ਪੰਜਾਬ

punjab

ETV Bharat / state

ਪਿੰਡ ਵਿੱਚ ਆਪ ਦੀ ਪੰਚਾਇਤ, ਪਰ ਪਿੰਡ ਦੇ ਹਾਲਾਤ ਹਨ ਨਰਕਾਂ ਜਿਹੇ ! - NARK BHARI ZINDAGI JI RHE LOK

ਤਰਨਤਾਰਨ ਦੇ ਇੱਕ ਪਿੰਡ ਦੇ ਹਾਲਾਤ ਫਿਰਨੀ ਵਿੱਚ ਪਾਣੀ ਖੜ੍ਹਨ ਕਾਰਨ (Conditions bad due to standing water in Phirini ) ਬੁਰੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ 10 ਸਾਲਾਂ ਤੋਂ ਫਿਰਨੀ ਵਿੱਚ ਗੰਦਾ ਪਾਣੀ ਜਮ੍ਹਾਂ ਹੋ ਰਿਹਾ ਹੈ ਜਿਸ ਕਾਰਨ ਰਾਹਗੀਰਾਂ ਨੂੰ ਪਰੇਸ਼ਾਨੀ ਹੋ ਰਹੀ ਅਤੇ ਗੰਭੀਰ ਬਿਮਾਰੀਆਂ ਵੀ ਫੈਲ ਰਹੀਆਂ ਹਨ।

Panchayat of AAP in the village, but the conditions of the village are like hell
ਪਿੰਡ ਵਿੱਚ ਆਪ ਦੀ ਪੰਚਾਇਤ,ਪਰ ਪਿੰਡ ਦੇ ਹਾਲਾਤ ਹਨ ਨਰਕਾਂ ਜਿਹੇ

By

Published : Sep 29, 2022, 2:19 PM IST

ਤਰਨਤਾਰਨ:ਜ਼ਿਲ੍ਹੇ ਦੇ ਪਿੰਡ ਰੂੜੇਆਸਲ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ (People forced to live a hellish life) ਪਿੰਡ ਹਨ। ਦਰਅਸਲ ਲੋਕ ਪਿਛਲੇ ਇੱਕ ਦਹਾਕੇ ਤੋਂ ਪਿੰਡ ਦੀ ਫਿਰਨੀ ਉੱਤੇ ਖੜ੍ਹੇ ਗੰਦੇ ਪਾਣੀ ਵਿੱਚੋਂ ਲੰਘ ਰਹੇ ਹਨ। ਲੋਕ ਦਾ ਕਹਿਣਾ ਹੈ ਕਿ ਸਰਕਾਰ ਜਾਂ ਪ੍ਰਸ਼ਾਸਨ ਨੇ ਕਦੇ ਵੀ ਉਨ੍ਹਾਂ ਦੀ ਸਾਰ ਨਹੀਂ (The administration never took their essence)ਲਈ ਉਨ੍ਹਾਂ ਕਿਹਾ ਕਿ ਦੇਸ਼ ਆਜ਼ਾਦ ਹੋਏ ਨੂੰ 70 ਤੋਂ ਵੀ ਜ਼ਿਆਦਾ ਸਾਲ ਹੋ ਚੁੱਕੇ ਹਨ, ਪਰ ਉਨ੍ਹਾਂ ਦੇ ਪਿੰਡ ਦੀ ਫਿਰਨੀ ਦੇ ਹਾਲਾਤ ਨਰਕਾਂ ਵਰਗੇ ਹਨ।

ਪਿੰਡ ਵਾਸੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿੰਡ ਦੇ ਪਾਣੀ ਦਾ ਨਿਕਾਸ ਸਹੀ ਤਰੀਕੇ ਨਾਲ ਨਾ ਹੋਣ ਕਰਕੇ ਇਹ ਪਾਣੀ ਪਿੰਡ ਦੀ ਚਾਰ ਚੁਫੇਰੇ ਬਣੀ ਫਿਰਨੀ ਵਿਚ ਜਮਾਂ ਹੋਇਆ ਰਹਿੰਦਾ ਹੈ ਜੋ ਕਿ ਪਿਛਲੇ ਕਈ ਸਾਲਾਂ ਤੋਂ ਅਜਿਹਾ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪਾਣੀ ਗਲੀਆਂ ਵਿਚੋਂ ਲੰਘ ਕੇ ਕਿਸਾਨਾਂ ਦੇ ਖੇਤਾਂ ਵਿਚ ਚਲਾ ਜਾਂਦਾ ਸੀ ਜਿਸ ਕਰਕੇ ਕਿਸਾਨਾਂ ਨੇ ਫਿਰਨੀ ਵਿਚ ਪਾਣੀ ਨੂੰ ਰੋਕਣ ਲਈ ਵੱਟਾਂ ਬਣਾ ਦਿੱਤੀਆਂ (Vats have been made to stop the water in Phirni) ਹਨ ਜਿਸ ਕਰਕੇ ਹੁਣ ਪਾਣੀ ਗਲੀਆਂ ਵਿਚ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇਸ ਗੰਦੇ ਪਾਣੀ ਨਾਲ ਕਈ ਬਿਮਾਰੀਆਂ ਵੀ ਫ਼ੈਲ ਰਹੀਆਂ ਹਨ (Many diseases are also spreading with dirty water ) ਪਰ ਸਰਕਾਰ ਦੇ ਨੁਮਾਇੰਦੇ ਵੋਟਾਂ ਵੇਲੇ ਆ ਕੇ ਵਿਕਾਸ ਦੀਆਂ ਗੱਲਾਂ ਕਰਦੇ ਹਨ ਬਾਅਦ ਵਿਚ ਉਨ੍ਹਾਂ ਦੀ ਕੋਈ ਸਾਰ ਨਹੀਂ ਲੈਂਦਾ ਨਾ ਕੋਈ ਪ੍ਰਸ਼ਾਨਿਕ ਅਧਿਕਾਰੀ ਪਿੰਡ ਵਿਚ ਮੌਕਾ ਦੇਖਣ ਆਉਂਦਾ ਹੈ।

