ਪੰਜਾਬ

punjab

ETV Bharat / state

ਪੱਟੀ ਜੇਲ੍ਹ ਨੂੰ ਸ੍ਰੀ ਮੁਕਤਸਰ ਸਾਹਿਬ ਕੀਤਾ ਜਾਵੇਗਾ ਸ਼ਿਫ਼ਟ, ਜੇਲ੍ਹ ਨੂੰ ਬਣਾਇਆ ਆਈਸੋਲੇਸ਼ਨ ਸੈਂਟਰ - prisoners shifted

ਤਰਨਤਾਰਨ ਜ਼ਿਲ੍ਹੇ ਦੇ ਪੱਟੀ ਤਹਿਸੀਲ ਵਿਖੇ ਸਥਿਤ ਸਬ-ਜੇਲ੍ਹ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਤਬਦੀਲ ਕਰ ਦਿੱਤਾ ਗਿਆ। ਪੱਟੀ ਦੀ ਇਸ ਜੇਲ੍ਹ ਨੂੰ ਆਈਸੋਲੇਸ਼ਨ ਸੈਂਟਰਾਂ ਵੱਜੋਂ ਵਰਤਿਆ ਜਾਵੇਗਾ ਤੇ ਕੋਰੋਨਾ ਦੇ ਮਰੀਜ਼ ਕੈਦੀਆਂ ਨੂੰ ਇੱਥੇ ਰੱਖਿਆ ਜਾਵੇਗਾ।

ਪੱਟੀ ਜੇਲ੍ਹ ਪਹੁੰਚੀ ਮੁਕਤਸਰ ਸਾਹਿਬ, ਜੇਲ੍ਹ ਨੂੰ ਬਣਾਇਆ ਆਈਸੋਲੇਸ਼ਨ ਸੈਂਟਰ
ਪੱਟੀ ਜੇਲ੍ਹ ਪਹੁੰਚੀ ਮੁਕਤਸਰ ਸਾਹਿਬ, ਜੇਲ੍ਹ ਨੂੰ ਬਣਾਇਆ ਆਈਸੋਲੇਸ਼ਨ ਸੈਂਟਰ

By

Published : Apr 17, 2020, 8:37 PM IST

ਤਰਨਤਾਰਨ : ਪੱਟੀ ਸਬ-ਜੇਲ੍ਹ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ਿਫ਼ਟ ਹੋਵੇਗੀ। ਪੱਟੀ ਜੇਲ੍ਹ ਵਿੱਚ ਰਹਿੰਦੇ ਸਾਰੇ ਕੈਦੀਆਂ ਨੂੰ ਸ੍ਰੀ ਮੁਕਤਸਰ ਸਾਹਿਬ ਜੇਲ੍ਹ ਵਿੱਚ ਤਬਦੀਲ ਕੀਤਾ ਜਾਵੇਗਾ। ਪੰਜਾਬ ਦੇ ਡੀਜੀਪੀ ਦੇ ਹੁਕਮਾਂ ਅਧੀਨ ਪੱਟੀ ਜੇਲ੍ਹ ਨੂੰ ਆਈਸੋਲੇਸ਼ਨ ਸੈਂਟਰ ਬਣਾਇਆ ਜਾਵੇਗਾ, ਜਿਸ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਨੂੰ ਏਕਾਂਤਵਾਸ ਕੀਤਾ ਜਾਵੇਗਾ।

ਵੇਖੋ ਵੀਡੀਓ।

ਡੀਜੀਪੀ ਦੇ ਹੁਕਮਾਂ ਮੁਤਾਬਕ ਪੱਟੀ ਦੀ ਸਬ-ਜੇਲ੍ਹ ਨੂੰ ਹਾਲਾਤ ਠੀਕ ਹੋਣ ਤੋਂ ਬਾਅਦ ਚਾਲੂ ਕੀਤਾ ਜਾਵੇਗਾ। ਜੇਲ੍ਹ ਸੁਪਰੀਡੈਂਟ ਵਿਜੇ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਭਰ ਤੋਂ ਫੜੇ ਗਏ ਨਵੇਂ ਕੈਦੀਆਂ ਜਿਨ੍ਹਾਂ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੁੰਦੀ ਹੈ ਜਾਂ ਕੋਈ ਸ਼ੱਕੀ ਮਰੀਜ਼ ਪਾਇਆ ਜਾਂਦਾ ਹੈ। ਉਸ ਨੂੰ 14 ਦਿਨਾਂ ਦੇ ਲਈ ਬਾਕੀ ਕੈਦੀਆਂ ਤੋਂ ਵੱਖ ਇਸ ਜੇਲ੍ਹ ਵਿੱਚ ਰੱਖਿਆ ਜਾਵੇਗਾ ਤਾਂ ਜੋ ਕੋਰੋਨਾ ਜਿਹੀ ਬਿਮਾਰੀ ਨੂੰ ਵੱਡੀਆ ਜੇਲ੍ਹਾਂ ਵਿਚ ਬੰਦ ਕੈਦੀਆਂ ਬਚਾਇਆ ਜਾ ਸਕੇ।

ਵਿਜੈ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ 'ਤੇ ਇਸ ਜੇਲ੍ਹ ਵਿਚੋਂ ਅੱਜ 105 ਹਵਾਲਾਤੀਆਂ ਅਤੇ 5 ਕੈਦੀਆਂ ਨੂੰ ਸ੍ਰੀ ਮੁਕਤਸਰ ਸਾਹਿਬ ਦੀ ਜੇਲ੍ਹ ਵਿੱਚ ਭੇਜ ਕੀਤਾ ਗਿਆ ਹੈ ਤੇ ਪੱਟੀ ਜੇਲ੍ਹ ਆਈਸੋਲੇਸ਼ਨ ਸੈਂਟਰ ਦੇ ਤੌਰ ਉੱਤੇ ਵਰਤੀ ਜਾਵੇਗੀ। ਜਿਥੇ ਪੰਜਾਬ ਦੀਆਂ ਹੋਰਨਾਂ ਜੇਲ੍ਹਾਂ ਅੰਮ੍ਰਿਤਸਰ, ਗੁਰਦਾਸਪੁਰ ਆਦਿ ਤੋਂ ਸ਼ੱਕੀ ਮਰੀਜ਼ ਜਾਂ ਜੋ ਪੰਜਾਬ ਭਰ ਵਿਚੋਂ ਸ਼ੱਕੀ ਜਾਂ ਕੋਰੋਨਾ ਪੌਜ਼ੀਟਿਵ ਮਰੀਜ਼ ਹੋਣਗੇ ਉਨ੍ਹਾਂ ਨੂੰ ਇਥੇ ਰੱਖਿਆ ਜਾਵੇਗਾ।

ABOUT THE AUTHOR

...view details