ਪੰਜਾਬ

punjab

ETV Bharat / state

ਨਾਜਾਇਜ਼ ਮਾਈਨਿੰਗ ਕਰਦੇ 2 ਵਿਅਕਤੀ ਕਾਬੂ - ਨਾਜਾਇਜ਼ ਮਾਈਨਿੰਗ ਭਿੱਖੀਵਿੰਡ

ਭਿੱਖੀਵਿੰਡ ਪੁਲਿਸ ਨੇ ਨਾਜਾਇਜ਼ ਮਾਈਨਿੰਗ ਕਰਦੇ 2 ਵਿਅਕਤੀਆਂ ਨੂੰ ਰੇਤ ਦੇ ਭਰੇ ਟਰੈਕਟਰ ਟਰਾਲੀ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ।

illegal mining two persons arrested
ਨਾਜਾਇਜ਼ ਮਾਈਨਿੰਗ ਕਰਦੇ 2 ਵਿਅਕਤੀ ਕਾਬੂ

By

Published : Oct 1, 2020, 8:50 PM IST

ਤਰਨਤਾਰਨ: ਭਿੱਖੀਵਿੰਡ ਪੁਲਿਸ ਨੇ ਨਾਜਾਇਜ਼ ਮਾਈਨਿੰਗ ਕਰਦੇ 2 ਵਿਅਕਤੀਆਂ ਨੂੰ ਰੇਤ ਦੇ ਭਰੇ ਟਰੈਕਟਰ ਟਰਾਲੀ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਐਸਆਈ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ਪੱਟੀ ਰੋਡ 'ਤੇ ਰੇਤ ਦੀ ਗੈਰ ਕਾਨੂੰਨੀ ਮਾਈਨਿੰਗ ਸੰਬੰਧੀ ਜਾਣਕਾਰੀ ਮਿਲੀ ਸੀ। ਜਦੋਂ ਪੁਲਿਸ ਮੌਕੇ 'ਤੇ ਪੁੱਜੀ ਤਾਂ ਭਿੱਖੀਵਿੰਡ ਦੇ ਪਾਮ ਗਾਰਡਨ ਦੇ ਨਜ਼ਦੀਕ ਮਲਕੀਤ ਸਿੰਘ ਪੁੱਤਰ ਜੈਮਲ ਸਿੰਘ ਵਾਸੀ ਸਾਂਡਪੁਰਾ ਜਿਸ ਨੇ ਆਪਣਾ ਟਰੈਕਟਰ ਟਰਾਲੀ ਰੇਤ ਨਾਲ ਭਰੀ ਹੋਈ ਸੀ। ਆਪਣੇ ਇੱਕ ਹੋਰ ਸਾਥੀ ਵਿਅਕਤੀ ਨਾਲ ਜੋ ਕਿ ਟਰੈਕਟਰ ਉੱਪਰ ਬੈਠਾ ਜਤਿੰਦਰ ਸਿੰਘ ਪੁੱਤਰ ਜੱਸਾ ਸਿੰਘ ਵਾਸੀ ਸਾਂਡਪੁਰਾ ਸੀ। ਇਨ੍ਹਾਂ ਦੋਵਾਂ ਵੱਲੋਂ ਕਾਲਿਆਂ ਵਾਲੀ ਡਰੇਨ ਤੋਂ ਰੇਤ ਕੱਢ ਕੇ ਲਿਆਂਦੀ ਜਾ ਰਹੀ ਸੀ।

ਨਾਜਾਇਜ਼ ਮਾਈਨਿੰਗ ਕਰਦੇ 2 ਵਿਅਕਤੀ ਕਾਬੂ

ਏਐਸੀਆਈ ਨੇ ਦੱਸਿਆ ਕਿ ਜਦੋਂ ਪੁਲਿਸ ਨੇ ਇਨ੍ਹਾਂ ਕੋਲੋਂ ਰੇਤ ਸਬੰਧੀ ਬਿੱਲ ਪਰਚੀ ਪੁੱਛੀ ਤਾਂ ਇਹ ਕੋਈ ਜਵਾਬ ਨਹੀਂ ਦੇ ਸਕੇ। ਜਿਸ 'ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਇਨ੍ਹਾਂ ਦੋਨਾਂ ਵਿਅਕਤੀਆਂ ਨੂੰ ਟਰੈਕਟਰ ਟਰਾਲੀ ਸਮੇਤ ਕਾਬੂ ਕਰ ਲਿਆ ਗਿਆ।

ਏਐਸਆਈ ਨੇ ਕਿਹਾ ਕਿ ਇਨ੍ਹਾਂ ਵਿਅਕਤੀਆਂ ਖਿਲਾਫ਼ ਨਾਜਾਇਜ਼ ਮਾਈਨਿੰਗ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਰੇਤ ਦੀ ਮਾਈਨਿੰਗ ਕਰ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਵਿਚ ਵੇਚਦੇ ਸਨ। ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਹਾਸਲ ਕਰ ਇਨ੍ਹਾਂ ਕੋਲੋ ਹੋਰ ਪੁੱਛਗਿੱਛ ਕੀਤੀ ਜਾਵੇਗੀ।

ABOUT THE AUTHOR

...view details