ਤਰਨ ਤਾਰਨ: ਪਿੰਡ ਜਵੰਦਾ ਵਿਖੇ ਬੀਤੇ ਦਿਨ ਹੋਏ ਨੌਕਰ ਦੇ ਕਤਲ ਮਾਮਲੇ 'ਚ ਪੁਲਿਸ ਵੱਲੋਂ ਕਿਸਾਨ ਅਤੇ ਉਸ ਦੇ ਸਾਥੀਆਂ 'ਤੇ ਪਰਚਾ ਦਰਜ ਕੀਤਾ ਗਿਆ ਸੀ। ਇਸ ਮਾਮਲੇ 'ਚ ਨਵਾਂ ਮੋੜ ਉਸ ਵੇਲ੍ਹੇ ਆਇਆ ਜਦ ਹਲਕਾ ਪੱਟੀ ਦੇ ਵਿਧਾਇਕ ਹਰਮਿੰਦਰ ਗਿੱਲ ਉਨ੍ਹਾਂ ਦਾ ਪਰਚਾ ਰੱਦ ਕਰਵਾਉਣ ਲਈ ਪੁਲਿਸ 'ਤੇ ਦਬਾਅ ਬਣਾਉਂਦੇ ਹੋਏ ਨਜ਼ਰ ਆਏ।
ਕਾਂਗਰਸੀ ਵਿਧਾਇਕ 'ਤੇ ਲੱਗੇ ਕਤਲ ਮਾਮਲੇ 'ਚ ਮੁਲਜ਼ਮਾਂ ਦੀ ਹਮਾਇਤ ਕਰਨ ਦੇ ਦੋਸ਼ - MLA Harminder Gill
ਪਿੰਡ ਜਵੰਦਾ ਵਿਖੇ ਬੀਤੇ ਦਿਨ ਹੋਏ ਨੌਕਰ ਦੇ ਕਤਲ ਮਾਮਲੇ 'ਚ ਪੁਲਿਸ ਵੱਲੋਂ ਕਿਸਾਨ ਅਤੇ ਉਸ ਦੇ ਸਾਥੀਆਂ 'ਤੇ ਪਰਚਾ ਦਰਜ ਕੀਤਾ ਗਿਆ ਸੀ। ਪੱਟੀ ਦੇ ਹਲਕਾ ਵਿਧਾਇਕ ਹਰਮਿੰਦਰ ਗਿੱਲ ਉਨ੍ਹਾਂ ਦਾ ਪਰਚਾ ਰੱਦ ਕਰਵਾਉਣ ਲਈ ਪੁਲਿਸ 'ਤੇ ਦਬਾਅ ਬਣਾਉਂਦੇ ਹੋਏ ਨਜ਼ਰ ਆਏ।
ਜ਼ਿਕਰਯੋਗ ਹੈ ਕਿ ਬੀਤੇ ਦਿਨੀ ਕਿਸਾਨ ਵੱਲੋਂ ਸੁਖਦੇਵ ਸਿੰਘ ਨਾਂਅ ਦੇ ਆਪਣੇ ਸੀਰੀ ਨੂੰ ਚੋਰੀ ਦੇ ਸ਼ੱਕ ਵਿੱਚ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ ਤੇ ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਦੇ ਬਿਆਨਾਂ 'ਤੇ ਕਿਸਾਨ ਨਿਰਵੈਲ ਸਿੰਘ, ਸੁਖਦੇਵ ਸਿੰਘ ਅਤੇ ਬਲਰਾਜ ਸਿੰਘ 'ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਸੀ। ਹੁਣ ਵਿਧਾਇਕ ਗਿੱਲ ਦਰਜ ਪਰਚਾ ਰੱਦ ਕਰਨ ਲਈ ਪੱਬਾਂ ਭਾਰ ਹੋ ਗਏ ਹਨ। ਵਿਧਾਇਕ ਗਿੱਲ ਪੁਲਿਸ 'ਤੇ ਦਬਾਅ ਬਨਾਉਣ ਲਈ ਆਪਣੇ ਸੈਂਕੜੇ ਸਾਥੀਆਂ ਸਮੇਤ ਐਸਐਸਪੀ ਦਫ਼ਤਰ ਪਹੁੰਚੇ ਜਿਥੇ ਉਨ੍ਹਾਂ ਐਸਐਸਪੀ ਨਾਲ ਬੰਦ ਕਮਰੇ 'ਤੇ ਮੁਲਾਕਾਤ ਕੀਤੀ।
ਮੁਲਾਕਾਤ ਤੋਂ ਬਾਅਦ ਗਿੱਲ ਨੇ ਕਿਹਾ ਕਿ ਪੁਲਿਸ ਨੇ ਮੰਨਿਆਂ ਹੈ ਉਨ੍ਹਾਂ ਕੋਲੋਂ ਗਲਤੀ ਨਾਲ ਕਤਲ ਦਾ ਪਰਚਾ ਦਰਜ ਹੋ ਗਿਆ ਹੈ ਤੇ ਉਹ ਰੱਦ ਕਰ ਦਿੱਤਾ ਜਾਵੇਗਾ। ਉੱਧਰ ਜਦੋਂ ਤਰਨ ਤਾਰਨ ਦੇ ਐਸਐਸਪੀ ਨੂੰ ਇਸ ਮਾਮਲੇ ਬਾਰੇ ਜਾਣਕਾਰੀ ਲੈਣੀ ਚਾਹੀ ਤਾਂ ਉਨ੍ਹਾਂ ਮੀਡੀਆ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ।