ਪੰਜਾਬ

punjab

ETV Bharat / state

ਭੱਗੂਪੁਰ ਵਿੱਚ ਬਣੇਗਾ ਪੰਜਾਬ ਦਾ ਪਹਿਲਾ ਹੀਲਿੰਗ ਫੋਰੈਸਟ - evironment

ਲੁਧਿਆਣਾ ਦੇ ਡਾ. ਬਲਵਿੰਦਰ ਸਿੰਘ ਲੱਖੇਵਾਲੀ ਦੀ ਮਦਦ ਨਾਲ ਭੱਗੂਪੁਰ ਕੇਂਦਰ ਵਿਖੇ ਪੰਜਾਬ ਦਾ ਪਹਿਲਾ ਹੀਲਿੰਗ ਫੋਰੈਸਟ ਬਣਾਉਣ ਦਾ ਫੈਸਲਾ ਲਿਆ। ਇਸ ਵਿਚ 5 ਏਕੜ ਜ਼ਮੀਨ ਵਿਚ ਜੰਗਲ ਤਿਆਰ ਕਰਨ ਲਈ 65 ਕਿਸਮਾਂ ਦੇ ਬੂਟੇ ਲਗਾਏ ਜਾਣਗੇ।

ਫ਼ੋਟੋ

By

Published : Jul 18, 2019, 10:30 PM IST

Updated : Jul 18, 2019, 10:38 PM IST

ਤਰਨਤਾਰਨ: ਸਬ ਡਵੀਜਨ ਪੱਟੀ ਅਧੀਨ ਪੈਂਦੇ ਪਿੰਡ ਭੱਗੂਪੁਰ ਵਿਖੇ ਬਣੇ ਮੁੜ ਵਸੇਬਾ ਕੇਂਦਰ ਭੱਗੂਪੁਰ ਦੇ ਇੰਚਾਰਜ ਡਾ. ਜਸਪ੍ਰੀਤ ਸਿੰਘ ਵੱਲੋਂ ਵਾਤਾਵਰਣ ਨੂੰ ਬਚਾਉਣ ਲਈ ਵੱਡਾ ਹੰਬਲਾ ਮਾਰਿਆ। ਲੁਧਿਆਣਾ ਤੋਂ ਡਾ. ਬਲਵਿੰਦਰ ਸਿੰਘ ਲੱਖੇਵਾਲੀ ਦੀ ਮਦਦ ਨਾਲ ਭੱਗੂਪੁਰ ਕੇਂਦਰ ਵਿਖੇ ਪੰਜਾਬ ਦਾ ਪਹਿਲਾ ਹੀਲਿੰਗ ਫੋਰੈਸਟ ਬਣਾਉਣ ਦਾ ਫੈਸਲਾ ਲਿਆ। ਇਸ ਵਿਚ 5 ਏਕੜ ਜ਼ਮੀਨ ਵਿਚ ਜੰਗਲ ਤਿਆਰ ਕਰਨ ਲਈ 65 ਕਿਸਮਾਂ ਦੇ ਬੂਟੇ ਲਗਾਏ ਜਾਣਗੇ, ਜਿੰਨ੍ਹਾਂ ਤੋਂ ਦਵਾਈਆਂ ਤਿਆਰ ਕੀਤੀਆ ਜਾ ਸਕਦੀਆਂ ਹਨ।

ਵੇਖੋ ਵੀਡੀਓ
ਡਾ. ਬਲਵਿੰਦਰ ਸਿੰਘ ਲੱਖੇਵਾਲੀ ਅਤੇ ਡਾ. ਜਸਪ੍ਰੀਤ ਸਿੰਘ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਇਸ ਕੇਂਦਰ ਵਿਚ ਬਹੁਤ ਸੰਘਣੇ 500 ਤੋਂ ਵੱਧ ਬੂਟੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ। ਉਨ੍ਹਾਂ ਕਿਹਾ ਜਿੱਥੇ ਇਹ ਬੂਟੇ ਵਾਤਾਵਰਣ ਨੂੰ ਸੁੱਧ ਰੱਖਣ ਵਿਚ ਸਹਾਈ ਹੋਣਗੇ ਉਥੇ ਹੀ ਇਹ ਪੰਛੀਆ ਦਾ ਰਹਿਣ ਬਸੇਰਾ ਵੀ ਬਣੇਗਾ।

ਇਹ ਵੀ ਪੜ੍ਹੋ: ਵਾਤਾਵਰਣ ਦਿਹਾੜੇ ਮੌਕੇ ਬੀਐੱਸਐੱਫ ਜਵਾਨਾਂ ਨੇ ਲਾਏ 600 ਬੂਟੇ
ਇਸ ਮੌਕੇ ਸਿਵਲ ਸਰਜਨ ਨੇ ਇਸ ਕੇਂਦਰ ਵਿਚ ਸ਼ੁਰੂ ਕੀਤੀ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ਲਾਘਾ ਕਰਦੇ ਕਿਹਾ ਇਹ ਯਤਨ ਜ਼ਿਲ੍ਹੇ ਵਿਚ ਹੋਰ ਥਾਵਾਂ 'ਤੇ ਵੀ ਕੀਤੇ ਜਾਣਗੇ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਏਡੀਸੀ ਸੰਦੀਪ ਰਿਸ਼ੀ ਨੇ ਕਿਹਾ ਕਿ ਡਾ. ਜਸਪ੍ਰੀਤ ਸਿੰਘ ਵਧਾਈ ਦੇ ਪਾਤਰ ਹਨ ਜਿੰਨ੍ਹਾਂ ਵੱਲੋਂ ਇਹ ਵੱਡਾ ਉਪਰਾਲਾ ਕੀਤਾ ਗਿਆ। ਸਾਨੂੰ ਸਾਰਿਆ ਨੂੰ ਵਾਤਾਵਰਣ ਨੂੰ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ।

Last Updated : Jul 18, 2019, 10:38 PM IST

ABOUT THE AUTHOR

...view details