋ 2 ਹੋਰ ਨਸ਼ਾ ਤਸਕਰਾਂ ਦੀ 1 ਕਰੋੜ 41 ਲੱਖ ਰੁਪਏ ਦੀ ਜਾਇਦਾਦ ਨੂੰ ਜ਼ਬਤ ਕੀਤਾ ਗਿਆ ਹੈ।

ਤਰਨ ਤਾਰਨ ਪੁਲਿਸ ਹੁਣ ਤੱਕ ਜ਼ਿਲ੍ਹੇ ਦੇ 11 ਵੱਡੇ ਤਸਕਰਾਂ ਦੀ 6 ਕਰੋੜ 58 ਲੱਖ 28 ਹਜ਼ਾਰ 630 ਰੁਪਏ ਦੀ ਜਾਇਦਾਦ ਕੁਰਕ ਕਰ ਚੁੱਕੀ ਹੈ। ਇਸ ਮਾਮਲੇ ਤੇ ਜਾਣਕਾਰੀ ਦਿੰਦਿਆ ਐੱਸਪੀਡੀ ਜਗਜੀਤ ਸਿੰਘ ਵਾਲੀਆਂ ਨੇ ਦੱਸਿਆ ਕਿ ਥਾਣਾ ਵਲਟੋਹਾ ਦੇ ਪਿੰਡ ਦਾਊਦਪੁਰਾ ਦੇ ਵਾਸੀ ਲਖਬੀਰ ਸਿੰਘ ਜਿਸ ਕੋਲੋਂ 1 ਕਿਲੋ 400 ਗ੍ਰਾਮ ਹੈਰੋਇਨ ਤੇ 78 ਲੱਖ ਰੁਪਏ ਦੀ ਜਾਇਦਾਦ ਨੂੰ ਪੁਲਿਸ ਵੱਲੋ ਜ਼ਬਤ ਕਰ ਲਿਆ ਗਿਆ ਹੈ।

ਇਸ ਤਰ੍ਹਾਂ ਥਾਣਾ ਵਲਟੋਹਾ ਦੇ ਪਿੰਡ ਅਮਰਕੋਟ ਦੇ ਵਾਸੀ ਗੁਰਦੇਵ 63 ਲੱਖ ਰੁਪਏ ਦੀ ਜਾਇਦਾਦ ਤੇ 20 ਮਰਲੇ ਦੀ ਰਿਹਾਇਸ਼ੀ ਕੋਠੀ ਵਿੱਚ ਪਿਆ ਕੀਮਤੀ ਸਮਾਨ ਅਤੇ ਇੱਕ ਕਾਰ ਨੂੰ ਕੁਰਕ ਕਰ ਲਿਆ ਹੈ। ਗੁਰਦੇਵ ਸਿੰਘ ਕੋਲੋ ਪੁਲਿਸ ਨੇ ਸਾਲ 2012 ਵਿੱਚ 20 ਕਿਲੋ ਹੈਰੋਇਨ ਬਰਾਮਦ ਕੀਤੀ ਸੀ। ਐਸ ਪੀ ਡੀ ਵਾਲੀਆ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋ ਹੁਣ ਤੱਕ 11 ਵੱਡੇ ਤਸਕਰਾਂ ਦੀ 6 ਕਰੋੜ 58 ਲੱਖ 28 ਹਜ਼ਾਰ 630 ਰੁਪਏ ਦੀ ਜਾਇਦਾਦ ਕੁਰਕ ਕੀਤੀ ਜਾ ਚੁੱਕੀ ਹੈ ਉਹਨਾਂ ਦੱਸਿਆਂ ਕਿ ਪੁਲਿਸ ਇਹ ਕਾਰਵਾਈ ਅੱਗੇ ਵੀ ਜਾਰੀ ਰਹੇਗੀ।

ABOUT THE AUTHOR

...view details