ਤਰਨਤਾਰਨ: ਭਿਖੀਵਿੰਡ ਦੇ ਪਿੰਡ ਪੂਹਲਾ ਵਿਖੇ ਰੇਡ ਕਰਨ ਗਈ ਪੁਲਿਸ ਉੱਤੇ ਗੈਂਗਸਟਰਾਂ ਵੱਲੋਂ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਵਿੱਚ ਇੱਕ ਪੁਲਿਸ ਅਧਿਕਾਰੀ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ਼ ਦੇ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਤਰਨਤਾਰਨ: ਪਿੰਡ ਪੂਹਲਾ ਵਿਖੇ ਰੇਡ ਕਰਨ ਗਈ ਪੁਲਿਸ 'ਤੇ ਗੈਂਗਸਟਰਾਂ ਨੇ ਕੀਤਾ ਹਮਲਾ, 1 ਕਾਬੂ
ਭਿਖੀਵਿੰਡ ਦੇ ਪਿੰਡ ਪੂਹਲਾ ਵਿਖੇ ਰੇਡ ਕਰਨ ਗਈ ਪੁਲਿਸ ਉੱਤੇ ਗੈਂਗਸਟਰਾਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਏਐੱਸਆਈ ਦੇ ਪੱਟ ਵਿੱਚ ਗੋਲੀ ਲੱਗ ਗਈ।
ਜ਼ਖ਼ਮੀ ਏ.ਐੱਸ.ਆਈ ਮਲਕੀਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਨਾਲ ਪਿੰਡ ਪੂਹਲਾ ਵਿਖੇ ਰੇਡ ਕਰਨ ਦੇ ਲਈ ਗਏ ਸੀ। ਉਨ੍ਹਾਂ ਦੱਸਿਆ ਕਿ ਕਾਰਵਾਈ ਦੌਰਾਨ ਉਨ੍ਹਾਂ ਨੇ ਇੱਕ ਬੁੱਲਟ ਮੋਟਰ ਸਾਈਕਲ ਉੱਤੇ ਜਾਂਦੇ 2 ਸ਼ੱਕੀ ਵਿਅਕਤੀਆਂ ਨੂੰ ਰੋਕਿਆ, ਪਰ ਜਦੋਂ ਉਨ੍ਹਾਂ ਪਤਾ ਲੱਗਿਆ ਕਿ ਉਹ ਪੁਲਿਸ ਅਧਿਕਾਰੀ ਹਨ ਤਾਂ ਉਨ੍ਹਾਂ ਨੇ ਹਮਲਾ ਕਰ ਦਿੱਤਾ ਅਤੇ ਮੋਟਰ-ਸਾਈਕਲ ਨੂੰ ਛੱਡ ਕੇ ਭੱਜ ਗਏ, ਜਦਕਿ ਇੱਕ ਨੂੰ ਭੱਜਦੇ ਸਮੇਂ ਕਾਬੂ ਕਰ ਲਿਆ ਗਿਆ। ਏਐੱਸਆਈ ਨੇ ਕਿਹਾ ਕਿ ਹਮਲੇ ਦੌਰਾਨ ਉਸ ਦੇ ਪੱਟ ਉੱਤੇ ਗੋਲੀ ਵੱਜੀ ਹੈ।
ਐੱਸ.ਐੱਸ.ਪੀ ਧਰਮਨ ਐੱਚ.ਨਿੰਬਲੇ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਦਾ ਅਧਿਕਾਰੀ ਮਲਕੀਤ ਸਿੰਘ ਬੜੀ ਹੀ ਦਲੇਰੀ ਨਾਲ ਲੜਿਆ ਅਤੇ ਕਾਰਵਾਈ ਦੌਰਾਨ ਇੱਕ ਰਛਪਾਲ ਨਾਮੀਂ ਗੈਂਗਸਟਰ ਨੂੰ ਕਾਬੂ ਵੀ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਗੈਂਗਸਟਰ ਰਛਪਾਲ ਸਿੰਘ ਦੌਲਾ ਜੋ ਕਿ ਅਜਿਹੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ ਅਤੇ ਕਈਆਂ ਥਾਣਿਆਂ ਦੀ ਪੁਲਿਸ ਉਸ ਦੀ ਭਾਲ ਵਿੱਚ ਸੀ।