ਤਰਨ ਤਾਰਨ : ਬਜ਼ਾਰ ਵਿੱਚ ਮਹਿੰਗੀਆਂ ਦਵਾਈਆਂ ਦਾ ਰੋਣਾ ਹਰ ਕੋਈ ਰੋਂਦਾ ਵੇਖਿਆ ਜਾ ਸਕਦਾ ਹੈ। ਇਸੇ ਦੌਰਾਨ ਪੰਜਾਬ ਵਿੱਚ ਦਵਾਈਆਂ ਦੀ ਵਿਕਰੀ ਨੂੰ ਲੈ ਕੇ ਇੱਕ ਨਵੀਂ ਲਹਿਰ ਮੋਦੀ ਖਾਨੇ ਦੇ ਰੂਪ 'ਚ ਵੇਖਣ ਨੂੰ ਮਿਲੀ ਹੈ। ਲੁਧਿਆਣਾ ਤੋਂ ਸ਼ੁਰੂ ਹੋਈ ਇਹ ਮੁਹਿੰਮ ਤਰਨ ਤਾਰਨ ਜ਼ਿਲ੍ਹੇ ਦੇ ਸ਼ਹਿਰ ਪੱਟੀ ਵਿੱਚ ਵੀ ਇੱਕ ਰਮਿੰਦਰਜੀਤ ਕੌਰ ਨੇ ਮੋਦੀ ਖਾਨਾ ਖੋਲ੍ਹ ਕੇ ਵਾਜਬ ਰੇਟ 'ਤੇ ਲੋਕਾਂ ਨੂੰ ਦਵਾਈਆਂ ਦੇਣ ਦੀ ਕੋਸ਼ਿਸ਼ ਕੀਤੀ ਹੈ।
ਮੋਦੀ ਖਾਨਾ ਸ਼ੁਰੂ ਕਰਨ ਵਾਲੀ ਰਮਿੰਦਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੱਟੀ ਵਾਸੀਆਂ ਨੂੰ ਵਾਜਬ ਰੇਟਾਂ 'ਤੇ ਦਵਾਈਆਂ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਇਸ ਵਿੱਚ ਉਨ੍ਹਾਂ ਨੂੰ ਆਮ ਲੋਕਾਂ ਦਾ ਵੀ ਬਹੁਤ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਐਲੋਪੈਥੀ ਦੀਆਂ ਦਵਾਈਆਂ ਨੂੰ ਇਸ ਮੈਡੀਕਲ ਸਟੋਰ 'ਤੇ ਲੋਕਾਂ ਨੂੰ ਦੇ ਰਹੇ ਹਨ।