ਤਰਨਤਾਰਨ: ਜ਼ਿਲ੍ਹਾ ਤਰਨਤਾਰਨ ਦੀ ਪੁਲਿਸ ਚੌਂਕੀ ਕੱਚਾ ਪੱਕਾ ਨੇ ਤੇਜ਼ੀ ਦੇ ਨਾਲ ਕਤਲ ਦੀ ਗੁੱਥੀ ਨੂੰ ਕੁਝ ਹੀ ਘੰਟਿਆਂ 'ਚ ਸੁਲਝਾ ਲਿਆ। ਮਾਮਲਾ ਨਿਹੰਗ ਸਿੰਘਾਂ 'ਚ ਮਾਮੂਲੀ ਤਕਰਾਰ ਅਤੇ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਜਿਸ ਦੇ ਤਹਿਤ ਨਿਹੰਸ ਸਿੰਘ ਵਲੋਂ ਆਪਣੇ ਸਾਥੀ ਨਿਹੰਗ ਸਿੰਘ ਦਾ ਕਤਲ ਕਰ ਦਿੱਤਾ ਗਿਆ। ਜਿਸ ਦੀ ਸ਼ਿਕਾਇਤ ਪੀੜ੍ਹਤ ਦੇ ਪਿਤਾ ਵਲੋਂ ਥਾਣਾ ਚੌਂਕੀ ਕੱਚਾ ਪੱਕਾ ਵਿਖੇ ਦਰਜ ਕਰਵਾਈ ਗਈ ਸੀ। ਜਿਸ ਦੇ ਕੁਝ ਘੰਟਿਆਂ 'ਚ ਪੁਲਿਸ ਵਲੋਂ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ।
ਨਿਹੰਗ ਸਿੰਘ ਨੇ ਸਾਥੀ ਨਿਹੰਗ ਦਾ ਹੀ ਕੀਤਾ ਕਤਲ - Nihang Singh killed
ਡੀ.ਅੇੱਸ.ਪੀ ਰਾਜਬੀਰ ਸਿੰਘ ਨੇ ਦੱਸਿਆ ਕਿ ਘੋੜ ਸਵਾਰੀ ਨੂੰ ਲੈਕੇ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਆਰੋਪੀ ਵਲੋਂ ਕਈ ਦਿਨ ਬੀਤ ਜਾਣ ਤੋਂ ਬਾਅਦ ਵੀ ਰੰਜਿਸ਼ ਰੱਖਦਿਆਂ ਕਤਲ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਅੇੱਸ.ਪੀ ਰਾਜਬੀਰ ਸਿੰਘ ਨੇ ਦੱਸਿਆ ਕਿ ਘੋੜ ਸਵਾਰੀ ਨੂੰ ਲੈਕੇ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਆਰੋਪੀ ਵਲੋਂ ਕਈ ਦਿਨ ਬੀਤ ਜਾਣ ਤੋਂ ਬਾਅਦ ਵੀ ਰੰਜਿਸ਼ ਰੱਖਦਿਆਂ ਕਤਲ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ 'ਤੇ ਪੁਲਿਸ ਵਲੋਂ ਕਾਰਵਾਈ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਸੁਰਜੀਤ ਸਿੰਘ ਵਲੋਂ ਮ੍ਰਿਤਕ 'ਤੇ ਕਈ ਵਾਰ ਦਾਤਰ ਨਾਲ ਕੀਤੇ ਗਏ, ਜਿਸ ਤੋਂ ਬਾਅਦ ਉਹ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨਿਹੰਗ ਸਿੰਘ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ:ਕੋਸ਼ਿਸ਼ਾਂ ਦੇ ਬਾਵਜੂਦ ਵੀ ਮਾਂ ਨਹੀਂ ਬਚਾ ਸਕੀ ਆਪਣਾ ਪੁੱਤ ਤੇ ਸੁਹਾਗ !