ਤਰਨਤਾਰਨ:ਪੰਜਾਬ ਦਾ ਖ਼ਜਾਨਾ (Treasure of Punjab) ਭਰਨ ਲਈ ਸਰਕਾਰ ਦੀ ਪਹਿਲਕਦਮੀ ਦੇ ਚੱਲਦਿਆਂ ਰਾਜ ਭਰ 'ਚੋਂ ਪੰਚਾਇਤੀ ਜ਼ਮੀਨਾਂ (Panchayat lands) ਨੂੰ ਕਬਜ਼ਾ ਮੁਕਤ ਕੀਤਾ ਜਾ ਰਿਹਾ ਹੈ। ਹਲਕਾ ਪੱਟੀ ਦੇ ਵਿਧਾਇਕ (Constituency MLA) ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ (Transport Minister Laljit Singh Bhullar) ਦੀ ਅਗਵਾਈ 'ਚ ਹਰੀਕੇ ਪੱਤਣ ਤੋਂ 100 ਏਕੜ ਜ਼ਮੀਨ ਦਾ ਕਬਜਾ ਲਿਆ ਗਿਆ। ਜਿਸ ਦੀ ਮੁੜ ਅਲਾਟਮੈਂਟ ਲਈ ਸੋਮਵਾਰ ਨੂੰ ਬੋਲੀ ਕਰਵਾਈ ਜਾਵੇਗੀ, ਹਾਲਾਂਕਿ ਕਥਿਤ ਕਬਜਾਧਾਰੀ ਨੇ ਉਕਤ ਜ਼ਮੀਨ ‘ਤੇ ਆਪਣਾ ਮਾਲਕੀ ਹੱਕ ਜਿਤਾਉਂਦਿਆਂ ਲਾਲਜੀਤ ਸਿੰਘ ਕੋਲ ਆਪਣਾ ਪੱਖ ਪੇਸ਼ ਕੀਤਾ।
ਇਸ ਮੌਕੇ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਨਾਲ-ਨਾਲ ਮਾਲ ਵਿਭਾਗ ਦੇ ਆਲਾ ਅਧਿਕਾਰੀਆਂ ਦੀ ਹਾਜਰੀ ਵਿੱਚ ਕਬਜਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਅਦਾਲਤੀ ਸਟੇਅ ਆਰਡਰ ਦੀ ਆੜ ਵਿੱਚ ਕੁਝ ਸਮੇਂ ਜ਼ਮੀਨ ਵਾਹੀ ਤਾਂ ਜਾ ਸਕਦੀ ਹੈ, ਪਰ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਸਰਕਾਰੀ ਜ਼ਮੀਨ ਦਾ ਮਾਲਕਾਨਾਂ ਹੱਕ ਸਰਕਾਰ ਦੀ ਹੀ ਰਹੇਗਾ।