ਪੰਜਾਬ

punjab

ETV Bharat / state

Robbery in TarnTaran : ਤਰਨਤਾਰਨ 'ਚ 100 ਸਾਲ ਦੀ ਬਜੁਰਗ ਮਾਤਾ ਨੂੰ ਘਰ ਵਿੱਚ ਬੰਦੀ ਬਣਾ ਕੇ ਵਾਲੀਆਂ ਤੇ ਨਗਦੀ ਲੁੱਟੀ

ਤਰਨਤਾਰਨ ਵਿੱਚ ਲੁਟੇਰਿਆਂ ਨੇ ਇੱਕ ਬਜੁਰਗ ਮਾਤਾ ਨੂੰ ਘਰ ਵਿੱਚ ਹੀ ਬੰਦੀ ਬਣਾ ਕੇ ਕੰਨਾਂ (Robbery in TarnTaran) ਦੀਆਂ ਵਾਲੀਆਂ ਅਤੇ 50 ਹਜ਼ਾਰ ਰੁਪਏ ਨਗਦੀ ਲੁੱਟ ਲਈ ਹੈ।

Looted earrings and cash from elderly women while roaming around
19419205Robbery in TarnTaran : ਤਰਨਤਾਰਨ 'ਚ 100 ਸਾਲ ਦੀ ਬਜੁਰਗ ਮਾਤਾ ਨੂੰ ਘਰ ਵਿੱਚ ਬੰਦੀ ਬਣਾ ਕੇ ਵਾਲੀਆਂ ਤੇ ਨਗਦੀ ਲੁੱਟੀ

By ETV Bharat Punjabi Team

Published : Sep 24, 2023, 3:55 PM IST

ਬਜੁਰਗ ਮਾਤਾ ਦਾ ਲੜਕਾ ਅਤੇ ਪੁਲਿਸ ਜਾਂਚ ਅਧਿਕਾਰੀ ਜਾਣਕਾਰੀ ਦਿੰਦੇ ਹੋਏ।

ਤਰਨਤਾਰਨ :ਜ਼ਿਲ੍ਹਾ ਤਰਨਤਾਰਨ ਦੇ ਹਲਕਾ ਖੇਮਕਰਨ ਦੇ ਪਿੰਡ ਕਲਸੀਆ ਕਲਾਂ 'ਚ ਬੀਤੀ ਰਾਤ ਲੁਟੇਰਿਆਂ ਨੇ (Old s earrings were robbed in Tarn Taran) ਘਰ ਵਿੱਚ ਹੀ ਇੱਕ 100 ਸਾਲ ਦੀ ਬਜੁਰਗ ਮਾਤਾ ਨੂੰ ਬੰਦੀ ਬਣਾ ਕੇ ਕੰਨਾਂ ਦੀਆਂ ਵਾਲੀਆਂ ਅਤੇ 50 ਹਜ਼ਾਰ ਰੁਪਏ ਦੀ ਨਗਦੀ ਲੁੱਟ ਲਈ ਹੈ। ਲੁਟੇਰਿਆਂ ਨੇ ਬਜੁਰਗ ਮਹਿਲਾ ਨੂੰ ਪਹਿਲਾਂ ਰੱਸੀਆਂ ਨਾਲ ਬੰਨ੍ਹ ਦਿੱਤਾ ਅਤੇ ਫਿਰ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

