ਪੰਜਾਬ

punjab

ETV Bharat / state

ਅੰਨ੍ਹੇ ਇਸ਼ਕ ਦੀ ਚਾਹਤ ਨੇ ਕਰਵਾਇਆ ਆਸ਼ਿਕ ਹੱਥੋਂ ਪਤੀ ਦਾ ਕਤਲ - news punjabi

ਤਰਨ ਤਾਰਨ ਪੁਲਿਸ ਨੇ ਬੀਤੇ 21 ਮਈ ਨੂੰ ਹੋਏ ਅਮਰਜੀਤ ਸਿੰਘ ਦੇ ਕਤਲ ਦੀ ਗੁੱਥੀ ਸੁਲਝਾ ਲਿਈ ਹੈ। ਪੁਲਿਸ ਮੁਤਾਬਕ ਮ੍ਰਿਤਕ ਦੀ ਪਤਨੀ ਮਨਪ੍ਰੀਤ ਕੌਰ ਦੇ ਪ੍ਰਤਾਪ ਸਿੰਘ ਨਾਂਅ ਦੇ ਵਿਆਕਤੀ ਨਾਲ ਨਾਜਾਇਜ਼ ਸਬੰਧ ਸਨ, ਜਿਸ ਦੇ ਚਲਦਿਆਂ ਮ੍ਰਿਤਕ ਦੀ ਪਤਨੀ ਨੇ ਆਪਣੇ ਪ੍ਰੇਮੀ ਦੀ ਮਦਦ ਨਾਲ ਆਪਣੇ ਪਤੀ ਦਾ ਕਤਲ ਕਰਵਾ ਦਿੱਤਾ।

ਫ਼ੋਟੋ

By

Published : Jun 12, 2019, 9:33 PM IST

ਤਰਨ ਤਾਰਨ: ਪੁਲਿਸ ਨੇ 21 ਮਈ ਨੂੰ ਸ਼ਹਿਰ ਦੇ ਜੋਧਪੁਰ ਰੋਡ ਨਿਵਾਸੀ ਅਮਰਜੀਤ ਸਿੰਘ, ਜਿਸ ਦਾ ਭੇਦਭਰੀ ਹਾਲਤ ਵਿੱਚ ਕਤਲ ਹੋ ਗਿਆ ਸੀ, ਉਸ ਦੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਪੁਲਿਸ ਮੁਤਾਬਕ ਮੁਲਜ਼ਮ ਮਨਪ੍ਰੀਤ ਕੌਰ ਦੇ ਪ੍ਰਤਾਪ ਸਿੰਘ ਨਾਂਅ ਦੇ ਵਿਆਕਤੀ ਨਾਲ ਨਾਜਾਇਜ਼ ਸਬੰਧ ਸਨ ਅਤੇ ਨਾਜਾਇਜ਼ ਸਬੰਧਾਂ ਦੇ ਚਲਦਿਆਂ ਪਤੀ ਨੂੰ ਰਾਹ ਵਿੱਚ ਰੋੜਾ ਬਣਦਿਆਂ ਦੇਖ ਉਸ ਨੇ ਆਪਣੇ ਪ੍ਰੇਮੀ ਦੀ ਮਦਦ ਨਾਲ ਆਪਣੇ ਪਤੀ ਦਾ ਕਤਲ ਕਰਵਾ ਦਿੱਤਾ ਸੀ।

ਵੀਡੀਓ

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤਫ਼ਤੀਸ਼ ਤੋਂ ਪਤਾ ਲਗਾ ਹੈ ਕਿ ਮ੍ਰਿਤਕ ਦੀ ਪਤਨੀ ਮਨਪ੍ਰੀਤ ਕੌਰ ਦੇ ਪ੍ਰੇਮ ਸਬੰਧਾਂ ਬਾਰੇ ਅਮਰਜੀਤ ਸਿੰਘ ਨੂੰ ਪਤਾ ਲੱਗ ਗਿਆ ਸੀ ਅਤੇ ਉਹ ਮਨਪ੍ਰੀਤ ਨੂੰ ਇਸ ਕੰਮ ਤੋ ਰੋਕਦਾ ਸੀ, ਜਿਸ ਕਾਰਨ ਘਰ ਵਿੱਚ ਲੜਾਈ ਝਗੜਾ ਰਹਿੰਦਾ ਸੀ। ਮਨਪ੍ਰੀਤ ਨੇ ਆਪਣੇ ਪਿਆਰ ਨੂੰ ਪਾਉਣ ਲਈ ਆਪਣੇ ਪ੍ਰੇਮੀ ਪ੍ਰਤਾਪ ਸਿੰਘ ਨਾਲ ਮਿਲ ਕੇ ਅਮਰਜੀਤ ਦੇ ਕਤਲ ਦੀ ਸਾਜਿਸ਼ ਘੜੀ।

ਅਮਰਜੀਤ 21 ਮਈ ਦੀ ਸ਼ਾਮ ਜਦੋ ਘਰੋ ਦੁੱਧ ਲੈਣ ਨਿਕਲਿਆ ਤਾ ਮਨਪ੍ਰੀਤ ਨੇ ਇਸ ਦੀ ਜਾਣਕਾਰੀ ਆਪਣੇ ਪ੍ਰੇਮੀ ਨੂੰ ਦੇ ਦਿੱਤੀ ਜਿਸ ਤੋਂ ਬਾਅਦ ਮਨਪ੍ਰੀਤ ਦੇ ਪ੍ਰੇਮੀ ਪ੍ਰਤਾਪ ਸਿੰਘ ਨੇ ਆਪਣੇ ਸਾਥੀਆਂ ਸਮੇਤ ਮਨਪ੍ਰੀਤ ਦੇ ਪਤੀ ਅਮਰਜੀਤ 'ਤੇ ਹਮਲਾ ਕਰ ਉਸ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ। ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਪਤਨੀ ਮਨਪ੍ਰੀਤ ਕੌਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ

ਉਧਰ, ਮ੍ਰਿਤਕ ਦੀ ਪਤਨੀ ਮਨਪ੍ਰੀਤ ਕੌਰ ਨੇ ਕਬੂਲ ਕਰ ਲਿਆ ਕਿ ਉਸ ਨੇ ਪ੍ਰਤਾਪ ਸਿੰਘ ਦੇ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕੀਤਾ ਸੀ ਅਤੇ ਉਸ ਦੇ ਇੱਕ ਸਾਲ ਤੋਂ ਪ੍ਰਤਾਪ ਸਿੰਘ ਨਾਲ ਨਾਜਾਇਜ਼ ਸਬੰਧ ਸਨ।

ABOUT THE AUTHOR

...view details