ਤਰਨਤਾਰਨ: ਸਰਹੱਦੀ ਕਸਬਾ ਭਿੱਖੀਵਿੰਡ ਦੇ ਪਿੰਡ ਬਲ੍ਹੇਰ (Balher village of Bhikhiwind border town) ਵਿੱਚ ਪਤੀ ਪਤਨੀ ਨੇ ਆਰਥਿਕ ਤੰਗੀ ਦੇ ਚਲਦਿਆਂ ਘਰ ਤੋਂ ਦੂਰ ਜਾ ਕੇ ਜ਼ਹਿਰੀਲਾ ਪਦਾਰਥ ਨਿਗਲ ਲਿਆ ਜਿਸ ਕਾਰਨ ਦੋਵਾਂ ਦੀ ਮੌਤ (Death) ਹੋ ਗਈ। ਮਰਨ ਤੋਂ ਪਹਿਲਾਂ ਉਨ੍ਹਾਂ ਨੇ ਜ਼ਹਿਰ ਨਿਗਲਣ ਸਬੰਧੀ ਆਪਣੇ ਗੁਆਂਢ ਰਹਿੰਦੇ ਵਿਅਕਤੀ ਨੂੰ ਜਾਣਕਾਰੀ ਵੀ ਦਿੱਤੀ। ਤਿੰਨ ਬੱਚਿਆਂ ਦੇ ਮਾਤਾ ਪਿਤਾ ਉਕਤ ਜੋੜੇ ਦਾ ਬਿਨ੍ਹਾਂ ਪੁਲਿਸ ਕਾਰਵਾਈ ਕਰਵਾਇਆ ਬੀਤੀ ਦੇਰ ਰਾਤ ਸਸਕਾਰ ਕਰ ਦਿੱਤਾ ਗਿਆ।
ਇਸ ਬਾਰੇ ਪਿੰਡ ਦੇ ਕਰਤਾਰ ਸਿੰਘ ਨੰਬਰਦਾਰ ਅਤੇ ਪੰਚਾਇਤ ਮੈਂਬਰ ਬਲਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਿਲਬਾਗ ਸਿੰਘ ਦੀ 40 ਦੇ ਕਰੀਬ ਉਮਰ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦਿਨੋਂ-ਦਿਨ ਵੱਧ ਰਹੀ ਮਹਿੰਗਾਈ ਕਰਕੇ ਬਹੁਤ ਪ੍ਰੇਸ਼ਾਨ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ। ਜੋ ਰਾਜ ਮਿਸਤਰੀ ਨਾਲ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਦਾ ਸੀ।
ਉਨ੍ਹਾਂ ਦੱਸਿਆ ਦਿਲਬਾਗ ਸਿੰਘ ਦਾ ਕੰਮ ਕੋਰੋਨਾ ਮਹਾਂਮਾਰੀ (Corona epidemic) ਕਾਰਨ ਡਾਵਾਂਡੋਲ ਹੋ ਚੁੱਕਾ ਸੀ। ਉਸ ਦੀ ਵੱਡੀ ਲੜਕੀ ਅਮਨਪ੍ਰੀਤ ਕੌਰ ਜਿਸ ਦੀ ਉਮਰ 16 ਸਾਲ ਹੈ। ਘਰ ਦੇ ਮਾੜੇ ਹਾਲਾਤ ਹੋਣ ਕਰਕੇ ਉਸ ਦੀ ਪੜ੍ਹਾਈ (Education) ਵੀ ਛੁੱਟ ਚੁੱਕੀ ਸੀ, ਜਦੋਂ ਕਿ ਪਿੰਡ ਦੇ ਸਕੂਲ ਵਿੱਚ ਪੜ੍ਹਦੀ 14 ਸਾਲਾਂ ਛੋਟੀ ਲੜਕੀ ਸ਼ਰਨਜੀਤ ਕੌਰ ਅਤੇ 11 ਸਾਲਾ ਲੜਕਾ ਸਰਪ੍ਰੀਤ ਸਿੰਘ ਦੀ ਪੜਾਈ ਦੇ ਖਰਚੇ ਅਤੇ ਘਰ ਦਾ ਗੁਜ਼ਾਰਾ ਚਲਾਉਣ ਵਿੱਚ ਅਸਮਰੱਥ ਹੋਏ ਦਿਲਬਾਗ ਸਿੰਘ ਨੇ ਪਤਨੀ ਹਰਜੀਤ ਕੌਰ ਉਮਰ 36 ਸਮੇਤ ਨੇ ਬੀਤੇ ਦਿਨ ਪਿੰਡ ਕੱਚਾ ਪੱਕਾ ਦੇ ਕੋਲ ਜਾ ਕੇ ਦੇਰ ਸ਼ਾਮ ਵਜੇ ਜ਼ਹਿਰੀਲਾ ਪਦਾਰਥ ਨਿਗਲ ਲਿਆ (Swallowed toxic substances)।