ਤਰਨਤਾਰਨ: ਜ਼ਿਲ੍ਹਾ ਤਰਨ ਤਾਰਨ ਦੇ ਪੈਂਦੇ ਕਸਬਾ ਖੇਮਕਰਨ ਵਿਖੇ ਦਿੱਲੀ ਵਿੱਚ ਚੱਲੇ ਤਕਰੀਬਨ ਇਕ ਸਾਲ ਕਿਸਾਨੀ ਅੰਦੋਲਨ ਵਿੱਚ 26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਝੰਡਾ ਚੜ੍ਹਾਉਣ ਵਾਲੇ ਪਿੰਡ ਤਾਰਾ ਸਿੰਘ ਦੇ ਜੁਗਰਾਜ ਸਿੰਘ ਅੱਜ 26 ਜਨਵਰੀ ਨੂੰ ਖੇਮਕਰਨ ਪਹੁੰਚੇ, ਜਿੱਥੇ ਖੇਮਕਰਨ ਦੇ ਕਿਸਾਨਾਂ ਵੱਲੋਂ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਤੇ ਜੁਗਰਾਜ ਸਿੰਘ ਨੇ ਰਾਸ਼ਟਰੀ ਝੰਡਾ ਚੜ੍ਹਾਇਆ।
ਇਸ ਮੌਕੇ ਪੰਜਾਬ ਬਾਰਡਰ ਕਿਸਾਨ ਵੈਲਫੇਅਰ ਸੇਵਾ ਸੁਸਾਇਟੀ ਦੇ ਪ੍ਰਧਾਨ ਰਘਬੀਰ ਸਿੰਘ ਭੰਗਾਲਾ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਜਿਹੜੇ ਤਿੰਨ ਮਾਰੂ ਬਿੱਲ ਪਾਸ ਕੀਤੇ ਸਨ ਤੇ ਬਿੱਲ ਰੱਦ ਕਰਾਉਣ ਲਈ ਸਾਡੇ ਕਿਸਾਨ ਭਰਾ ਦਿੱਲੀ ਦੀਆਂ ਸਰਹੱਦਾਂ 'ਤੇ ਸੰਘਰਸ਼ ਕਰ ਰਹੇ ਸਨ। ਇਸ ਦੌਰਾਨ ਹੀ 26 ਜਨਵਰੀ ਵਾਲੇ ਦਿਨ ਕਿਸਾਨ ਟਰੈਕਟਰ ਪਰੇਡ ਦੌਰਾਨ ਨੌਜਵਾਨ ਵੱਲੋਂ ਲਾਲ ਕਿਲ੍ਹੇ 'ਤੇ ਕੇਸਰੀ ਝੰਡਾ ਝੜ੍ਹਾ ਦਿੱਤਾ ਸੀ।