ਪੰਜਾਬ

punjab

ETV Bharat / state

ਸਰਹੱਦੀ ਪਿੰਡ ਮਾੜੀ ਕੰਬੋਕੇ ਨਜ਼ਦੀਕ ਸਰਚ ਅਪਰੇਸ਼ਨ ਦੌਰਾਨ ਮਿਲਿਆ ਚੀਨ ਦਾ ਬਣਿਆ ਡੀਜੀ ਮੈਟ੍ਰਿਸ ਡਰੋਨ

Pak-based drone was recovered in broken condition: ਤਰਨ ਤਾਰਨ ਦੇ ਸਰਹੱਦੀ ਪਿੰਡ ਮਾੜੀ ਕੰਬੋਕੇ ਦੇ ਖੇਤਾਂ 'ਚ ਚੀਨ ਦਾ ਬਣਿਆ ਡੀਜੀ ਮੈਟ੍ਰਿਸ ਡਰੋਨ ਬੀਐਸਐਫ ਅਤੇ ਪੁਲਿਸ ਵਲੋਂ ਸਾਂਝੇ ਸਰਚ ਆਪ੍ਰੇਸ਼ਨ ਦੌਰਾਨ ਬਰਾਮਦ ਕੀਤਾ ਗਿਆ।

ਡੀਜੀ ਮੈਟ੍ਰਿਸ ਡਰੋਨ ਬਰਾਮਦ
ਡੀਜੀ ਮੈਟ੍ਰਿਸ ਡਰੋਨ ਬਰਾਮਦ

By ETV Bharat Punjabi Team

Published : Dec 27, 2023, 7:35 AM IST

ਪੁਲਿਸ ਅਧਿਕਾਰੀ ਡਰੋਨ ਸਬੰਧੀ ਜਾਣਕਾਰੀ ਦਿੰਦੇ ਹੋਏ

ਤਰਨ ਤਾਰਨ:ਸਮਾਜ ਵਿਰੋਧੀ ਤਾਕਤਾਂ ਤੇ ਦੇਸ਼ ਵਿਰੋਧੀ ਲੋਕਾਂ ਦੀਆਂ ਚਾਲਾਂ ਨੂੰ ਨਾਕਾਮ ਕਰਨ ਲਈ ਬੇਸ਼ਕ ਸੀਮਾ ਸੁਰੱਖਿਆ ਬਲ (ਬੀਐਸਐਫ) ਜਵਾਨਾਂ ਅਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਤੌਰ 'ਤੇ ਸਰਹੱਦੀ ਪਿੰਡਾਂ ਅੰਦਰ ਤਲਾਸ਼ੀ ਮੁਹਿੰਮ ਕੀਤੀ ਜਾ ਰਹੀ ਹੈ ਪਰ ਗੁਆਂਢੀ ਮੁਲਕ ਪਾਕਿਸਤਾਨ 'ਚ ਬੈਠੇ ਸਮਾਜ ਵਿਰੋਧੀ ਲੋਕ ਭਾਰਤ ਅੰਦਰ ਡਰੋਨ ਰਾਹੀ ਮਾਰੂ ਨਸ਼ੇ ਅਤੇ ਹੋਰ ਹਥਿਆਰਾਂ ਦੀ ਸਪਲਾਈ ਭੇਜ ਕੇ ਨੌਜਵਾਨਾਂ ਦੀਆਂ ਜਿੰਦਗੀਆਂ ਬਰਬਾਦ ਕਰਨ 'ਤੇ ਤੁਰੇ ਹੋਏ ਹਨ। ਅਜਿਹਾ ਹੀ ਇੱਕ ਹੋਰ ਕੋਸ਼ਿਸ਼ ਨੂੰ ਪੁਲਿਸ ਤੇ ਬੀਐਸਐਫ਼ ਨੇ ਸਾਂਝੇ ਤੌਰ 'ਤੇ ਨਾਕਾਮ ਕੀਤਾ ਹੈ ਤੇ ਇੱਕ ਚੀਨੀ ਡਰੋਨ ਬਰਾਮਦ ਕੀਤਾ ਹੈ।

ਗੁਪਤਾ ਸੂਚਨਾ ਦੇ ਆਧਾਰ 'ਤੇ ਸਾਂਝਾ ਆਪ੍ਰੇਸ਼ਨ: ਕਾਬਿਲੇਗੌਰ ਹੈ ਕਿ ਖਾਲੜਾ ਸਰਹੱਦ ਨੇੜੇ ਪੈਂਦੇ ਸਰਹੱਦੀ ਇਲਾਕੇ ਬੀਓਪੀ ਚੌਂਕੀ ਧਰਮ ਸਿੰਘ ਨੇੜੇ ਸ਼ੱਕੀ ਡਰੋਨ ਗਤੀਵਿਧੀ ਦੀ ਸੂਚਨਾ ਮਿਲਣ 'ਤੇ ਬੀਐਸਐਫ 103 ਬਟਾਲੀਅਨ ਅਤੇ ਪੁਲਿਸ ਥਾਣਾ ਖਾਲੜਾ ਦੇ ਮੁਖੀ ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਗੁਪਤ ਸੂਚਨਾ ਮਿਲਣ 'ਤੇ ਕੀਤੇ ਗਏ ਸਰਚ ਆਪ੍ਰੇਸ਼ਨ ਦੌਰਾਨ ਬੇਅੰਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਮਾੜੀ ਕੰਬੋਕੇ ਦੇ ਖੇਤਾਂ 'ਚੋਂ ਚੀਨ ਦਾ ਬਣਿਆ ਇੱਕ ਡਰੋਨ ਡੀਜੀ ਮੈਟ੍ਰਿਸ ਬਰਾਮਦ ਕੀਤਾ ਗਿਆ। ਇਸ ਦੇ ਨਾਲ ਹੀ ਪੁਲਿਸ ਅਤੇ ਬੀਐਸਐਫ ਵਲੋਂ ਹੋਰ ਵੀ ਸਰਚ ਆਪ੍ਰੇਸ਼ਨ ਕੀਤਾ ਜਾ ਰਿਹਾ ਹੈ।

ਚੀਨ ਦਾ ਡੀਜੀ ਮੈਟ੍ਰਿਸ ਡਰੋਨ ਕੀਤਾ ਬਰਾਮਦ: ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ 'ਤੇ ਸਰਹੱਦੀ ਪਿੰਡ ਮਾੜੀ ਕੰਬੋਕੇ ਦੇ ਬੇਅੰਤ ਸਿੰਘ ਦੇ ਖੇਤਾਂ ਚੋਂ ਦੇਰ ਸ਼ਾਮ ਵੇਲੇ ਚੀਨ ਦਾ ਡੀਜੀ ਮੈਟ੍ਰਿਸ ਡਰੋਨ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਵਲੋਂ ਥਾਣਾ ਖਾਲੜਾ ਵਿਖੇ ਮਾਮਲਾ ਦਰਜ ਕਰਕੇ ਡਰੋਨ ਦੁਆਰਾ ਸੁੱਟੇ ਗਏ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਲਈ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਜੋ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਈ ਜਾ ਸਕੇ।

ABOUT THE AUTHOR

...view details