ਪੰਜਾਬ

punjab

ETV Bharat / state

ਪ੍ਰੇਮੀ ਵੱਲੋਂ ਪ੍ਰੇਮਿਕਾ ਦੇ ਪਤੀ ਤੇ ਬੇਟੇ 'ਤੇ ਹਮਲਾ, ਬੇਟੇ ਦੀ ਮੌਕੇ 'ਤੇ ਮੌਤ - ਕਾਤਲਾਨਾ ਹਮਲਾ

ਪ੍ਰੇਮੀ ਨੇ ਆਪਣੇ ਪ੍ਰੇਮ ਦੇ ਵਿੱਚ ਰੋੜਾ ਬਣ ਰਹੇ ਪ੍ਰੇਮਿਕਾ ਦੇ ਪੁੱਤਰ ਤੇ ਪਤੀ 'ਤੇ ਕਾਤਲਾਨਾ ਹਮਲਾ ਕੀਤਾ। ਹਮਲੇ ਵਿੱਚ ਮੁੰਡੇ ਦੀ ਮੌਕੇ 'ਤੇ ਮੌਤ ਅਤੇ ਪਤੀ ਨੂੰ ਗੰਭੀਰ ਰੁਪ ਵਿੱਚ ਜਖ਼ਮੀ ਕਰ ਦਿੱਤਾ। ਪੁਲਿਸ ਨੇ ਪ੍ਰੇਮੀ ਸਮੇਤ ਤਿੰਨ ਲੋਕਾਂ 'ਤੇ ਮਾਮਲਾ ਦਰਜ ਕੀਤਾ।

ਫ਼ੋਟੋ

By

Published : Aug 4, 2019, 12:10 PM IST

ਤਰਨ ਤਾਰਨ: ਪ੍ਰੇਮ ਪ੍ਰਸੰਗਾਂ ਦੇ ਚੱਲ ਜੁਰਮ ਦੀਆਂ ਵੱਖ-ਵੱਖ ਘਟਨਾਵਾਂ ਨਿੱਤ ਸਾਹਮਣੇ ਆਉਂਦੀ ਰਹਿੰਦੀਆਂ ਹਨ। ਇਸੇ ਤਰ੍ਹਾਂ ਦੀ ਘਟਨਾ ਤਰਨ ਤਾਰਨ ਦੇ ਪਿੰਡ ਫੈਲੋਕੇ ਤੋਂ ਸਾਹਮਣੇ ਆਈ ਹੈ। ਇਥੇ ਪ੍ਰੇਮੀ ਨੇ ਆਪਣੇ ਪ੍ਰੇਮ ਦੇ ਵਿੱਚ ਰੋੜਾ ਬਣ ਰਹੇ ਪ੍ਰੇਮਿਕਾ ਦੇ ਪੁੱਤਰ ਦਾ ਕਤਲ ਕਰ ਦਿੱਤਾ ਅਤੇ ਪ੍ਰੇਮਿਕਾ ਦੇ ਪਤੀ ਨੂੰ ਗੰਭੀਰ ਰੁਪ ਵਿੱਚ ਜਖ਼ਮੀ ਕਰ ਦਿੱਤਾ ਹੈ। ਪੁਲਿਸ ਨੇ ਅੋਰਤ ਦੇ ਪ੍ਰੇਮੀ ਸਮੇਤ ਤਿੰਨ ਲੋਕਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।

ਕੀ ਹੈ ਪੁਰਾ ਮਾਮਲਾ?

ਜਾਣਕਾਰੀ ਮੁਤਾਬਕ ਸੋਹਣ ਸਿੰਘ ਨਾਂਅ ਦੇ ਵਿਆਕਤੀ ਦਾ ਮੰਗਲ ਸਿੰਘ ਦੀ ਪਤਨੀ ਬਲਬੀਰ ਕੋਰ ਨਾਲ ਕਥਿਤ ਤੋਰ ਤੇ ਨਜ਼ਾਇਜ ਸਬੰਧ ਚੱਲ ਰਹੇ ਸਨ। ਇਨ੍ਹਾਂ ਸਬੰਧਾਂ ਨੂੰ ਬਲਬੀਰ ਦੇ ਪਤੀ ਮੰਗਲ ਸਿੰਘ ਤੇ ਬੇਟੇ ਪ੍ਰਦੀਪ ਸਿੰਘ ਵੱਲੋਂ ਕਈ ਵਾਰ ਰੋਕਿਆ ਗਿਆ ਸੀ। ਇਸ ਦੇ ਚੱਲ ਦੇ ਆਪਣੇ ਪ੍ਰੇਮ ਸਬੰਧਾ ਵਿੱਚ ਰੋੜਾ ਬਣ ਰਹੇ ਪਤੀ ਅਤੇ ਬੇਟੇ ਨੂੰ ਸਬਕ ਸਿਖਾਉਣ ਲਈ ਬਲਬੀਰ ਨੇ ਆਪਣੇ ਪ੍ਰੇਮੀ ਸੋਹਣ ਸਿੰਘ ਨਾਲ ਬੀਤੀ ਦੇਰ ਰਾਤ ਤੇਜਧਾਰ ਹਥਿਆਰ ਨਾਲ ਕਤਲ ਕਰ ਦਿਤਾ।

