ਤਰਨ ਤਾਰਨ:ਕਸਬਾ ਵਲਟੋਹਾ ਦੇ ਕੋਆਪ੍ਰੇਟਿਵ ਬੈਂਕ ਵਿੱਚ ਵੱਡਾ ਘਪਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਖਪਤਕਾਰਾਂ ਦੇ ਖਾਤਿਆਂ ਵਿਚ ਕਰਜ਼ਾ ਮੁਆਫੀ ਦੇ ਨਾਂ ਉਨ੍ਹਾਂ ਦੇ ਖਾਤਿਆਂ ਦੀ ਦੁਰਵਰਤੋਂ ਕਰਦੇ ਸਾਬਕਾ ਸੈਕਟਰੀ ਸਵਰਨ ਸਿੰਘ ਅਤੇ ਬੈਂਕ ਦੇ ਮੈਨੇਜਰ ਸੁਖਵਿੰਦਰਪਾਲ ਨੇ ਮਿਲੀ ਭੁਗਤ ਕਰ ਬੈਂਕ ਵਿਚ ਕਈ ਤਰ੍ਹਾਂ ਦੇ ਗ਼ਬਨ ਕਰ ਲੋਕਾਂ ਨੂੰ ਕਰੋੜਾ ਰੁਪਏ ਦਾ ਚੂਨਾ ਲਗਾਇਆ ਹੈ।
ਕਸਬਾ ਵਲਟੋਹਾ ਦੀ ਸਹਿਕਾਰੀ ਬੈਂਕ ਵਿੱਚ ਘਪਲੇ ਦਾ ਮਾਮਲਾ ਆਇਆ ਸਾਹਮਣੇ ਕਿਸਾਨ ਆਗੂਆਂ ਨੇ ਦੱਸਿਆ ਕਿ ਸਵਰਨ ਸਿੰਘ ਸਾਬਕਾ ਸੈਕਟਰੀ ਨੇ ਆਪਣੇ ਲੜਕੇ ਗੁਰਭੇਜ ਸਿੰਘ ਨੂੰ ਇਸ ਬੈਂਕ ਵਿਚ ਸੈਕਟਰੀ ਲਗਵਾ ਕੇ ਮੁੜ ਘਪਲੇ ਕੀਤੇ ਜਾ ਰਹੇ ਹਨ ਅਤੇ ਹੁਣ ਜਾਂਚ ਤੋਂ ਡਰਦੇ ਮੈਨੇਜਰ ਸੁਖਵਿੰਦਰਪਾਲ ਅਤੇ ਸੈਕਟਰੀ ਗੁਰਭੇਜ ਸਿੰਘ ਵਿਦੇਸ਼ ਭੱਜਣ ਦੀ ਫ਼ਿਰਾਕ ਵਿਚ ਹਨ। ਉਨ੍ਹਾਂ ਦੱਸਿਆ ਕਿ ਗੁਰਭੇਜ ਸਿੰਘ ਨੇ 3 ਮਹੀਨੇ ਦੀ ਲੰਮੀ ਛੁੱਟੀ ਵੀ ਲੈ ਲਈ ਹੈ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਾਸਪੋਰਟ ਵੀ ਜ਼ਬਤ ਕੀਤੇ ਜਾਣੇ ਚਾਹੀਦੇ ਹਨ।
ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਹੋਰ ਖਪਤਕਾਰਾਂ ਨੇ ਦੱਸਿਆ ਕਿ ਇਸ ਬੈਂਕ ਵਿਚ ਰਿਟਾਇਡ ਸੈਕਟਰੀ ਸਵਰਨ ਸਿੰਘ ਅਤੇ ਬਦਲੀ ਕਰਵਾ ਚੁੱਕੇ ਮੈਨੇਜਰ ਸੁਖਵਿੰਦਰਪਾਲ ਜੋ ਅੱਜ ਕਲ ਅਮਰਕੋਟ ਤਾਇਨਾਤ ਹੈ ਵਲੋਂ ਇਹ ਘਪਲੇ ਕੀਤੇ ਗਏ ਜਿਸ ਸਬੰਧੀ ਉਨ੍ਹਾਂ ਜ਼ਿਲ੍ਹਾ ਮੈਨੇਜਰ ਸਮੇਤ ਹੋਰਨਾਂ ਅਧਿਕਾਰੀਆਂ ਨੂੰ ਚਿੱਠੀਆਂ ਵੀ ਕੱਢੀਆਂ ਅਤੇ ਚੰਡੀਗੜ੍ਹ ਤੋਂ ਉਸ ਅਧਿਕਾਰੀ ਨੂੰ ਜਾਂਚ ਸੌਂਪ ਦਿੱਤੀ ਗਈ ਸੀ। ਉਨ੍ਹਾਂ ਮੁੱਖ ਮੰਤਰੀ ਨੂੰ ਖੁਦ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਨ ਦੀ ਅਪੀਲ ਕਰਦੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਵੱਡੇ ਪੱਧਰ ’ਤੇ ਧਰਨਾ ਦੇਣਗੇ।
ਇਸ ਮਾਮਲੇ ਵਿਚ ਮੌਜੂਦਾ ਮੈਨੇਜਰ ਜਤਿੰਦਰ ਮੋਹਨ ਬਰੇਜਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਨ੍ਹਾਂ ਕਿਸਾਨਾਂ ਅਤੇ ਖਪਤਕਾਰਾਂ ਦੀ ਰਿਪੋਰਟ 23 ਮਈ ਉਸ ਵੇਲੇ ਦੇ ਜ਼ਿਲਾ ਮੈਨੇਜਰ ਜਤਿੰਦਰਪਾਲ ਸਿੰਘ ਨੂੰ ਸੌਂਪ ਦਿੱਤੀ ਸੀ ਪਰ ਉਨ੍ਹਾਂ ਵੱਲੋਂ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ ਅਤੇ ਉਹ ਖੁਦ ਜੁਲਾਈ ਵਿਚ ਰਿਟਾਇਡ ਹੋ ਗਏ ਉਨ੍ਹਾਂ ਕਿਹਾ ਕਿ ਚੰਡੀਗੜ੍ਹ ਤੋਂ ਵੀ ਕੁਝ ਟੀਮਾਂ ਜਾਂਚ ਲਈ ਪੁੱਜੀਆਂ ਪਰ ਇਨ੍ਹਾਂ ਲੋਕਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ। ਇਸ ਬਾਰੇ ਰਿਟਾਇਡ ਸੈਕਟਰੀ ਸਵਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਈ ਘਪਲਾ ਨਹੀਂ ਕੀਤਾ ਅਤੇ ਉਹ ਹਰ ਜਾਂਚ ਲਈ ਤਿਆਰ ਹਨ।
ਇਹ ਵੀ ਪੜ੍ਹੋ:ਮੂਸੇਵਾਲਾ ਦੀ ਸਮਾਧ ’ਤੇ ਪਹੁੰਚੀ ਮਾਸੂਮ ਬੱਚੀ ਨੇ ਰੋ-ਰੋ ਗਾਇਆ 295 ਗੀਤ