ਪੰਜਾਬ

punjab

ETV Bharat / state

ਸ਼ੱਕ ਦੇ ਅਧਾਰ ’ਤੇ ਪਤਨੀ ਦਾ ਕੀਤਾ ਕਤਲ

ਮੁਲਜ਼ਮ ਜਸਵਿੰਦਰ ਸਿੰਘ ਨੂੰ ਆਪਣੀ ਪਤਨੀ ਦੇ ਨਾਜਾਇਜ਼ ਸਬੰਧ ਹੋਣ ਦਾ ਸ਼ੱਕ ਸੀ ਜਿਸ ਕਾਰਨ ਉਸ ਨੇ ਆਪਣੇ ਮਾਂ ਨਾਲ ਮਿਲਕੇ ਆਪਣੇ ਪਤਨੀ ਮਨਪ੍ਰੀਤ ਕੌਰ ਨੂੰ ਸਲਫ਼ਾਸ ਦੀਆਂ ਗੋਲੀਆਂ ਦੇ ਮਾਰ ਦਿੱਤਾ ’ਤੇ ਲਾਸ਼ ਨੂੰ ਦਰਿਆ ਵਿੱਚ ਸੁੱਟ ਦਿੱਤਾ।

ਸ਼ੱਕ ਦੇ ਅਧਾਰ ’ਤੇ ਪਤੀ ਨੇ ਪਤਨੀ ਦਾ ਕੀਤਾ ਕਤਲ
ਸ਼ੱਕ ਦੇ ਅਧਾਰ ’ਤੇ ਪਤੀ ਨੇ ਪਤਨੀ ਦਾ ਕੀਤਾ ਕਤਲ

By

Published : Mar 27, 2021, 5:07 PM IST

ਤਰਨ ਤਾਰਨ: ਪਿੰਡ ਸਕਿਆਵਾਲੀ ਵਿਖੇ ਰਿਸ਼ਤਿਆਂ ਦਾ ਕਤਲ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇੱਕ ਪਤੀ ਨੇ ਆਪਣੇ ਪਤਨੀ ਨੂੰ ਸ਼ੱਕ ਦੇ ਅਧਾਰ ’ਤੇ ਮੌਤ ਦੇ ਘਾਟ ਉਤਾਰ ਦਿੱਤਾ। ਦੱਸ ਦਈਏ ਕਿ ਮੁਲਜ਼ਮ ਜਸਵਿੰਦਰ ਸਿੰਘ ਨੂੰ ਆਪਣੀ ਪਤਨੀ ਦੇ ਨਾਜਾਇਜ਼ ਸਬੰਧ ਹੋਣ ਦਾ ਸ਼ੱਕ ਸੀ ਜਿਸ ਕਾਰਨ ਉਸ ਨੇ ਆਪਣੇ ਮਾਂ ਨਾਲ ਮਿਲਕੇ ਆਪਣੇ ਪਤਨੀ ਮਨਪ੍ਰੀਤ ਕੌਰ ਨੂੰ ਸਲਫ਼ਾਸ ਦੀਆਂ ਗੋਲੀਆਂ ਦੇ ਮਾਰ ਦਿੱਤਾ ’ਤੇ ਲਾਸ਼ ਨੂੰ ਦਰਿਆ ਵਿੱਚ ਸੁੱਟ ਦਿੱਤਾ।

ਸ਼ੱਕ ਦੇ ਅਧਾਰ ’ਤੇ ਪਤੀ ਨੇ ਪਤਨੀ ਦਾ ਕੀਤਾ ਕਤਲ

ਇਹ ਵੀ ਪੜੋ: ਕੋਰੋਨਾ ਰਿਪੋਰਟ ਨੈਗਟਿਵ ਆਉਣ ਮਗਰੋਂ ਸੁਖਬੀਰ ਸਿੰਘ ਬਾਦਲ ਅਜਨਾਲਾ 'ਚ ਕਰਨਗੇ ਵੱਡੀ ਰੈਲੀ

ਇਸ ਸਬੰਧੀ ਪੁਲਿਸ ਆਧਿਕਾਰੀ ਨੇ ਜਾਣਕਾਰੀ ਦਿੰਦੇ ਕਿਹਾ ਕਿ ਬੀਤੀ 22 ਮਾਰਚ ਰਾਤ ਨੂੰ ਮੁਲਜ਼ਮ ਜਸਵਿੰਦਰ ਸਿੰਘ ਨੇ ਮ੍ਰਿਤਕ ਮਨਪ੍ਰੀਤ ਕੌਰ ਦੇ ਭਰਾ ਨੂੰ ਫੋਨ ਕਰਕੇ ਦੱਸਿਆ ਕਿ ਉਸਦੀ ਭੈਣ ਕਿਸ ਨਾਲ ਭੱਜ ਗਈ ਹੈ ਅਤੇ ਮ੍ਰਿਤਕ ਦੇ ਭਰਾ ਨੇ ਉਸ ਸਮੇਂ ਥਾਣੇ ਨੂੰ ਸੂਚਿਤ ਨਹੀਂ ਕੀਤਾ ਅਤੇ ਆਪਣੇ ਤੌਰ ’ਤੇ ਹੀ ਭਾਲ ਕਰਦਾ ਰਿਹਾ। ਜਦੋਂ ਉਸ ਨੇ ਘਟਨਾ ਦੀ ਜਾਣਕਾਰੀ 25 ਮਾਰਚ ਨੂੰ ਥਾਣਾ ਵੈਰੋਵਾਲ ਦਿੱਤੀ ਅਤੇ ਉਸ ਨੇ ਆਪਣੇ ਜੀਜੇ ਦੇ ਸ਼ੱਕ ਜਤਾਉਂਦੇ ਹੋਏ ਕਿਹਾ ਕਿ ਮੇਰੀ ਭੈਣ ਦਾ ਕਤਲ ਮੇਰੇ ਜੀਜੇ ਵੱਲੋਂ ਹੀ ਕਰ ਦਿੱਤਾ ਗਿਆ ਹੈ ਤਾਂ ਪੁਲਿਸ ਨੇ ਕਾਰਵਾਈ ਕਰਦੇ ਹੋਏ ਲਾਸ਼ ਬਰਾਮਦ ਕਰ ਲਈ ਤੇ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕਰ ਲਿਆ।

ਇਹ ਵੀ ਪੜੋ: ਖੇਤਾਂ ’ਚ ਕੰਮ ਕਰਦੇ ਨੌਜਵਾਨ ਨੂੰ ਲੱਗਿਆ ਕਰੰਟ

ABOUT THE AUTHOR

...view details