ਖਡੂਰ ਸਾਹਿਬ: ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪਿੰਡ ਧਾਰੜ ਵਿਖੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਹੈ। ਪ੍ਰਧਾਨ ਦਿਆਲ ਸਿੰਘ ਮੀਆਵਿੰਡ ਤੇ ਜੋਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਧਾਨ ਮੁਖਤਾਰ ਸਿੰਘ ਬਿਹਾਰੀਪੁਰ ਦੀ ਅਗਵਾਈ ਹੇਠ ਮਜ਼ਦੂਰ ਆਗੂ ਪ੍ਰਿੰਸਪਾਲ ਸਿੰਘ ਧਾਰੜ ਨੇ ਰੀਬਨ ਕੱਟ ਕੇ ਉਦਘਾਟਨ ਕੀਤਾ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਲੋਕਾਂ ਦੇ ਮਸਲੇ ਹੱਲ ਕਰਨ ਲਈ ਦਫ਼ਤਰ ਦਾ ਕੀਤਾ ਉਦਘਾਟਨ ਇਸ ਮੌਕੇ ਜੋਨ ਪ੍ਰਧਾਨ ਦਿਆਲ ਸਿੰਘ ਅਤੇ ਸਤਨਾਮ ਸਿੰਘ ਧਾਰੜ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਦਫ਼ਤਰ ਦੇ ਖੋਲਣ ਨਾਲ ਜਿੱਥੇ ਲੋਕ ਮਸਲੇ ਹੱਲ ਕੀਤੇ ਜਾਇਆ ਕਰਨਗੇ।
ਉਨ੍ਹਾਂ ਨੇ ਕਿਹਾ ਕਿ ਮਸਲਾ ਸੱਚਾ ਹੋਣਾ ਚਾਹੀਂਦਾ ਹੈ, ਇਸ ਮੌਕੇ ਉਨ੍ਹਾਂ ਨੇ ਨੇੜੇ ਦੇ ਪਿੰਡਾਂ ਨੂੰ ਵੀ ਅਪੀਲ ਕੀਤੀ, ਕਿ ਜੇਕਰ ਕਿਸੇ ਨਾਲ ਕੋਈ ਧੱਕਾ ਹੁੰਦਾ ਜਾਂ ਸਰਕਾਰੇ ਦਰਬਾਰੇ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਇਸ ਦਫ਼ਤਰ ਵਿੱਚ ਆ ਕੇ ਨਿਰਕੋਸ ਹੋ ਕੇ ਆਪਣੀ ਦੁਖ ਤਕਲੀਫ ਦੱਸੋ, ਅਤੇ ਉਸ ਦੀ ਬਿਨਾਂ ਕਿਸੇ ਸੁਆਰਥ ਪੂਰੀ ਮਦਦ ਕੀਤੀ ਜਾਵੇਗੀ।
ਉਨ੍ਹਾ ਨੇ ਕਿਹਾ ਕਿ ਇਸ ਮਦਦ ਦੇ ਲਈ ਕੋਈ ਫੀਸ ਜਾ ਕੋਈ ਪੈਸਾ ਨਹੀਂ ਲਿਆ ਜਾਵੇਗਾ। ਇਸ ਮੌਕੇ ਜੋਨ ਪ੍ਰਧਾਨ ਮੁਖਤਾਰ ਸਿੰਘ ਬਿਹਾਰੀਪੁਰ ਨੇ ਦਫ਼ਤਰ ਖੋਲਣ ਦੇ ਲਈ ਪਿੰਡ ਧਾਰੜ ਦੀ ਸਮੂਹ ਪੰਚਾਇਤ ਤੇ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਸਾਰੀਆਂ ਸਿਆਸੀ ਪਾਰਟੀਆ ਦੇ ਪਿੱਛਾ ਛੱਡ ਕੇ ਕਿਸਾਨੀ ਝੰਡੇ ਹੇਠ ਇੱਕਠੇ ਹੋਣ ਦੀ ਅਪੀਲ ਵੀ ਕੀਤੀ ਹੈ।
ਇਹ ਵੀ ਪੜ੍ਹੋ:ਜਾਣੋ ਬਾਬਾ ਲਾਭ ਸਿੰਘ ਨੂੰ ਕਿਉ ਮਿਲਣ ਪੁੱਜੇ ਸੁਖਬੀਰ ਬਾਦਲ ?