ਤਰਨਤਾਰਨ: ਤਰਨਤਾਰਨ ਦੇ ਨਜਦੀਕ ਪਿੰਡ ਰਸੂਲਪੁਰ ਨਹਿਰਾਂ ਦੇ ਨਜ਼ਦੀਕ ਵਿਆਹ ਤੋਂ ਬਾਅਦ ਫੋਟੋਸ਼ੂਟ ਕਰਵਾ ਰਹੀ ਨਵ ਵਿਆਹੁਤਾ ਨੂੰ ਹਥਿਆਰਬੰਦ ਵਿਅਕਤੀਆਂ ਵੱਲੋਂ ਅਗਵਾ ਕਰਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। Newlywed kidnapping news in Tarn Taran.
ਇਸ ਪੁਲਿਸ ਨੇ ਸਬੰਧ ਵਿੱਚ ਲੜਕੀ ਦੀ ਮਾਤਾ ਦੇ ਬਿਆਨਾਂ ਤੇ ਥਾਣਾ ਸਦਰ ਵਿਖੇ 7 ਵਿਅਕਤੀਆਂ ਖਿਲਾਫ IPC ਦੀ ਧਾਰਾ 365, 307506 ,120ਬੀ. 148, 149, 25, 27, 54, 59 ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਵੇਦ ਪ੍ਰਕਾਸ਼ ਨੇ ਦੱਸਿਆ ਕਿ ਨਜ਼ਦੀਕੀ ਪਿੰਡ ਸੰਘੇ ਨਿਵਾਸੀ ਮਹਿਲਾ ਅਮਰਜੀਤ ਕੌਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ ਉਸ ਦੀ ਲੜਕੀ ਦਾ ਵਿਆਹ ਬੀਤੇ ਦਿਨ੍ਹੀਂ ਪਿੰਡ ਗਲਾਲੀਪੁਰ ਨਿਵਾਸੀ ਨੌਜਵਾਨ ਕਰਨਬੀਰ ਸਿੰਘ ਨਾਲ ਹੋਈ ਸੀ।