ਵੀਡੀਓ

ਦੱਸਣਯੋਗ ਹੈ ਕਿ ਸੋਹਣ ਸਿੰਘ ਬਲਬੀਰ ਕੋਰ ਦੇ ਘਰ ਆਇਆਂ ਤੇ ਘਰ ਦਾ ਦਰਵਾਜਾ ਖੁੱਲਦੇ ਹੀ ਉਸ ਨੂੰ ਬਲਬੀਰ ਕੋਰ ਦਾ 23 ਸਾਲਾ ਬੇਟਾ ਪ੍ਰਦੀਪ ਸਿੰਘ ਮਿਲਿਆ ਜਿਸ 'ਤੇ ਸੋਹਣ ਨੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਇਸ ਕਾਰਨ ਪ੍ਰਦੀਪ ਦੀ ਮੋਕੇ 'ਤੇ ਹੀ ਮੋਤ ਹੋ ਗਈ। ਇਸ ਨੂੰ ਦੇਖ ਜਦ ਪ੍ਰਦੀਪ ਦਾ ਪਿਤਾ ਆਇਆ ਤੇ ਮੰਗਲ ਸਿੰਘ ਨੇ ਉਸ 'ਤੇ ਵੀ ਕਾਤਲਨਾਂ ਹਮਲਾ ਕਰ ਦਿੱਤਾ ਤੇ ਚਾਕੂਆਂ ਨਾਲ ਕਈ ਵਾਰ ਕੀਤੇ, ਜਿਸ ਕਾਰਨ ਮੰਗਲ ਸਿੰਘ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ।

ਮੰਗਲ ਸਿੰਘ ਨੇ ਦੱਸਿਆਂ ਕਿ ਉਸ ਦੀ ਪਤਨੀ ਦਾ ਸੋਹਣ ਸਿੰਘ ਨਾਲ ਕਈ ਸਾਲਾ ਤੋਂ ਨਜ਼ਾਇਜ ਸਬੰਧ ਚੱਲ ਰਹੇ ਸਨ। ਜਿਸ ਦਾ ਵਿਰੋਧ ਕਰਨ 'ਤੇ ਉਹ ਅਤੇ ਉਸ ਦੇ ਬੇਟੇ ਉੱਤੇ ਕਾਤਲਾਨਾ ਹਮਲਾ ਹੋਇਆ ਹੈ। ਇਸ ਵਿੱਚ ਉਸਦੇ ਵੱਡੇ ਬੇਟੇ ਪ੍ਰਦੀਪ ਸਿੰਘ ਦੀ ਮੋਤ ਹੋ ਗਈ ਹੈ ਅਤੇ ਉਹ ਵੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਹੈ। ਮੰਗਲ ਸਿੰਘ ਨੇ ਆਪਣੀ ਪਤਨੀ ਬਲਬੀਰ ਕੋਰ ਅਤੇ ਉਸਦੇ ਪ੍ਰੇਮੀ ਸੋਹਣ ਸਿੰਘ ਵਿਰੁੱਧ ਮਾਮਲਾ ਦਰਜ ਕਰਵਾ ਦਿੱਤਾ ਹੈ ਤੇ ਪ੍ਰਸ਼ਾਸਨ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਪੁਲਿਸ ਨੇ ਮੋਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿੱਚ ਲੈ ਹੈ ਤੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਅਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐੱਸ.ਪੀ.ਡੀ ਹਰਜੀਤ ਸਿੰਘ ਨੇ ਦੱਸਿਆਂ ਕਿ ਪੁਲਿਸ ਵੱਲੋ ਕੱਤਲ ਦੇ ਦੋਸ਼ੀ ਸੋਹਣ ਸਿੰਘ ਵਿਰੁੱਧ ਕੱਤਲ ਦਾ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ABOUT THE AUTHOR

...view details