ਲੜਕੀ ਨੂੰ ਅਗ਼ਵਾ ਹੋਣ ਤੋਂ ਬਚਾ ਰਹੇ 'ਆਪ' ਜ਼ਿਲ੍ਹਾ ਪ੍ਰਧਾਨ 'ਤੇ ਚਲੀਆਂ ਗੋਲੀਆਂ - patiala
ਪੱਟੀ ਸ਼ਹਿਰ 'ਚ ਕੁੜੀ ਨੂੰ ਅਗ਼ਵਾ ਕਰਨ ਆਏ ਸਨ ਪੰਜ ਨੌਜਵਾਨ। ਕੁੜੀ ਨੂੰ ਅਗ਼ਵਾ ਹੋਣ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ 'ਆਪ' ਆਗੂ 'ਤੇ ਨੌਜਵਾਨਾਂ ਨੇ ਚਲਾਈਆਂ ਦੋ ਗੋਲੀਆਂ।
ਤਰਨਤਾਰਨ: ਪੱਟੀ ਸ਼ਹਿਰ 'ਚ ਦਿਨ ਦਿਹਾੜੇ ਲੜਕੀ ਨੂੰ ਅਗ਼ਵਾ ਹੋਣ ਤੋਂ ਬਚਾਉਣ ਦੀ ਕੋਸ਼ਿਸ਼ ਕਰਦੇ ਪਟਿਆਲਾ ਤੋਂ 'ਆਪ' ਦੇ ਜ਼ਿਲ੍ਹਾ ਪ੍ਰੱਧਾਨ ਚੇਤਨ ਸਿੰਘ ਨੂੰ ਨੌਜਵਾਨਾਂ ਨੇ ਦੋ ਗੋਲੀਆਂ ਮਾਰ ਦਿੱਤੀਆਂ। ਇਸ ਦੌਰਾਨ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਅਗ਼ਵਾ ਹੋਣ ਵਾਲੀ ਕੁੜੀ ਰਿੰਕਾ ਨੂੰ ਵੀ ਮਾਮੁਲੀ ਸੱਟਾਂ ਲੱਗੀਆਂ ਤੇ ਉਸ ਨੂੰ ਵੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਹਸਪਤਾਲ ਵਿੱਚ ਲੜਕੀ ਨੇ ਦੱਸਿਆ ਕਿ ਉਹ ਹਰੀਕੇ ਪੱਤਣ ਦੀ ਰਹਿਣ ਵਾਲੀ ਹੈ ਤੇ ਅਗ਼ਲਾ ਕਰਨ ਆਏ ਪੰਜ ਨੌਜਵਾਨ ਹਰੀਕੇ ਦੇ ਰਹਿਣ ਵਾਲੇ ਹਨ।
ਰਿੰਕਾ ਨੇ ਦੱਸਿਆ ਕਿ ਉਸ ਦੀ ਇੰਨਾਂ ਨੌਜਵਾਨਾਂ ਨਾਲ ਲੜਾਈ ਹੋ ਗਈ ਸੀ ਤੇ ਅੱਜ ਉਹ ਕਿਸੇ ਕੰਮ ਲਈ ਪੱਟੀ ਆਈ ਸੀ ਤੇ ਉਹ ਪਤਾ ਲੱਗਦਿਆਂ ਹੀ ਉਸ ਨੂੰ ਅਗ਼ਵਾ ਕਰਨ ਲਈ ਆ ਗਏ। ਪੁਲਿਸ ਨੇ ਜਾਣਕਾਰੀ ਮਿਲਦਿਆਂ ਹੀ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।