ਤਰਨਤਾਰਨ: ਇੱਕ ਪਾਸੇ ਜਿੱਥੇ ਰਾਵਣ ਦਾ ਪੁਤਲਾ ਸਾੜ ਬੱਦੀ ਤੇ ਨੇਕੀ ਜਿੱਤ ਦਾ ਤਿਉਹਾਰ ਦੁਸਹਿਰਾ ਮਨਾ ਰਹੇ ਸੀ ਉੱਥੇ ਹੀ ਦੂਜੇ ਪਾਸੇ ਕੁੜੀਆਂ ਨਾਲ ਵਾਪਰ ਰਹੀਆਂ ਘਿਣੌਨੀ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਕੁੜੀਆਂ ਅਤੇ ਬੱਚੀਆਂ ਦੇ ਨਾਲ ਰੇਪ ਵਰਗੀ ਘਿਣੌਨੀ ਵਾਰਦਾਤ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਅਜਿਹਾ ਹੀ ਮਾਮਲਾ ਤਰਨਤਾਰਨ ਦੇ ਇੱਕ ਪਿੰਡ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ 6 ਸਾਲਾਂ ਮਾਸੂਮ (6 year old raped) ਨੂੰ 50 ਸਾਲਾਂ ਵਿਅਕਤੀ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ।
ਮਿਲੀ ਜਾਣਕਾਰੀ ਮੁਤਾਬਿਕ ਤਰਨਤਾਰਨ (tarn taran) ਦੇ ਇੱਕ ਪਿੰਡ ’ਚ 6 ਸਾਲਾਂ ਮਾਸੂਮ ਗੁਆਂਢ ਦੇ ਹੀ ਰਹਿਣ ਵਾਲੇ ਵਿਅਕਤੀ ਦੇ ਘਰ ਖੇਡਦੀ ਖੇਡਦੀ ਚਲੀ ਗਈ ਸੀ। ਇਸ ਦੌਰਾਨ ਉਸਦੇ ਹੀ 50 ਸਾਲਾਂ ਵਿਅਕਤੀ ਜੋ ਕਿ ਰਿਸ਼ਤੇ ’ਚ ਬੱਚੀ ਦਾ ਦਾਦਾ ਲਗਦਾ ਸੀ ਨੇ ਮਾਸੂਮ ਨਾਲ ਬਲਾਤਕਾਰ ਕੀਤਾ। ਇਸ ਦੌਰਾਨ ਜਦੋ ਬੱਚੀ ਦੀ ਦਾਦੀ ਨੇ ਬੱਚੀ ਦੀ ਰੋਣ ਦੀ ਆਵਾਜ ਸੁਣੀ ਤਾਂ ਉਹ ਭੱਜ ਕੇ ਗਈ। ਜਿਵੇਂ ਹੀ ਬੱਚੀ ਦੀ ਦਾਦੀ ਉਸ ਕੋਲ ਪਹੁੰਚੀ ਤਾਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ।