ਤਰਨ ਤਾਰਨ: ਪਿੰਡ ਪਲਾਸੌਰ ਵਿਖੇ ਜ਼ਮੀਨ ਦੀ ਕੁਰਕੀ ਕਰਨ ਆਈ ਤਹਿਸੀਲਦਾਰ ਨੂੰ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਘੇਰਿਆ ਗਿਆ ਹੈ। ਦੱਸਿਆ ਜਾ ਰਿਆ ਹੈ ਕਿ ਪਿੰਡ ਪਲਾਸੌਰ ਦੇ ਕਿਸਾਨ ਸੁਖਵਿੰਦਰ ਸਿੰਘ ਨੇ ਇੱਕ ਨਿਜੀ ਬੈਂਕ ਤਰਨਤਾਰਨ ਤੋਂ ਜਮੀਨ ਤੇ ਕਰਜਾ ਲਿਆ ਸੀ।
ਕੁੱਝ ਸਮਾਂ ਪਹਿਲਾ ਬੈਂਕ ਦਾ ਕਰਜਾ ਮੁਕਤ ਹੋ ਗਏ ਸਨ, ਪਰ ਅਚਾਨਕ ਤਰਨਤਾਰਨ ਤਹਿਸੀਲਦਾਰ ਸੁਖਬੀਰ ਕੌਰ ਨੂੰ ਕੋਰਟ ਦੇ ਕਾਗਜ ਮਿਲਿਆ ਹੈ ਜਿਸ ਵਿੱਚ ਜਾਣਕਾਰੀ ਹੈ ਕਿ ਕਿਸਾਨ ਸੁਖਵਿੰਦਰ ਸਿੰਘ ਨੇ ਕਰਜਾ ਪੂਰਾ ਨਹੀਂ ਉਤਾਰਿਆ ਹੈ। ਉਸ ਨੂੰ ਲੈ ਕੇ ਉਸ ਜਮੀਨ ਦੀ ਕੁਕਰੀ ਕਰਨ ਦਾ ਆਰਡਰ ਹੈ। ਜਿਸ ਨੂੰ ਲੈ ਕੇ ਪਿੰਡ ਪਲਾਸੌਰ ਪੁੱਜਣ ਤੇ ਕਿਸਾਨ ਯੂਨੀਅਨ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਵੱਲੋਂ ਤਹਿਸੀਲਦਾਰ ਸੁਖਬੀਰ ਕੌਰ ਦੀ ਗੱਡੀ ਘੇਰ ਕੇ ਸੜਕ ਉਪਰ ਧਰਨਾ ਦਿੱਤਾ ਗਿਆ।
ਕਿਸਾਨ ਸੰਘਰਸ਼ ਕਮੇਟੀ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਸਾਡੀ ਯੂਨੀਅਨ ਦੇ ਕਿਸਾਨ ਸੁਖਵਿੰਦਰ ਸਿੰਘ ਨੇ ਤਰਨਤਾਰਨ ਦੇ ਇੱਕ ਨਿਜੀ ਬੈਂਕ ਤੋਂ ਆਪਣੀ ਜਮੀਨ ਤੇ ਕਰਜਾ ਲਿਆ ਸੀ ਅਤੇ ਕਿਸਾਨ ਵੱਲੋਂ ਸਾਰਾ ਬੈਂਕ ਦਾ ਕਰਜਾ ਉਤਾਰ ਦਿੱਤਾ ਗਿਆ ਸੀ। ਸਾਡੇ ਕੋਲ ਬੈਂਕ ਦੀਆਂ ਰਸੀਦਾਂ ਵੀ ਹਨ, ਪਰ ਬੈਂਕ ਵਿਚ ਐਨ.ਓ.ਸੀ. ਲੈਣ ਵਾਲੀ ਹੈ ਜੋ ਬੈਂਕ ਵਿੱਚ ਪਈ ਹੈ।