ਪੰਜਾਬ

punjab

ETV Bharat / state

ਖੇਮਕਰਨ ਦਾ ਸਰਕਾਰੀ ਹਸਪਤਾਲ ਬਣਿਆ ਚਿੱਟਾ ਹਾਥੀ - ਸ਼ਹੀਦ ਭਗਤ ਸਿੰਘ

ਪਿੰਡ ਵਾਸੀਆਂ ਦੀ ਮੰਨੀਏ ਤਾਂ ਇਸ ਹਸਪਤਾਲ (Hospital) ਵਿੱਚ ਨਾ ਕੋਈ ਡਾਕਟਰ ਮਿਲਦਾ ਹੈ ਅਤੇ ਨਾ ਹੀ ਦਵਾਈਆਂ, ਜਿਸ ਕਰਕੇ ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ (Government and Administration) ‘ਤੇ ਸਵਾਲ ਚੁੱਕਦੇ ਉਨ੍ਹਾਂ ਕਿਹਾ ਕਿ ਇਸ ਹਸਪਤਾਲ (Hospital) ਨੂੰ 15 ਅਗਸਤ ਨੂੰ ਖੁੱਲ੍ਹਣ ਜਾ ਰਹੇ ਮੁਹੱਲਾ ਕਲੀਨਕਾਂ ਵਿੱਚ ਸ਼ਾਮਿਲ ਕਰ ਦਿੱਤਾ ਜਾਵੇ, ਤਾਂ ਜੋ ਲੋਕਾਂ ਨੂੰ ਥੋੜ੍ਹੀ ਰਾਹਤ ਮਿਲ ਸਕੇ।

ਖੇਮਕਰਨ ਦਾ ਸਰਕਾਰੀ ਹਸਪਤਾਲ ਬਣਿਆ ਚਿੱਟਾ ਹਾਥੀ
ਖੇਮਕਰਨ ਦਾ ਸਰਕਾਰੀ ਹਸਪਤਾਲ ਬਣਿਆ ਚਿੱਟਾ ਹਾਥੀ

By

Published : Aug 9, 2022, 4:02 PM IST

ਤਰਨਤਾਰਨ: ਭਾਰਤ-ਪਾਕ ਸੀਮਾ ਦੇ ਨਾਲ ਲੱਗਦੇ ਸਰਹੱਦੀ ਕਸਬਾ (Khemkaran Government Hospital)ਜੋ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ। ਪਿੰਡ ਵਾਸੀਆਂ ਦੀ ਮੰਨੀਏ ਤਾਂ ਇਸ ਹਸਪਤਾਲ (Hospital) ਵਿੱਚ ਨਾ ਕੋਈ ਡਾਕਟਰ ਮਿਲਦਾ ਹੈ ਅਤੇ ਨਾ ਹੀ ਦਵਾਈਆਂ, ਜਿਸ ਕਰਕੇ ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ (Government and Administration) ‘ਤੇ ਸਵਾਲ ਚੁੱਕਦੇ ਉਨ੍ਹਾਂ ਕਿਹਾ ਕਿ ਇਸ ਹਸਪਤਾਲ (Hospital) ਨੂੰ 15 ਅਗਸਤ ਨੂੰ ਖੁੱਲ੍ਹਣ ਜਾ ਰਹੇ ਮੁਹੱਲਾ ਕਲੀਨਕਾਂ ਵਿੱਚ ਸ਼ਾਮਿਲ ਕਰ ਦਿੱਤਾ ਜਾਵੇ, ਤਾਂ ਜੋ ਲੋਕਾਂ ਨੂੰ ਥੋੜ੍ਹੀ ਰਾਹਤ ਮਿਲ ਸਕੇ।

ਖੇਮਕਰਨ ਦਾ ਸਰਕਾਰੀ ਹਸਪਤਾਲ ਬਣਿਆ ਚਿੱਟਾ ਹਾਥੀ

ਇਸ ਬਾਰੇ ਕਾਮਰੇਡ ਅਨੂਪ ਸਿੰਘ (Comrade Anoop Singh) ਨੇ ਆਪਣੇ ਸਾਥੀਆਂ ਸਮੇਤ ਹਸਪਤਾਲ (Hospital) ਪੁੱਜ ਕੇ ਦੱਸਦੇ ਹਨ, ਕਿ 13-14 ਪਿੰਡਾਂ ਨੂੰ ਸਿਹਤ ਸਹੂਲਤਾਂ ਦੇਣ ਵਾਲੇ ਇਸ ਹਸਪਤਾਲ ਵਿੱਚ ਨਾ ਦਿਨ ਵੇਲੇ ਨਾ ਰਾਤ ਸਮੇਂ ਡਾਕਟਰ ਮਿਲਦਾ ਹੈ। ਜਿਸ ਚੱਲਦੇ ਲੋਕਾਂ ਨੂੰ ਇਲਾਜ ਲਈ ਅੰਮ੍ਰਿਤਸਰ (Amritsar) ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਬੈਡ, ਬਿਲਡਿੰਗ ਮੌਜੂਦ ਹੈ ਲੋੜ ਹੈ, ਤਾਂ ਸਿਰਫ ਡਾਕਟਰਾਂ ਦੀ ਜੇਕਰ 20 ਡਾਕਟਰਾਂ ਦੀ ਜਰੂਰਤ ਵਾਲੇ ਇਸ ਹਸਪਤਾਲ ਨੂੰ 2-4 ਡਾਕਟਰ ਹੀ ਮਿਲ ਜਾਣ, ਤਾਂ ਲੋਕਾਂ ਨੂੰ ਕੁਝ ਰਾਹਤ ਮਿਲ ਜਾਵੇ।

ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Maan) ਨੂੰ ਕਿਹਾ ਕਿ ਲੋਕਾਂ ਨੇ ਸ਼ਹੀਦ ਭਗਤ ਸਿੰਘ (Shaheed Bhagat Singh) ਦੀ ਸੋਚ ‘ਤੇ ਪਹਿਰਾ ਦੇਣ ਵਾਲਾ ਮੁੱਖ ਮੰਤਰੀ ਚੁਣਿਆ ਹੈ, ਹੁਣ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Maan) ਉਨ੍ਹਾਂ ਦੀ ਸੋਚ ਵਾਲੇ ਲੋਕ ਹਿੱਤ ਦੇ ਕੰਮ ਕਰਨ, ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਜੇਕਰ ਨਸ਼ਾ 80% ਸੀ ਤਾਂ ਹੁਣ 100% ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਰਾਸ਼ਨ ਲੈਣ ਲਈ ਲੋਕ ਲਾਈਨਾਂ ਵਿੱਚ ਖੜਦੇ ਹਨ, ਪਰ ਨਸ਼ਾ ਘਰ ਵਿੱਚ ਡਲਿਵਰ ਹੋ ਜਾਂਦਾ ਹੈ।

ਇਹ ਵੀ ਪੜ੍ਹੋ:ਔਰਤਾਂ ਦੇ ਮੁਫ਼ਤ ਬੱਸ ਸਫ਼ਰ ਨੂੰ ਲੈਕੇ ਪ੍ਰਾਈਵੇਟ ਬੱਸ ਓਪਰੇਟਰਾਂ ਦਾ ਚੱਕਾ ਜਾਮ

ABOUT THE AUTHOR

...view details