ਇਸ ਤਰ੍ਹਾਂ ਵਾਪਰੀ ਘਟਨਾ : ਇਸ ਘਟਨਾ ਸੰਬਧੀ ਜਾਣਕਾਰੀ ਦਿੰਦਿਆਂ ਪਰਿਵਾਰ ਦੇ ਮੁਖੀ ਜਗਤਾਰ ਸਿੰਘ ਨੇ ਦੱਸਿਆ ਕਿ ਲੰਘੀ ਦੇਰ ਰਾਤ ਉਹ ਆਪਣੀ ਪਤਨੀ ਨਾਲ ਘਰ ਦੇ ਕਮਰੇ ਅਤੇ ਬਜੁਰਗ ਮਾਤਾ ਬਚਨ ਕੌਰ ਨਾਲ ਘਰ ਦੇ ਬਰਾਂਡੇ 'ਚ (Robbed of earrings and cash) ਮੌਜੂਦ ਸਨ। ਇਸ ਦੌਰਾਨ ਕੁੱਝ ਲੁਟੇਰੇ ਉਨਾਂ ਦੇ ਘਰ ਵਿੱਚ ਦਾਖਲ ਹੋਏ ਅਤੇ ਉਸਦੀ 100 ਸਾਲਾਂ ਬਜੁਰਗ ਮਾਤਾ ਨੂੰ ਬੰਦੀ ਬਣਾ ਕੇ ਕੱਪੜੇ ਦੀ ਰੱਸੀ ਨਾਲ ਹੱਥ ਪੈਰ ਬੰਨ ਕੇ ਮੂੰਹ ਵਿੱਚ ਰੁਮਾਲ ਦੇ ਕੇ ਉਸਦੇ ਕੰਨ ਦੀਆਂ ਕਰੀਬ ਇੱਕ ਤੋਲਾ ਸੋਨੇ ਦੀਆਂ ਵਾਲੀਆਂ ਅਤੇ ਪਾਵੇ ਨਾਲ ਟੰਗੇ ਝੋਲੇ ਵਿੱਚੋਂ 50 ਹਜ਼ਾਰ ਦੇ ਕਰੀਬ ਨਕਦੀ ਲੁੱਟ ਕੇ ਫਰਾਰ ਹੋ ਗਏ ਹਨ।

ਲੁਟੇਰਿਆਂ ਨੇ ਕੀਤਾ ਮਾਤਾ ਨੂੰ ਜ਼ਖਮੀ :ਜਗਤਾਰ ਸਿੰਘ ਨੇ ਦੱਸਿਆ ਕਿ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦਾ ਇੱਕ ਪੈਰ ਦਾ ਬੂਟ ਤੇ ਲੱਕੜ ਦਾ ਬਾਲਾ ਉਨ੍ਹਾਂ ਦੇ ਘਰ ਹੀ ਰਹਿ ਗਿਆ ਹੈ। ਉਨਾਂ ਦੱਸਿਆ ਕਿ ਜਦੋਂ ਉਨ੍ਹਾਂ ਦੀ ਮਾਤਾ ਨੇ (The robbers injured the woman) ਖੜਾਕ ਕੀਤਾ ਤਾਂ ਉਹ ਕਮਰੇ ਚੋਂ ਬਾਹਰ ਆਏ ਤਾਂ ਦੇਖਿਆ ਕਿ ਉਨਾਂ ਦੀ ਬਜੁਰਗ ਮਾਤਾ ਬਚਨ ਕੌਰ ਦੇ ਮੂੰਹ ਵਿੱਚ ਰੁਮਾਲ ਸੀ ਅਤੇ ਹੱਥ ਪੈਰ ਬੰਨੇ ਹੋਏ ਸਨ ਅਤੇ ਉਨ੍ਹਾਂ ਦੀ ਮਾਤਾ ਦਾ ਇੱਕ ਪੈਰ ਵੀ ਜ਼ਖਮੀ ਸੀ।

ਉਸਨੇ ਦੱਸਿਆ ਕਿ ਉਨ੍ਹਾਂ ਇਸ ਮਾਮਲੇ ਸੰਬੰਧੀ ਪੁਲਿਸ ਨੂੰ ਲਿਖਤੀ ਦਰਖਾਸਤ ਵੀ ਦਿੱਤੀ ਹੈ ਪਰ ਪੁਲਿਸ ਨੇ (Tarn Taran Police) ਇਸ ਸੰਬੰਧੀ ਨਾ ਤਾਂ ਮੌਕਾ ਦੇਖਿਆ ਹੈ ਅਤੇ ਨਾ ਹੀ ਕੋਈ ਕਾਰਵਾਈ ਕੀਤੀ ਹੈ। ਉੱਧਰ ਇਸ ਮਾਮਲੇ ਸੰਬੰਧੀ ਥਾਣਾ ਮੁਖੀ ਭਿੱਖੀਵਿੰਡ ਬਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਮਾਮਲੇ ਸੰਬੰਧੀ ਜਾਚ ਕਰਕੇ ਪਰਚਾ ਦਰਜ ਕਰਨਗੇ ਅਤੇ ਤਫ਼ਤੀਸ਼ ਕਰਕੇ ਜਲਦ ਹੀ ਲੁਟੇਰਿਆ ਨੂੰ ਕਾਬੂ ਕਰਨਗੇ।

ABOUT THE AUTHOR

...view details