ਤਰਨਤਾਰਨ: ਪੱਟੀ ਦੇ ਪਿੰਡ ਦੁੱਬਲੀ ਵਿਚ ਚਾਚੇ ਨੇ ਭਤੀਜੇ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਢਾਈ ਮਹੀਨੇ ਪਹਿਲਾਂ ਹੀ ਨੌਜਵਾਨ ਦਾ ਵਿਆਹ ਹੋਇਆ ਸੀ। ਇਸ ਸੰਬੰਧੀ ਪਰਿਵਾਰਕ ਮੈਂਬਰਾਂ ਅਤੇ ਮਿਰਤਕ ਦੇ ਭਰਾ ਨੇ ਜਾਣਕਾਰੀ ਦਿੰਦੇ ਦੱਸਿਆ ਪ੍ਰਭਦਿਆਲ ਸਿੰਘ ਉਰਫ ਕਰਨ ਨੂੰ ਬੀਤੀ ਰਾਤ ਉਸਦੇ ਚਾਚੇ ਬਲਜੀਤ ਸਿੰਘ ਵਲੋਂ ਪਹਿਲਾਂ ਫੋਨ 'ਤੇ ਘਰ ਆਉਣ ਲਈ ਕਿਹਾ ਜਦ ਉਹ ਨਹੀਂ ਗਿਆ ਤਾਂ ਉਸਦਾ ਚਾਚਾ ਉਸਨੂੰ ਘਰੋਂ ਇਹ ਕਹਿ ਕੇ ਲੈ ਗਿਆ।
ਪਿੰਡ ਦੁੱਬਲੀ ਵਿਚ ਬੀਤੀ ਰਾਤ ਚਾਚੇ ਵਲੋਂ ਭਤੀਜੇ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਇਸ ਸੰਬੰਧੀ ਪਰਿਵਾਰਕ ਮੈਂਬਰਾਂ ਅਤੇ ਮ੍ਰਿਤਕ ਦੇ ਭਰਾ ਨੇ ਜਾਣਕਾਰੀ ਦਿੰਦੇ ਦੱਸਿਆ ਚਾਚੇ 'ਤੇ ਇਲਜਾਮ ਲਗਾਏ ਹਨ ਕਿ ਪ੍ਰਭਦਿਆਲ ਸਿੰਘ ਉਰਫ ਕਰਨ ਨੂੰ ਬੀਤੀ ਰਾਤ ਉਸਦੇ ਚਾਚੇ ਬਲਜੀਤ ਸਿੰਘ ਨੇ ਪਹਿਲਾਂ ਫੋਨ ਕਰਕੇ ਉਸਦੇ ਘਰ ਆਉਣ ਲਈ ਕਿਹਾ ਜਦ ਉਹ ਨਹੀਂ ਗਿਆ ਤਾਂ ਉਸਦਾ ਚਾਚਾ ਉਸਨੂੰ ਘਰੋਂ ਇਹ ਕਹਿ ਕੇ ਲੈ ਗਿਆ ਕਿ ਕੁਝ ਰਿਸ਼ਤੇਦਾਰ ਆਏ ਹਨ ਤੂੰ ਸਾਡੇ ਘਰ ਚੱਲ ਪਰ ਜਦ ਉਹ ਚਾਚਾ ਭਤੀਜਾ ਉਸ ਦੇ ਘਰ ਪੁੱਜੇ ਤਾਂ ਘਰ ਵਿਚ ਕੋਈ ਰਿਸ਼ਤੇਦਾਰ ਮੌਜੂਦ ਨਹੀਂ ਸੀ ਬਾਅਦ ਵਿਚ ਪ੍ਰਭਦਿਆਲ ਸਿੰਘ ਦੀ ਮਾਂ ਵੀ ਉਸਨੂੰ ਲੈਣ ਗਈ ਪਰ ਉਸਦੇ ਚਾਚੇ ਕਿਹਾ ਕਿ ਮੈਂ ਛੱਡ ਆਉਂਦਾ ਹਾਂ ਅਤੇ ਜਦ ਪ੍ਰਭਦਿਆਲ ਸਿੰਘ ਘਰ ਵਾਪਿਸ ਜਾਣ ਲੱਗਾ ਤਾਂ ਉਸਦੇ ਚਾਚੇ ਨੇ 315 ਰਾਈਫਲ ਦੇ ਨਾਲ ਚਾਰ ਫਾਇਰ ਉਸ ਦੇ ਮਾਰ ਦਿੱਤੇ।