ਪੰਜਾਬ

punjab

ETV Bharat / state

ਪਰਵੇਜ ਮੁਸ਼ੱਰਫ਼ ਨੂੰ ਫਾਂਸੀ ਦੀ ਸਜ਼ਾ ਮਿਲਣ 'ਤੇ ਨਵਾਜ ਸ਼ਰੀਫ਼ ਦੇ ਪਿੰਡ ਵਿੱਚ ਖ਼ੁਸ਼ੀ ਦੀ ਲਹਿਰ - ਨਵਾਜ ਸ਼ਰੀਫ਼ ਦੇ ਜੱਦੀ ਪਿੰਡ ਦੇ ਲੋਕਾਂ ਵਿੱਚ ਖ਼ੁਸ਼ੀ ਦੀ ਲਹਿਰ

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ ਮੁਸ਼ੱਰਫ ਨੂੰ ਫਾਂਸ਼ੀ ਦੀ ਸਜ਼ਾ ਹੋਣ 'ਤੇ ਪਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਦੇ ਜੱਦੀ ਪਿੰਡ ਤਰਨ ਤਾਰਨ ਦੇ ਲੋਕਾਂ ਵਿੱਚ ਖ਼ੁਸ਼ੀ ਦੀ ਲਹਿਰ ਹੈ।

ਪਰਵੇਜ ਮੁਸ਼ੱਰਫ਼
ਫ਼ੋਟੋ

By

Published : Dec 17, 2019, 6:51 PM IST

ਤਰਨ ਤਾਰਨ: ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ ਮੁਸ਼ੱਰਫ ਨੂੰ ਫਾਂਸ਼ੀ ਦੀ ਸਜਾ ਹੋਣ 'ਤੇ ਪਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਦੇ ਜੱਦੀ ਪਿੰਡ ਦੇ ਲੋਕਾਂ ਵਿੱਚ ਖ਼ੁਸ਼ੀ ਦੀ ਲਹਿਰ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨਵਾਜ ਸ਼ਰੀਫ਼ ਨੂੰ ਪਰਵੇਜ ਮੁਸ਼ੱਰਫ਼ ਨਾਲ ਕੀਤੇ ਧੋਖੇ ਦੀ ਸਜਾ ਮਿਲੀ ਹੈ।

ਵੀਡੀਓ

ਪਿੰਡ ਵਾਸੀਆਂ ਨੇ ਪਰਵੇਜ ਮੁਸ਼ਰੱਫ ਨੂੰ ਫਾਂਸੀ ਦੀ ਸਜਾ ਹੋਣ 'ਤੇ ਕਿਹਾ ਕਿ ਪਰਵੇਜ ਮੁਸ਼ੱਰਫ ਨੇ ਨਵਾਜ ਸ਼ਰੀਫ਼ ਤੇ ਉਸਦੇ ਪਰਿਵਾਰ ਨਾਲ ਬਹੁਤ ਧੱਕਾ ਕੀਤਾ ਸੀ, ਉਸ ਨੇ ਜੋ ਬੀਜਿਆ ਹੈ, ਉਹ ਕੱਟ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਸ਼ੱਰਫ਼ ਨੂੰ ਫਾਂਸੀ ਦੀ ਸਜਾ ਹੀ ਦੇਣੀ ਚਾਹੀਦੀ ਸੀ।

ਜ਼ਿਕਰੋਯਗ ਹੈ ਕਿ ਮੁਸ਼ੱਰਫ ਨੇ ਨਵਾਜ ਸ਼ਰੀਫ ਦੀ ਸਰਕਾਰ ਦਾ ਤਖ਼ਤ ਪਲਟ ਕਰਕੇ ਨਵਾਜ ਸ਼ਰੀਫ ਨੂੰ ਪਾਕਿਸਤਾਨ ਤੋ ਬਹਾਰ ਕੱਢ ਦਿੱਤਾ ਸੀ। ਉਸ ਵੇਲੇ ਪਿੰਡ ਦੇ ਲੋਕਾਂ ਨੇ ਨਵਾਜ ਸ਼ਰੀਫ ਦੀ ਸਲਾਮਤੀ ਲਈ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕੀਤੀ ਸੀ ਕਿ ਪਰਵੇਜ ਮੁਸ਼ਰੱਫ਼ ਨੂੰ ਉਸ ਦੇ ਕੀਤੇ ਕਰਮਾਂ ਦੀ ਸਜਾ ਮਿਲੇ। ਹੁਣ ਪਿੰਡ ਵਾਸੀਆਂ ਵੱਲੋਂ ਕੀਤੀ ਅਰਦਾਸ ਰੰਗ ਲਿਆਈ ਹੈ ਤੇ ਪਰਵੇਜ ਨੂੰ ਸਜਾ ਮਿਲੀ ਹੈ।

ABOUT THE AUTHOR

...view details