ਪੰਜਾਬ

punjab

ETV Bharat / state

ਬੈਲ ਗੱਡੇ 'ਤੇ ਕਿਸਾਨੀ ਝੰਡਾ ਲਾ ਕੇ ਵਿਆਹ 'ਚ ਪਹੁੰਚਿਆ ਨਾਨਕਾ ਮੇਲ - Kisan Mazdoor Sangharsh Committee

ਜ਼ਿਲ੍ਹਾ ਤਰਨ ਤਾਰਨ ਦੇ ਬਲਾਕ ਖਡੂਰ ਸਾਹਿਬ ਦੇ ਅਧੀਨ ਪੈਂਦੇ ਪਿੰਡ ਬਿਹਾਰੀਪੁਰ 'ਚ ਇੱਕ ਵਿਆਹ ਦੌਰਾਨ ਬੈਲ ਗੱਡੇ 'ਤੇ ਸਵਾਰ ਹੋ ਕੇ ਅਤੇ ਕਿਸਾਨੀ ਮਜਦੂਰ ਸੰਘਰਸ਼ ਕਮੇਟੀ ਦਾ ਝੰਡਾ ਲਗਾ ਕੇ ਨਾਨਕਾ ਮੇਲ ਆਇਆ ਤਾਂ ਪਿੰਡ ਦੇ ਲੋਕ ਤੱਕਦੇ ਹੀ ਰਹਿ ਗਏ।

ਤਸਵੀਰ
ਤਸਵੀਰ

By

Published : Dec 21, 2020, 8:07 PM IST

ਤਰਨ ਤਾਰਨ: ਪੱਛਮੀ ਪਹਿਰਾਵੇ ਤੋਂ ਮੂੰਹ ਮੋੜ ਨੌਜਵਾਨ ਪੀੜ੍ਹੀ ਇੱਕ ਵਾਰ ਫਿਰ ਆਪਣੇ ਪੁਰਾਤਨ ਸੱਭਿਆਚਾਰ ਵੱਲ ਪਰਤਣੀ ਸ਼ੁਰੂ ਹੋ ਗਈ ਹੈ। ਅਜਿਹੇ ਹੀ ਪੰਜਾਬੀ ਸੱਭਿਆਚਾਰ ਦੀ ਇੱਕ ਝਲਕ ਜ਼ਿਲ੍ਹਾ ਤਰਨ ਤਾਰਨ ਦੇ ਬਲਾਕ ਖਡੂਰ ਸਾਹਿਬ ਦੇ ਅਧੀਨ ਪੈਂਦੇ ਪਿੰਡ ਬਿਹਾਰੀਪੁਰ 'ਚ ਵੇਖਣ ਨੂੰ ਮਿਲੀ।

ਵੇਖੋ ਵਿਡੀਉ

ਜਿੱਥੇ ਇੱਕ ਵਿਆਹ ਦੌਰਾਨ ਨਾਨਕਾ ਮੇਲ ਬੈਲ ਗੱਡੇ 'ਤੇ ਸਵਾਰ ਹੋ ਕੇ ਤੇ ਕਿਸਾਨੀ ਮਜਦੂਰ ਸੰਘਰਸ਼ ਕਮੇਟੀ ਦਾ ਝੰਡਾ ਲਗਾ ਕੇ ਆਇਆ ਤੇ ਜਦੋਂ ਇਹ ਨਾਨਕਾ ਮੇਲ ਪਿੰਡ ਦੀ ਜੂਹ 'ਚ ਪਹੰਚਿਆ ਤਾਂ ਲੋਕ ਤੱਕਦੇ ਹੀ ਰਹਿ ਗਏ। ਇਸ ਮੌਕੇ ਮੇਲਣਾਂ ਦੇ ਸਿਰ 'ਤੇ ਜਿੱਥੇ ਸੱਗੀ ਫੁੱਲ ਮੱਥੇ ਤੇ ਟਿੱਕੇ ਮੋਢਿਆਂ ਤੇ ਫੁਲਕਾਰੀਆਂ ਫੁੱਬ ਰਹੀਆਂ ਸਨ ਉੱਥੇ ਹੀ ਨੌਜਵਾਨਾਂ ਦੇ ਗਲਾ ਪਾਏ ਕੈਠੇ ਤੇ ਹੱਥਾਂ 'ਚ ਖੂੰਡੇ ਵੱਖਰੀ ਹੀ ਟੌਹਰ ਬਣਾ ਰਹੇ ਸਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਏ ਵਿਆਹ ਵਾਲੇ ਲੜਕਾ ਮਨਦੀਪ ਸਿੰਘ ਦੇ ਮਾਮਾ ਹਰੀ ਸਿੰਘ ਤੇ ਨਰਿੰਦਰ ਸਿੰਘ ਨੇ ਦੱਸਿਆ ਕਿ ਉਹ ਅੱਜ ਸਵੇਰੇ ਸੱਤ ਵਜੇ ਪਿੰਡ ਜਸਪਾਲ ਜਿਲ੍ਹਾ ਅੰਮ੍ਰਿਤਸਰ ਤੋਂ ਬੈਲ ਗੱਡੇ ਉਪਰ ਕਿਸਾਨੀ ਝੰਡਾ ਲਗਾ ਕੇ ਪਿੰਡ ਬਿਹਾਰੀਪੁਰ ਵਿਖੇ ਵਿਆਹ ਸਮਾਗਮ ਸ਼ਾਮਿਲ ਹੋਣ ਲਈ ਆਏ ਹਨ।

ਉਨ੍ਹਾਂ ਕਿਹਾ ਕਿ ਮਹਿੰਗਾਈ ਦੇ ਦੌਰ 'ਚ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਵਿਆਹ ਸਮਾਗਮ 'ਚ ਘੱਟ ਪੈਸੇ ਖਰਚ ਕੀਤੇ ਜਾਣ ਅਤੇ ਭੁੱਲ ਚੁੱਕੇ ਪੁਰਾਤਨ ਸੱਭਿਆਚਾਰ ਵੱਲ ਮੁੜਿਆ ਜਾਵੇ। ਉਹਨਾਂ ਕਿਹਾ ਕਿ ਅਸੀਂ ਦਿੱਲੀ ਵਿਖੇ ਧਰਨੇ 'ਤੇ ਬੈਠੇ ਕਿਸਾਨਾਂ ਦਾ ਵੀ ਪੂਰਨ ਤੌਰ ਸਮਰਥਨ ਕਰਦੇ ਹਾਂ।

ABOUT THE AUTHOR

...view details