ਤਰਨਤਾਰਨ: ਦਿੱਲੀ ਦੇ ਸਿੰਘੂ ਬਾਰਡਰ (Singhu Border) ਤੇ ਬੇਅਦਬੀ (beadbi) ਦੇ ਮਾਮਲੇ ਨੂੰ ਸ਼ਖ਼ਸ ਦਾ ਕੀਤੇ ਕਤਲ ਨੂੰ ਲੈਕੇ ਮਾਮਲਾ ਭਖਦਾ ਜਾ ਰਿਹਾ ਹੈ। ਚਾਰੇ ਪਾਸੇ ਮੀਡੀਆ ਤੋਂ ਲੈਕੇ ਲੋਕਾਂ ਦੇ ਘਰਾਂ ਦੇ ਵਿੱਚ ਇਸ ਘਟਨਾ ਦੀ ਚਰਚਾ ਹੋ ਰਹੀ ਹੈ। ਸੋਸ਼ਲ ਮੀਡੀਆ ਤੇ ਵੀ ਇਸੇ ਘਟਨਾ ਦੀਆਂ ਰੂਹ ਕੰਬਾਊ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਮ੍ਰਿਤਕ ਸ਼ਖ਼ਸ ‘ਤੇ ਇਲਜ਼ਾਮ ਲੱਗੇ ਹਨ ਕਿ ਉਸ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ (beadbi) ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਨਿਹੰਗ ਸਿੰਘਾਂ (Nihang Singhs) ਦੇ ਵੱਲੋਂ ਉਸ ਦਾ ਹੱਥ ਅਤੇ ਲੱਤ ਵੱਢ ਕੇ ਉਸਦਾ ਕਤਲ ਕੀਤਾ ਗਿਆ ਹੈ।
ਇਸ ਮਾਮਲੇ ਦੌਰਾਨ ਹੀ ਹੁਣ ਮ੍ਰਿਤਕ ਸ਼ਖ਼ਸ ਦੇ ਪਿੰਡ ਦੀਆਂ ਕੁਝ ਮਹਿਲਾਵਾਂ ਸਾਹਮਣੇ ਆਈਆਂ ਹਨ। ਮਹਿਲਾਵਾਂ ਨੇ ਦੱਸਿਆ ਕਿ ਲਖਬੀਰ ਉਰਫ ਟੀਟੂ ਨਸ਼ਾ ਜ਼ਰੂਰ ਕਰਦਾ ਹੈ ਪਰ ਉਹ ਬੇਅਦਬੀ ਨਹੀਂ ਕਰ ਸਕਦਾ। ਨਾਲ ਹੀ ਉਨ੍ਹਾਂ ਇਹ ਵੀ ਸ਼ੰਕਾ ਜ਼ਾਹਿਰ ਕੀਤੀ ਕਿ ਇਹ ਸਹੀ ਤਰ੍ਹਾਂ ਵੀ ਨਹੀਂ ਪਤਾ ਕਿਉਂਕਿ ਦਿੱਲੀ ਬਾਰਡਰ ‘ਤੇ ਲੋਕ ਇਹ ਕਹਿ ਰਹੇ ਹਨ ਕਿ ਉਸ ਵੱਲੋਂ ਬੇਅਦਬੀ (beadbi) ਕੀਤੀ ਗਈ ਹੈ।