ਤਰਨਤਾਰਨ:ਦੇ ਕਸਬਾ ਭਿੱਖੀਵਿੰਡ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹਰਚੰਦ ਸਿੰਘ ਸਾਧਰਾ ਅਤੇ ਅਜਮੇਰ ਸਿੰਘ ਅਮੀਸ਼ਾਹ ਦੀ ਪ੍ਰਧਾਨਗੀ ਹੇਠ ਵੱਖ ਵੱਖ ਇਕਾਈਆ ਦੀਆ ਮੀਟਿੰਗਾ ਕੀਤੀਆ ਗਈਆ। ਜਿਸ ਵਿੱਚ 12 ਸਤੰਬਰ ਸੋਮਵਾਰ ਨੂੰ ਪੰਜਾਬ ਦੇ ਲੋਕ ਪੱਖੀ ਮੁੱਦਿਆ ਅਤੇ ਸੂਬਾ ਸਰਕਾਰ ਵੱਲੋਂ ਚੋਣਾ ਦੌਰਾਨ ਕੀਤੇ ਵਾਅਦੇ ਪੂਰੇ ਕਰਵਾਉਣ ਲਈ ਪੰਜਾਬ ਸਰਕਾਰ (Demonstration against Punjab Govt) ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਅਤੇ ਦਫਤਰਾ ਅੱਗੇ ਇੱਕ (State level struggle) ਰੋਜ਼ਾ ਧਰਨਾ ਦਿੱਤਾ ਜਾਣ ਦਾ ਫੈਸਲਾ ਲਿਆ |
ਕਿਸਾਨ ਆਗੂਆਂ ਮੁਤਾਬਿਕ ਭਿੱਖੀਵਿੰਡ ਜ਼ੋਨ ਵੱਲੋਂ ਵਿਧਾਇਕ ਸਰਵਨ ਸਿੰਘ ਧੁੰਨ ਦੇ ਦਫਤਰ ਅੱਗੇ ਧਰਨਾ ਦਿੱਤਾ ਜਾਵੇਗਾ | ਸੁੱਚਾ ਸਿੰਘ ਵੀਰਮ ਤੇ ਮਾਨ ਸਿੰਘ ਮਾੜੀਮੇਘਾ ਨੇ ਕਿਹਾ ਕਿ ਲੋਕਾ ਦੀਆ ਹੱਕੀ ਮੰਗਾ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ 12 ਸਤੰਬਰ ਸੋਮਵਾਰ ਨੂੰ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਦਫਤਰਾ ਅੱਗੇ ਇਕ ਰੋਜ਼ਾ ਧਰਨੇ ਲਾ ਕੇ ਮੰਗ ਪੱਤਰ ਦਿੱਤਾ ਜਾਵੇਗਾ (remind the government of the election promises) ਜਿਸਦੀ ਤਿਆਰੀ ਲਈ ਜਥੇਬੰਦੀ ਵੱਲੋਂ ਪਿੰਡਾਂ ਵਿੱਚ ਮੀਟਿੰਗਾਂ ਲਗਾ ਕੇ ਵੱਡੇ ਪੱਧਰ ਉੱਤੇ ਲਾਮਬੰਦੀ ਕੀਤੀ ਜਾ ਰਹੀ ਹੈ। ਇਸ ਇੱਕ ਦਿਨਾ ਧਰਨੇ ਵਿੱਚ ਵਿਸਾਲ ਗਿਣਤੀ ਵਿੱਚ ਕਿਸਾਨ , ਮਜਦੂਰ, ਬੀਬੀਆ ਆਦਿ ਹਾਜ਼ਿਰ ਹੋਣਗੇ ।