ਤਰਨਤਾਰਨ:ਜ਼ਿਲ੍ਹੇ ਦੇ ਪਿੰਡ ਡੱਲ (Dal village of the district) ਜੋ ਕਿ ਸਰਹੱਦ ਉੱਪਰ ਵਸਿਆ ਹੋਇਆ ਹੈ ਅਤੇ ਬੈਕਵਰਡ ਇਲਾਕਾ ਹੋਣ ਕਾਰਨ ਅਤੇ ਪਿਛਲੀਆਂ ਸਰਕਾਰਾਂ ਦੀਆਂ ਅਣਗਹਿਲੀਆਂ ਕਾਰਨ ਇੱਥੇ ਕਦੇ ਵੀ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਪਿੰਡ ਡੱਲ (Government Elementary Smart School Village Dal) ਵਿੱਚ ਅਧਿਆਪਕ (teacher) ਪੂਰੇ ਨਹੀਂ ਹੋਏ ਸਨ, ਹਮੇਸ਼ਾਂ ਹੀ ਅਧਿਆਪਕਾਂ (teachers) ਦੀ ਕਮੀ ਨਾਲ ਜੂਝਦੇ ਇਸ ਸਕੂਲ ਨੂੰ ਹੁਣ ਨਵੇਂ 5 ਅਧਿਆਪਕ (teachers) ਮਿਲ ਗਏ ਹਨ। ਜਿਸ ਨੂੰ ਦੇਖ ਕੇ ਜਿੱਥੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ।ਇਸ ਮੌਕੇ ਉੱਥੇ ਹੀ ਬੱਚਿਆਂ ਵਿੱਚ ਵੀ ਇਸ ਨੂੰ ਲੈ ਕਿ ਖ਼ੁਸ਼ੀ ਹੈ ਅਤੇ ਭਵਿੱਖ ਵਿੱਚ ਚੰਗੀ ਪੜ੍ਹਾਈ ਦੀ ਕਾਮਨਾ ਕੀਤੀ ਹੈ।
ਨਵੇਂ ਆਏ ਸਕੂਲ ਸਟਾਫ਼ (School staff) ਨੂੰ ਜਿੱਥੇ ਸਮਾਜਸੇਵੀ ਡ. ਹਰਜੀਤ ਸਿੰਘ ਡੱਲ ਭਨੇਰ, ਅਤੇ ਉੱਘੇ ਸਮਾਜਸੇਵੀ, ਜੋਗਿੰਦਰ ਸਿੰਘ ਡੱਲ ਵੱਲੋਂ ਜੀ ਆਇਆਂ ਆਖਿਆ ਗਿਆ। ਉੱਥੇ ਹੀ ਸਕੂਲ ਸਟਾਫ ਦਾ ਹਾਰ ਪਾ ਕੇ ਅਤੇ ਲੱਡੂ ਵੰਡ ਕੇ ਸਵਾਗਤ ਵੀ ਕੀਤਾ ਗਿਆ। ਇਸ ਮੌਕੇ ਪੜ੍ਹਨ ਵਾਲੇ ਬੱਚਿਆਂ ਦੇ ਚਿਹਰੇ ਉੱਤੇ ਇੱਕ ਖ਼ਾਸ ਮੁਸਕਾਨ ਵੀ ਦੇਖੀ ਗਈ, ਤੁਹਾਨੂੰ ਦੱਸ ਦਈਏ ਕਿ ਇਸ ਸਕੂਲ ਦਾ ਲਗਭਗ ਇਤਿਹਾਸ ਇਹ ਰਿਹਾ ਹੈ, ਕਿ ਪਿਛਲੇ 16 ਸਾਲਾਂ ਤੋਂ ਕਦੇ ਵੀ ਅਧਿਆਪਕ ਪੂਰੇ ਨਹੀਂ ਹੋਏ ਸਨ।