ਤਰਨਤਾਰਨ:ਭਿੱਖੀਵਿੰਡ ((Bhikhiwind)) ਥਾਣੇ ਦੇ ਬਿਲਕੁਲ ਸਾਹਮਣੇ ਜੁੱਤੀਆਂ ਗੰਢਣ ਵਾਲੇ ਵਿਅਕਤੀ ਦਾ ਲੁੱਟ ਦੀ ਨੀਅਤ ਨਾਲ ਕਤਲ ਕੀਤਾ ਗਿਆ। ਕਤਲ ਕਰਨ ਤੋਂ ਬਾਅਦ ਲੁਟੇਰਿਆਂ ਨੇ ਲਾਸ਼ ਥਾਣੇ ਦੇ ਸਾਹਮਣੇ ਦੁਕਾਨ ਦੇ ਬਾਹਰ ਸੁੱਟੀ। ਇਸ ਬਾਰੇ ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲੇ ਵਿਅਕਤੀ ਦੀ ਪਹਿਚਾਣ ਗੋਪੀ ਰਾਮ ਪੁੱਤਰ ਰੂਪਾ ਰਾਮ ਵਾਸੀ ਵਾਰਡ ਨੰਬਰ 11 ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਗੋਪੀ ਰਾਮ ਬੀਤੀ ਕੱਲ 5:30 ਵਜੇ ਦੇ ਕਰੀਬ ਆਪਣੀ ਜੁੱਤੀਆਂ ਗੰਢਣ ਵਾਲੀ ਦੁਕਾਨ ਉਤੇ ਗਿਆ ਅਤੇ ਵਾਪਸ ਨਹੀਂ ਆਇਆ।
ਉਧਰ ਪਰਿਵਾਰ ਦਾ ਇਹ ਵੀ ਕਹਿਣਾ ਸੀ ਕਿ ਗੋਪੀ ਰਾਮ ਨੂੰ ਲੁੱਟ ਦੀ ਨੀਅਤ ਨਾਲ ਲੁਟੇਰਿਆਂ ਨੇ ਅਗਵਾਹ ਕਰ ਲਿਆ ਹੈ। ਜਿਸ ਦੀ ਅੱਜ ਸਵੇਰੇ ਤੜਕਸਾਰ ਹੀ ਮ੍ਰਿਤਕ ਗੋਪੀ ਰਾਮ ਦੀ ਭੇਦ ਭਰੇ ਹਾਲਾਤਾਂ ਵਿਚ ਲਾਸ਼ ਸੁੱਟ ਕੇ ਲੁਟੇਰੇ ਫ਼ਰਾਰ ਹੋ ਗਏ ਹਨ।