ਤਰਨਤਾਰਨ: ਹਲਕਾ ਖਡੂਰ ਸਾਹਿਬ ਦੇ ਪਿੰਡ ਰੱਤੋਕੇ ਦੇ ਲਾਭਪਾਤਰੀਆਂ ਨੇ ਥਾਣਾ ਚੋਹਲਾ ਸਾਹਿਬ ਵਿਖੇ ਧਰਨਾ ਲਗਾਇਆ। ਕੇਂਦਰ ਸਰਕਾਰ ਵੱਲੋਂ ਗ਼ਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਲੋਕਾਂ ਲਈ ਮੁਫਤ ਕਣਕ 20 ਕਿਲੋ ਦੇਣ ਦੀ ਬਜਾਏ ਹਾਕਮ ਧਿਰ ਦੀ ਸੀਨਾਜੋਰੀ ਨਾਲ 15 ਕਿੱਲੋ ਕਣਕ ਪ੍ਰਤੀ ਜੀਅ ਦਾ ਪਿੰਡ ਵਾਸੀਆ ਨੇ ਪੁਲਿਸ ਸਟੇਸ਼ਨ ਚੋਹਲਾ ਸਾਹਿਬ ਦੇ ਬਾਹਰ ਡੱਟ ਕੇ ਵਿਰੋਧ ਕੀਤਾ।
ਪਿੰਡ ਵਾਸੀਆਂ ਨੇ ਸਥਾਨਕ ਪੁਲਿਸ ਸਟੇਸ਼ਨ ਦੇ ਬਾਹਰ ਵਾਰ ਫੂਡ ਸਪਲਾਈ ਇੰਸਪੈਕਟਰ ਹਰਪ੍ਰੀਤ ਸਿੰਘ ਦੇ ਰੋਕਣ ਦੇ ਬਾਵਜੂਦ ਵੀ ਹਾਕਮ ਧਿਰ ਨਾਲ ਸਬੰਧਤ ਆਗੂ ਸਰਤਾਜ ਸਿੰਘ ਤੇ ਉਸਦੇ ਸਾਥੀਆਂ ਨੇ ਰਾਤ ਦੇ ਹਨੇਰੇ ਵਿਚ ਕਣਕ ਵੰਡਣ ਦੇ ਇਲਜ਼ਾਮ ਲਗਾਏ।
ਅੱਤ ਦੀ ਗਰਮੀ 'ਚ ਪਿੰਡ ਦੇ ਸੈਂਕੜੇ ਔਰਤਾਂ ਬਜ਼ੁਰਗ 'ਤੇ ਬੱਚੇ ਸ਼ਰੇਆਮ ਉਨ੍ਹਾਂ ਨਾਲ ਹੋ ਰਹੀ ਧੱਕੇਸ਼ਾਹੀ ਖ਼ਿਲਾਫ਼ ਥਾਣਾ ਚੋਹਲਾ ਸਾਹਿਬ ਦੇ ਮੁੱਖ ਦਰਵਾਜੇ ਕੋਲ ਲਗਭਗ 3 ਘੰਟੇ ਹਾਕਮ ਧਿਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਹਾਕਮ ਸਰਕਾਰ ਨੇ ਸਾਨੂੰ ਇੰਨਸਾਫ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ 'ਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਜਦੋਂ ਇਸ ਸਬੰਧੀ ਅੱਜ ਦੁਬਾਰਾ ਫੇਰ ਫੂਡ ਸਪਲਾਈ ਇੰਸਪੈਕਟਰ ਹਰਪ੍ਰੀਤ ਸਿੰਘ ਨਾਲ ਠਾਣਾ ਮੁਖੀ ਕੁਲਵੰਤ ਸਿੰਘ ਨੇ ਪੱਤਰਕਾਰਾਂ ਦੇ ਸਾਹਮਣੇ ਫੋਨ ਤੇ ਗੱਲਬਾਤ ਕੀਤੀ ਤਾਂ ਇੰਸਪੈਕਟਰ ਨੇ ਕਿਹਾ ਕਿ ਕੁਝ ਸ਼ਰਾਰਤੀ ਲੋਕ ਬਿਨਾਂ ਡਿੱਪੂ ਹੋਲਡਰਾਂ ਦੇ ਸਿਆਸੀ ਦਬਾ ਨਾਲ ਆਪਣੀ ਮਨ ਮਰਜੀ ਕਰ ਰਹੇ ਹਨ ਪਰ ਉਹ ਖੁਦ ਪਿੰਡ ਰੱਤੋਕੇ ਪਹੁੰਚ ਕੇ ਹਰ ਲਾਭਪਾਤਰੀ ਨੂੰ ਡੀਪੂ ਹੋਲਡਰਾਂ ਦੀ ਮੌਜੂਦਗੀ ਚ ਬਣਦਾ ਹੱਕ ਦਿਵਾਉਣਗੇ।
ਇਹ ਵੀ ਪੜ੍ਹੋ:-ਅਨੋਖਾ ਕਦਮ: ਨੌਜਵਾਨ ਵੱਲੋਂ ਸੋਨੇ ਦੀ ਸਿਆਹੀ ਨਾਲ ਲਿਖਿਆ ਜਾ ਰਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