ਤਰਨ ਤਾਰਨ : ਸਰਹੱਦੀ ਕਸਬਾ ਖੇਮਕਰਨ ਕਿਸੇ ਸਮੇਂ ਖੂਬਸੂਰਤ ਸ਼ਹਿਰ ਹੁੰਦਾਂ ਸੀ ਪਰ ਸਮੇਂ ਸਮੇਂ ਦੀਆਂ ਰਾਜਨੀਤਕ ਪਾਰਟੀਆਂ ਜਦ ਜਦ ਵੀ ਸੱਤਾ ਵਿੱਚ ਆਈਆਂ, ਖੇਮਕਰਨ ਦੀ ਖੂਬਸੂਰਤੀ ਗਾਇਬ ਹੁੰਦੀ ਗਈ, ਤੇ ਹੁਣ ਹਾਲ ਇੰਨੇ ਮਾੜੇ ਹੋ ਗਏ ਹਨ ਕਿ ਲੋਕ ਗੰਦੇ ਪਾਣੀ ਵਿਚ ਵਿਚਰਨ ਨੂੰ ਮਜਬੂਰ ਹੋ ਗਏ ਹਨ। ਦਰਅਸਲ ਖੇਮਕਰਨ ਕ਼ਸਬੇ ਨੂੰ ਗੰਦਗੀ ਨੇ ਆਪਣੀ ਘੇਰ ਲਿਆ ਹੈ। ਸਥਾਨਕ ਲੋਕ ਸੜਕਾਂ ਉੱਤੇ ਉਤਰ ਕੇ ਸਰਕਾਰ ਨੂੰ ਕੋਸ ਰਹੇ ਹਨ। ਕਿਓਂਕਿ ਸੜਕਾਂ ਦੇ ਹਾਲਤ ਇੰਨੇ ਬਦਤਰ ਹੋ ਗਏ ਹਨ ਕਿ ਬਰਸਾਤ ਹੋਵੇ ਜਾਂ ਫਿਰ ਸੀਵਰੇਜ ਦਾ ਗੰਦਾ ਪਾਣੀ ਇਸ ਸਭ ਜਮਾਂ ਹੋ ਕੇ ਸੜਕਾਂ ਉੱਤੇ ਗੰਦਗੀ ਫੈਲਾਉਂਦਾ ਹੈ। ਇਸ ਨਾਲ ਲੋਕ ਗੰਦ ਦੇ ਲਪੇਟ ਵਿਚ ਆ ਗਏ ਹਨ। ਪੰਜਾਬ ਬਾਰਡਰ ਏਰੀਆ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸੁਰਜੀਤ ਸਿੰਘ ਭੂਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖੇਮਕਰਨ ਸ਼ਹਿਰ ਥਾਣੇ ਦੇ ਨਜਦੀਕ ਵਾਰਡ ਨੰਬਰ 13 ਜਿਸ ਨੂੰ ਮੰਡੀ ਵਾਲੀ ਵਾਰਡ ਕਹਿੰਦੇ ਹਨ ਉਸ ਵਾਰਡ ਦੀ ਸਵੀਰਜ ਬੰਦ ਹੋਣ ਕਾਰਨ ਪਾਣੀ ਬੈਰੀਅਰ ਦੀ ਮੇਨ ਸੜਕ ਵਿੱਚ ਆ ਰਿਹਾ ਤੇ ਸੜਕ ਨੇ ਇੱਕ ਨਹਿਰ ਦਾ ਰੂਪ ਧਾਰਨ ਕੀਤਾ ਹੈ। ਰਾਹਗੀਰ ਗੰਦੇ ਪਾਣੀ ਵਿਚੋਂ ਲੰਘਣ ਲਈ ਮਜਬੂਰ ਹਨ।
Khemkaran News: ਖੇਮਕਰਨ 'ਚ ਸਰਕਾਰੀ ਦਾਅਵਿਆਂ ਦੀ ਖੁੱਲ੍ਹੀ ਪੋਲ, ਬੰਦ ਸੀਵਰੇਜ ਤੇ ਖ਼ਸਤਾਹਾਲ ਸੜਕਾਂ ਨੇ ਲੋਕਾਂ ਦਾ ਹਾਲ ਕੀਤਾ ਬੇਹਾਲ - Khemkaran
ਹਲਕਾ ਖੇਮਮਕਰਨ ਦੇ ਲੋਕਾਂ ਵੱਲੋਂ ਗੰਦਗੀ ਨੂੰ ਲੈਕੇ ਸਰਕਾਰ ਖਿਲਾਫ ਰੋਸ ਪ੍ਰਗਟਾਇਆ ਗਿਆ। ਲੋਕਾਂ ਕਿਹਾ ਕਿ ਉਨ੍ਹਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਰਕਾਰ ਉਨ੍ਹਾਂ ਦੀ ਸਾਰ ਨਹੀਂ ਲੈ ਰਹੀ। ਜਿਸ ਕਾਰਨ ਲੋਕ ਮਲੇਰੀਆ ਵਰਗੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹਰ ਮਹੀਨੇ ਨਗਰ ਨਿਗਮ ਸਵੀਰਜ ਬੋਰਡ ਨੂੰ ਕਰੀਬ 90 ਹਾਜ਼ਰ ਰੁਪਏ ਜਾਂਦੇ:ਖੇਮਕਰਨ ਹਲਕੇ ਤੇ ਖੇਮਕਰਨ ਦੇ ਸਿਆਸਤ ਦਾਨ ਇਸ ਸਭ ਦਾ ਤਮਾਸ਼ਾ ਦੇਖ ਰਹੇ ਹਨ। ਜਦ ਖੇਮਕਰਨ ਦੇ ਨਗਰ ਨਿਗਮ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਕਿ ਖੇਮਕਰਨ ਸ਼ਹਿਰ ਦੇ ਸਵੀਰਜ ਬੋਰਡ ਵੱਲੋਂ ਕਰੀਬ ਤਿੰਨ ਕਰੋੜ ਰੁਪਏ ਖਰਚ ਕੀਤੇ ਗਏ ਹਨ। ਪਰ ਪਿੰਡ ਵਾਸੀ ਭੂਰਾ ਦਾ ਕਹਿਣਾ ਕਿ ਸਵੀਰਜ ਇੱਕ ਦਿਨ ਵੀ ਨਹੀਂ ਚੱਲਿਆ ਬਲਕਿ ਗਲੀਆਂ ਅਤੇ ਸੜਕਾਂ ਤੇ ਗੰਦੇ ਪਾਣੀਂ ਦੀਆਂ ਨਹਿਰਾਂ ਹੀ ਵੱਗ ਰਹੀਆਂ ਹਨ। ਖੇਮਕਰਨ ਨਗਰ ਨਿਗਮ ਦੇ ਅਧਿਕਾਰੀਆਂ ਤੋਂ ਪਤਾ ਲੱਗਾ ਕਿ ਹਰ ਮਹੀਨੇ ਨਗਰ ਨਿਗਮ ਸਵੀਰਜ ਬੋਰਡ ਨੂੰ ਕਰੀਬ 90 ਹਾਜ਼ਰ ਰੁਪਏ ਜਾਂਦੇ ਹਨ। ਪਰ ਖੇਮਕਰਨ ਦਾ ਸਵੀਰਜ ਦੀ ਕੋਈ ਵੀ ਹੋਂਦੀ ਨਹੀਂ ਚੱਲ ਰਹੀ।
- Jalandhar by-election: ਚੋਣਾਂ ਦੌਰਾਨ ਜਲੰਧਰ 'ਚ ਘੁੰਮਣ ਕਾਰਨ 'ਆਪ' ਵਿਧਾਇਕ ਗ੍ਰਿਫਤਾਰ, ਜਾਣੋ ਅੱਗੇ ਕੀ ਹੋਇਆ
- West Bengal News: ਇਸਲਾਮਪੁਰ ਵਿਦਿਆਰਥੀ ਦੀ ਮੌਤ ਮਾਮਲੇ 'ਚ ਕੋਲਕਾਤਾ ਹਾਈ ਕੋਰਟ ਨੇ NIA ਨੂੰ ਦਿੱਤੇ ਜਾਂਚ ਦੇ ਹੁਕਮ
- The wrestlers got the support: ਭਲਵਾਨਾਂ ਨੂੰ ਮਿਲਿਆ ਪਰਵਾਸੀਆਂ ਦਾ ਸਮਰਥਨ, ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕ ਕੀਤੀ ਇਨਸਾਫ ਦੀ ਮੰਗ
ਖੇਮਕਰਨ ਜੋ ਗੰਦੇ ਪਾਣੀ ਕਾਰਨ ਮਲੇਰੀਏ ਦਾ ਘਰ ਬਣਦਾ ਜਾ ਰਿਹਾ: ਸੀਵਰੇਜ ਬੋਰਡ ਦੇ ਜੇਈ ਨਾਲ ਜਦ ਸੁਰਜੀਤ ਸਿੰਘ ਭੂਰਾ ਨੇ ਗੱਲ ਕੀਤੀ ਤਾਂ ਉਹਨਾਂ ਨੇ ਵੀ ਪੱਲਾ ਝਾੜਦਿਆਂ ਕਿਹਾ ਕਿ ਇਹ ਨਗਰ ਨਿਗਮ ਦਾ ਕੰਮ ਹੈ ਭੂਰਾ ਨੇ ਕਿਹਾ ਕਿ ਜਦ ਸੀਵਰੇਜ ਬੋਰਡ ਨੂੰ ਹਰ ਮਹੀਨੇ ਖੇਮਕਰਨ ਨਗਰ ਨਿਗਮ 90 ਹਜ਼ਾਰ ਰੁਪਏ ਦਿੰਦੀ ਹੈ, ਤਾਂ ਉਹਨਾਂ ਦਾ ਕਹਿਣਾ ਕਿ ਤੁਸੀਂ ਉੱਪਰ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਨੇ ਇਸ ਨੂੰ ਇਨਕਾਰ ਕਰ ਦਿੱਤਾ। ਸੁਰਜੀਤ ਸਿੰਘ ਭੂਰਾ ਨੇ ਅਖੀਰ ਵਿੱਚ ਡਿਪਟੀ ਕਮਿਸ਼ਨਰ ਤਰਨਤਾਰਨ ਸਾਹਿਬ ਨੂੰ ਅਪੀਲ ਕੀਤੀ, ਕਿ ਸੀਵਰੇਜ ਬੋਰਡ 'ਤੇ ਸਖਤ ਕਾਰਵਾਈ ਕਰਕੇ ਖੇਮਕਰਨ ਜੋ ਗੰਦੇ ਪਾਣੀ ਕਾਰਨ ਮਲੇਰੀਏ ਦਾ ਘਰ ਬਣਦਾ ਜਾ ਰਿਹਾ ਹੈ। ਉਸ ਨੂੰ ਰੋਕਿਆ ਜਾ ਸਕੇ ਨਹੀਂ ਤੇ ਪੰਜਾਬ ਬਾਰਡਰ ਏਰੀਆ ਕਿਸਾਨ ਯੂਨੀਅਨ ਅਤੇ ਸਮੂਹ ਖੇਮਕਰਨ ਨਿਵਾਸੀਆਂ ਵੱਲੋਂ ਜਲਦ ਹੀ ਧਰਨਾ ਲਾਇਆ ਜਾਵੇਗਾ।