ਤਰਨਤਾਰਨ: ਪੰਜਾਬ ਦੇ ਵਿੱਚ ਨਾਜਾਇਜ਼ ਮਾਈਨਿੰਗ (Illegal mining) ਦਾ ਕਾਰੋਬਾਰ ਦਿਨ ਬ ਦਿਨ ਵਧਦਾ ਫੁੱਲਦਾ ਜਾ ਰਿਹਾ ਹੈ। ਨਾਜਾਇਜ਼ ਮਾਈਨਿੰਗ ਨੂੰ ਲੈਕੇ ਸਰਕਾਰ ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ ਪਰ ਮਾਈਨਿੰਗ ਦਾ ਇਹ ਮਸਲਾ ਹੱਲ ਹੁੰਦਾ ਵਿਖਾਈ ਨਹੀਂ ਦੇ ਰਿਹਾ। ਤਰਨਤਾਰਨ ਦੇ ਵੈਰੋਵਾਲ ਦੇ ਵਿੱਚ ਪੁਲਿਸ (Police) ਵੱਲੋਂ ਨਾਜਾਇਜ਼ ਮਾਈਨਿੰਗ (Illegal mining) ਕਰਨ ਵਾਲੇ ਲੋਕਾਂ ਦੇ ਖਿਲਾਫ਼ ਵੱਡੀ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ ਕਾਰਵਾਈ ਕਰਦੇ ਹੋਏ 2 ਟਿੱਪਰ , ਇੱਕ ਜੇਸੀਬੀ ਅਤੇ ਇੱਕ ਸ਼ਖ਼ਸ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਪੁਲਿਸ ਨੂੰ ਇਹ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਨਾਕੇਬੰਦੀ ਦੌਰਾਨ ਨਾਜਾਇਜ਼ ਰੇਤੇ ਨਾਲ ਭਰੇ ਟਿੱਪਰ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਵੈਰੋਵਾਲ ਦੇ ਐੱਸ ਐੱਚ ਓ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਵੈਰੋਵਾਲ ਪੁਲਿਸ ਵੱਲੋਂ ਨਾਜਾਇਜ਼ ਮਾਈਨਿੰਗ (Illegal mining) ‘ਤੇ ਸ਼ਿਕੰਜਾ ਕੱਸਦੇ ਹੋਏ ਬੀਤੇ ਦੋ ਦਿਨਾਂ ਵਿਚ ਦੋ ਟਿੱਪਰ ਰੇਤੇ ਦੇ ਭਰੇ ਹੋਏ ਅਤੇ ਇੱਕ ਜੇਸੀਬੀ ਮਸ਼ੀਨ ਕਾਬੂ ਕਰ ਕੇ ਬਲਵਿੰਦਰ ਸਿੰਘ ਪੁੱਤਰ ਹਜ਼ਾਰਾ ਸਿੰਘ ਨਾਮਕ ਵਿਅਕਤੀ ਨੂੰ ਕਾਬੂ ਕੀਤਾ ਹੈ।