ਪਿੰਡ ਵਿੱਚ ਆਪ ਦੀ ਪੰਚਾਇਤ,ਪਰ ਪਿੰਡ ਦੇ ਹਾਲਾਤ ਹਨ ਨਰਕਾਂ ਜਿਹੇ

ਇਸ ਬਾਰੇ ਸਮਾਜ ਸੇਵੀ ਗੁਰਮੁੱਖ ਸਿੰਘ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਇਸ ਪਿੰਡ ਅਜਿਹਾ ਹੀ ਚੱਲ ਰਿਹਾ ਹੈ ਕਿ ਪੰਚਾਇਤ (Panchayat) ਕਿਸੇ ਵੀ ਪਾਰਟੀ ਦੀ ਹੋਵੇ ਪਰ ਵਿਕਾਸ ਇੱਥੇ ਨਜ਼ਰ ਨਹੀਂ ਆਇਆ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਵੀ ਦਾਅਵੇ ਕੀਤੇ ਸਨ ਕਿ ਬਦਲਾਅ ਆਵੇਗਾ ਵਿਕਾਸ ਹੋਵੇਗਾ ਪਰ ਨਾ ਹਲਕਾ ਵਿਧਾਇਕ ਅਤੇ ਨਾ ਹੀ ਜ਼ਿਲ੍ਹੇ ਉੱਚ ਅਧਿਕਾਰੀ ਇਸ ਪਿੰਡ ਦੀ ਸਾਰ ਲੈ ਰਿਹਾ ਹੈ ਜਿਸ ਕਰਕੇ ਪਿੰਡ ਬੱਚੇ, ਬੁੱਢੇ ਇਸ ਗੰਦੇ ਪਾਣੀ ਵਿੱਚੋਂ ਲੰਘ ਰਹੇ ਹਨ।

ਪਿੰਡ ਦੇ ਮੋਹਤਬਰ ਆਗੂ ਸਰਵਨ ਸਿੰਘ ਨੇ ਮੰਨਿਆ ਕਿ ਪਿਛਲੀ ਸਰਕਾਰ ਵੇਲੇ ਉਨ੍ਹਾਂ ਵਲੋਂ ਕੁਝ ਗਲੀਆਂ ਵਿਚ ਸੀਵਰੇਜ ਲਈ ਪੋਰੇ ਪਾਏ ਗਏ ਪਰ ਫਿਰ ਸਰਕਾਰ ਬਦਲ ਗਈ ਅਤੇ ਪੰਚਾਇਤ ਦਾ ਕੋਰਮ ਵੀ ਟੁੱਟ ਗਿਆ ਜਿਸ ਕਰਕੇ ਵਿਕਾਸ ਕਾਰਜ ਠੱਪ ਹੋ ਗਏ ਉਨ੍ਹਾਂ ਕਿਹਾ ਕਿ ਪਿੰਡ ਲਈ 35-40 ਲੱਖ ਦੀ ਗ੍ਰਾਂਟ ਆਏ ਜਿਸ ਵਿਚੋਂ 80 ਫ਼ੀਸਦ ਪੈਸਾ ਪਿੰਡ ਦੇ ਵਿਕਾਸ ਉੱਤੇ ਖ਼ਰਚ ਕੀਤਾ ਗਿਆ

ਪਿੰਡ ਦੀ ਮੌਜੂਦਾ ਸਰਪੰਚ ਦੇ ਪਤੀ ਤਰਸੇਮ ਸਿੰਘ ਨੇ ਦੱਸਿਆ ਕਿ ਉਹ ਆਮ ਆਦਮੀ ਪਾਰਟੀ ਵਲੋ ਪਿੰਡ ਦੇ ਸਰਪੰਚ ਹਨ ਪਰ ਉਨ੍ਹਾਂ ਦੀ ਪੰਚਾਇਤ ਦਾ ਕੋਰਮ ਪੂਰਾ ਨਾ (As the quorum of the panchayat is not complete) ਹੋਣ ਕਰਕੇ ਵਿਕਾਸ ਦੇ ਕੰਮ ਅਧੂਰੇ ਪਏ ਹਨ। ਉਨ੍ਹਾਂ ਕਿਹਾ ਕਿ ਪਿੰਡ ਵਿਚ ਕੋਈ ਪ੍ਰਬੰਧਕ ਵੀ ਨਹੀਂ ਲੱਗਾ ਹੋਇਆ ਜਦ ਪੰਚਾਇਤ ਦਾ ਕੋਰਮ ਪੂਰਾ ਹੋਵੇਗਾ ਫਿਰ ਹੀ ਪਿੰਡ ਦੇ ਵਿਕਾਸ ਕਾਰਜ ਸ਼ੁਰੂ ਹੋਣਗੇ ।

ਇਹ ਵੀ ਪੜ੍ਹੋ:ਖਨੌਰੀ ਮੂਨਕ ਨਜ਼ਦੀਕ ਘੱਗਰ ਨਦੀ 'ਚ ਵਧਿਆ ਪਾਣੀ, ਕਿਸਾਨਾਂ ਦੇ ਸੂਤੇ ਸਾਹ

ABOUT THE AUTHOR

...view details