ਪੰਜਾਬ

punjab

ETV Bharat / state

ਸਰਕਾਰ ਦੇ ਲਾਰਿਆਂ ਖਿਲਾਫ਼ ਜ਼ਹਿਰੀਲੀ ਸ਼ਰਾਬ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੇ ਲਗਾਇਆ ਧਰਨਾ

ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ ਵਿਖੇ ਜਹਿਰੀਲੀ ਸ਼ਰਾਬ ਦੇ ਸੇਵਨ ਨਾਲ ਕਰੀਬ 100 ਤੋ ਵੱਧ ਪਰਿਵਾਰਾਂ ਦੇ ਵਿਅਕਤੀਆ ਦੀ ਮੌਤ ਹੋ ਗਈ ਸੀ।ਸਰਕਾਰ (Government) ਨੇ ਪੀੜਤ ਪਰਿਵਾਰਾਂ ਨੂੰ 5 ਲੱਖ ਰੁਪਏ ਅਤੇ ਨੌਕਰੀ ਦਾ ਐਲਾਨ ਕੀਤਾ ਸੀ।ਪੀੜਤ ਪਰਿਵਾਰਾ ਦਾ ਕਹਿਣਾ ਹੈ ਕਿ ਨਾ ਤਾਂ 5 ਲੱਖ ਰੁਪਏ ਮਿਲੇ ਨਾ ਹੀ ਸਰਕਾਰੀ ਨੌਕਰੀ (Government job) ਮਿਲੀ।

ਸਰਕਾਰ ਦੇ ਲਾਰੇ ਖਿਲਾਫ਼ ਲੋਕਾਂ ਦਾ ਧਰਨਾ
ਸਰਕਾਰ ਦੇ ਲਾਰੇ ਖਿਲਾਫ਼ ਲੋਕਾਂ ਦਾ ਧਰਨਾ

By

Published : Nov 26, 2021, 2:07 PM IST

ਤਰਨਤਾਰਨ:ਪਿੰਡ ਪੰਡੋਰੀ ਗੋਲਾ ਵਿਖੇ ਜਹਿਰੀਲੀ ਸ਼ਰਾਬ (Toxic alcohol) ਦੇ ਸੇਵਨ ਨਾਲ ਕਰੀਬ 100 ਤੋ ਵੱਧ ਪਰਿਵਾਰਾ ਦੇ ਵਿਅਕਤੀਆ ਦੀ ਮੋਤ ਹੋ ਗਈ ਸੀ।ਜਿਸ ਤੋ ਬਆਦ ਪੰਜਾਬ ਸਰਕਾਰ (Punjab Government) ਨੇ ਹਰਕਤ ਵਿਚ ਆ ਕੇ ਜਹਿਰੀਲੀ ਸ਼ਰਾਬ ਦਾ ਕਰੋਬਾਰ ਕਰਨ ਵਾਲਿਆ ਖਿਲਾਫ ਸਖਤ ਕਾਰਵਾਈ ਦੇ ਨਿਰਦੇਸ਼ ਦਿਤੇ ਸਨ ਅਤੇ ਮਰਨ ਵਾਲੇ ਵਿਅਕਤੀਆ ਦੇ ਪਰਿਵਾਰ ਨੁੰ 5 ਲੱਖ ਰੁਪਏ ਤੇ ਪਰਿਵਾਰ ਦੇ ਕਿਸੇ ਇੱਕ ਮੈਂਬਰ ਨੂੰ ਸਰਕਾਰੀ ਨੋਕਰੀ ਦੇਣ ਦਾ ਐਲਾਨ ਕੀਤਾ ਸੀ।

ਸਰਕਾਰ ਦੇ ਲਾਰੇ ਖਿਲਾਫ਼ ਲੋਕਾਂ ਦਾ ਧਰਨਾ

5 ਲੱਖ ਰੁਪਏ ਅਤੇ ਨੌਕਰੀ ਸਿਰਫ ਐਲਾਨ ਹੀ ਰਹਿ ਗਏ ਹਨ। ਜਿਸ ਦੇ ਰੋਸ ਵਜੋ ਪੀੜਤ ਪਰਿਵਾਰ ਨੇ ਅੱਜ ਇੱਕਤਰ ਹੋ ਕੇ ਤਰਨਤਾਰਨ ਦੀ ਸਥਾਨਕ ਗਾਂਧੀ ਪਾਰਕ (Gandhi Park) ਵਿਖੇ ਪੰਜਾਬ ਸਰਕਾਰ ਦੇ ਖਿਲਾਫ ਝੰਡਾ ਖੋਲਣ ਦਾ ਐਲਾਨ ਕੀਤਾ ਹੈ।ਪੀੜਤ ਪਰਿਵਾਰ ਮੈਂਬਰ ਪ੍ਰੇਮ ਸਿੰਘ ਨੇ ਕਿਹਾ ਕਿ ਮੇਰੇ ਪਿਤਾ ਤੇ ਮੇਰਾ ਭਰਾ ਜਹਿਰੀਲੀ ਸ਼ਰਾਬ ਦੇ ਸੇਵਨ ਨਾਲ ਮੋਤ ਹੋ ਗਈ ਸੀ। ਪ੍ਰੇਮ ਸਿੰਘ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਜੋ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਕਿ ਕਾਂਗਰਸ ਦੀ ਸਰਕਾਰ ਲ਼ੋਕਾ ਦੀ ਸਰਕਾਰ ਹੈ ਮਗਰ ਜੋ ਪੀੜਤ ਪਰਿਵਾਰ ਨਾਲ ਵਾਅਦੇ ਕੀਤੇ ਸਨ ਉਹ ਪੁਰੇ ਕਰਨ ਤੋ ਕਿਉ ਭੱਜ ਰਹੀ ਹੈ।

ਪ੍ਰੇਮ ਸਿੰਘ ਨੇ ਕਿਹਾ ਕਿ ਬਹੁਤ ਸਾਰੀਆ ਉਹ ਮਹਿਲਾਵਾਂ ਹਨ ਜਿੰਨਾ ਦੇ ਪਤੀ ਇਸ ਜਹਿਰੀਲੀ ਸ਼ਰਾਬ ਦੇ ਸੇਵਨ ਕਾਰਨ ਦੁਨੀਆ ਤੋ ਚੱਲ ਵਸੇ ਮਗਰ ਪੰਜਾਬ ਸਰਕਾਰ ਨੇ ਇਹਨਾ ਮਹਿਲਾਵਾਂ ਨੂੰ ਜੋ ਸਹੂਲਤਾਂ ਦੇਣ ਦਾ ਐਲਾਨ ਕੀਤਾ ਸੀ ਉਸ ਵਿਚੋਂ ਇੱਕ ਵੀ ਵਾਅਦਾ ਪੂਰਾ ਨਹੀ ਕੀਤਾ ਹੈ।

ਪ੍ਰੇਮ ਸਿੰਘ ਨੇ ਕਿਹਾ ਸਾਰੇ ਪੀੜਤ ਪਰਿਵਾਰ ਦਿਨ ਸ਼ਨੀਵਾਰ ਨੁੂੰ ਆਪਣਾ ਵਫਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦਫਤਰ ਵਿਖੇ ਚੰਡੀਗੜ੍ਹ ਵਿਖੇ ਪਹੁੰਚਾਂਗੇ। ਜਿਥੇ ਅਸੀ ਮੰਗ ਕਰਾਂਗੇ ਕਿ ਸਾਡੇ ਨਾਲ ਜੋ ਪੰਜਾਬ ਸਰਕਾਰ ਨੇ ਵਾਅਦੇ ਕੀਤੇ ਸਨ ਉਹ ਪੂਰੇ ਕੀਤੇ ਜਾਣ।

ਇਹ ਵੀ ਪੜੋ:ਕਿਸਾਨ ਅੰਦੋਲਨ ਦਾ ਇੱਕ ਸਾਲ: ਸਰਕਾਰ ਦਾ ਰਵੱਈਆ ਧੋਖੇਬਾਜ਼- ਰਾਕੇਸ਼ ਟਿਕੈਤ

ABOUT THE AUTHOR

...view details