ਤਰਨ ਤਾਰਨ: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਵਿੱਢੇ ਕਿਸਾਨੀ ਸੰਘਰਸ਼ 'ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਆਪਣੇ ਹੱਕਾਂ ਦੀ ਲੜਾਈ ਲੜ੍ਹ ਰਹੇ ਕਿਸਾਨਾਂ ਨੂੰ 5 ਕੁਵਿੰਟਲ ਖੋਆ, ਡੇਢ ਕਵੰਟਿਲ ਪਨੀਰ ਦਿੱਲੀ ਭੇਜਿਆ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੰਜ ਕੁਵਿੰਟਲ ਖੋਆ, ਡੇੜ ਕੁਵਿੰਟਲ ਪਨੀਰ ਦਿੱਲੀ ਭੇਜਿਆ - Kisan Mazdoor Sangharsh Committee
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਆਪਣੇ ਹੱਕਾਂ ਦੀ ਲੜਾਈ ਲੜ੍ਹ ਰਹੇ ਕਿਸਾਨਾਂ ਨੂੰ 5 ਕੁਵਿੰਟਲ ਖੋਆ, ਡੇਢ ਕਵੰਟਿਲ ਪਨੀਰ ਦਿੱਲੀ ਭੇਜਿਆ। ਪ੍ਰਧਾਨ ਦਿਆਲ ਸਿੰਘ ਦਾ ਕਹਿਣਾ ਹੈ ਕਿ ਸਾਰਾ ਪਿੰਡ ਕਿਸਾਨਾਂ ਨਾਲ ਖੜ੍ਹਾ ਹੈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜੋਨ ਖਡੂਰ ਸਾਹਿਬ ਦੇ ਪ੍ਰਧਾਨ ਦਿਆਲ ਸਿੰਘ ਦਾ ਕਹਿਣਾ ਹੈ ਕਿ ਸਾਰਾ ਪਿੰਡ ਕਿਸਾਨਾਂ ਨਾਲ ਖੜ੍ਹਾ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡ 'ਚੋਂ ਇੱਕਠਾ ਹੋਇਆ ਰਾਸ਼ਨ ਤੇ ਦੁੱਧ ਤੋਂ ਤਿਆਰ ਕੀਤਾ 5 ਕੁਵਿੰਟਲ ਖੋਆ, ਡੇਢ ਕਵੰਟਿਲ ਪਨੀਰ ਦਿੱਲੀ ਆਪਣੇ ਹੱਕਾਂ ਲਈ ਲੜ੍ਹ ਰਹੇ ਯੋਧਿਆਂ ਲਈ ਭੇਜਿਆ ਜਾ ਰਿਹਾ ਹੈ। ਟਰਾਲੀ ਭਰ ਰਾਸ਼ਨ ਦਿੱਲੀ ਰਵਾਨਾ ਕੀਤਾ ਗਿਆ।
ਖੇਤੀ ਕਾਨੂੰਨਾਂ ਦੇ ਵਿਰੁੱਧ ਲੜ੍ਹ ਰਹੇ ਕਿਸਾਨਾਂ ਦਾ ਹਰ ਵਰਗ ਸਾਥ ਦੇ ਰਿਹਾ ਹੈ ਤੇ ਹਕੂਮਤ ਨਾਲ ਆਰ ਪਾਰ ਦੀ ਲੜਾਈ ਵਿੱਚ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ।ਕਿਸਾਨਾਂ ਨੂੰ ਦਿੱਲੀ ਕਿਸੇ ਚੀਜ਼ ਦੀ ਕਮੀ ਨਾ ਆਵੇ ਤਾਂ ਵੱਖ ਵੱਖ ਕਮੇਟੀਆਂ ਕਿਸਾਨਾਂ ਨੂੰ ਸਮਾਨ ਦੀ ਸੇਵਾ ਕਰ ਰਹੀਆਂ ਹਨ।