ਤਰਨਤਾਰਨ: ਗੋਇੰਦਵਾਲ ਸਾਹਿਬ ਵਿੱਖੇ ਤਾਇਨਾਤ ਮੈਡਮ ਵਿਜੈਪਾਲ ਕੌਰ ਦੇ ਪਤੀ ਨੇ ਬੀਤੀ ਰਾਤ ਸਕੂਲ ਕੰਮਪਲੈਕਸ ਦੇ ਗਰਾਉਡ ਵਿੱਚ ਲਾਇਸੈਂਸੀ ਰਿਵਾਲਵਰ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਇੱਕ ਬੇਟੀ ਜੋ ਕੇ ਵਿਆਹੀ ਹੋਈ ਹੈ ਤੇ ਇੱਕ ਬੇਟਾ ਜੋ ਅਜੇ ਕੁਆਰਾ ਹੈ ਤੇ ਕਨੇਡਾ ਵਿੱਖੇ ਰਹਿ ਰਿਹਾ ਹੈ, ਪਰਿਵਾਰ ਦਾ ਜੱਦੀ ਪਿੰਡ ਧੁੱਪਸੜੀ ਜ਼ਿਲ੍ਹਾ ਗੁਰਦਾਸਪੁਰ ਹੈ।
ਪੁਲਿਸ ਨੂੰ ਦਿੱਤੇ ਬਿਆਨ ਵਿੱਚ ਮੈਡਮ ਵਿਜੇਪਾਲ ਕੋਰ ਨੇ ਕਿਹਾ ਕੇ ਮੇਰੇ ਪਤੀ ਜੰਡਿਆਲਾ ਗੁਰੂ ਵਿੱਖੇ ਹਰਰਾਜ ਐਗਰੋ ਫੂਡਜ ਵਿੱਚ ਬਤੋਰ ਜਨਰਲ ਮੈਨੇਜਰ ਕੰਮ ਕਰਦੇ ਸਨ ਜੋ ਕੇ ਪਿਛਲੇ ਤਕਰੀਬਨ ਦੋ ਮਹੀਨਿਆਂ ਤੋਂ ਤਨਾਓ ’ਚ ਰਹਿੰਦੇ ਸਨ। ਮੈਡਮ ਵਿਜੈਪਾਲ ਨੇ ਕਿਹਾ ਕੇ ਉਹ ਰਾਤ ਅਪਣਾ ਲਾਇਸੈਂਸੀ ਰਿਵਾਲਵਰ ਲੈ ਕੇ ਸਕੂਲ ਦੀ ਗਰਾਉਡ ’ਚ ਸੈਰ ਕਰਨ ਗਏ ਸਨ, ਉਹ ਉਸ ਸਮੇ ਰਾਤ ਦਾ ਖਾਣਾ ਤਿਆਰ ਕਰ ਰਹੇ ਸਨ। ਖਾਣਾ ਤਿਆਰ ਹੋਣ ਤੋਂ ਬਾਅਦ ਉਨ੍ਹਾਂ ਆਪਣੇ ਪਤੀ ਨੂੰ ਗਰਾਉਡ ’ਚੋਂ ਖਾਣਾ ਖਾਣ ਲਈ ਬਲਾਇਆ ਤਾਂ ਉਨ੍ਹਾਂ ਨੂੰ ਗੋਲੀ ਚੱਲਣ ਦੀ ਅਵਾਜ ਆਈ। ਉਨ੍ਹਾਂ ਜਲਦੀ ਨਾਲ ਜਾ ਕੇ ਵੇਖਿਆ ਤਾਂ ਉਨ੍ਹਾਂ ਦਾ ਪਤੀ ਜ਼ਮੀਨ ’ਤੇ ਡਿਗਾ ਪਿਆ ਸੀ ਤੇ ਉਸ ਦੇ ਸਿਰ ਵਿੱਚੋ ਖੂਨ ਵਗ ਰਿਹਾ ਸੀ ਤੇ ਰਿਵਾਲਵਰ ਵੀ ਨਜ਼ਦੀਕ ਜਮੀਨ ’ਤੇ ਪਿਆ ਸੀ।