ਪੰਜਾਬ

punjab

ETV Bharat / state

ਪ੍ਰੇਮ ਵਿਆਹ ਕਾਰਨ ਲੜਕੇ ਪਰਿਵਾਰ ਮੈਂਬਰਾਂ ਨੂੰ ਉਤਾਰਿਆ ਮੌਤ ਦੇ ਘਾਟ - Tarntaran honour killing

ਤਰਨਤਾਰਨ ਦੇ ਨੋਸ਼ਿਹਰਾ ਢਾਲਾ ਵਿਖੇ ਲੜਕੀ ਦੇ ਪ੍ਰੇਮ ਵਿਆਹ ਤੋਂ ਨਰਾਜ਼ ਮਾਪਿਆਂ ਵੱਲੋ ਅਣਖ਼ ਖ਼ਤਰ ਲੜਕਾ ਪਰਿਵਾਰ ਦੇ ਤਿੰਨ ਜੀਆਂ ਦਾ ਕਤਲ ਕਰਨ ਦਾ ਮਾਮਲਾ ਆਇਆ ਸਾਹਮਣੇ। ਪੁਲਿਸ ਵੱਲੋਂ ਲੜਕੇ ਦੇ ਬਿਆਨਾਂ ਤੇ ਲੜਕੀ ਪਰਿਵਾਰ ਦੇ ਲੋਕਾਂ ਵਿਰੁੱਧ ਕਤਲ ਮਾਮਲਾ ਕੀਤਾ ਦਰਜ।

ਪ੍ਰੇਮ ਵਿਆਹ ਕਾਰਨ ਲੜਕੇ ਪਰਿਵਾਰ ਮੈਂਬਰਾਂ ਨੂੰ ਉਤਾਰਿਆ ਮੌਤ ਦੇ ਘਾਟ

By

Published : Jul 31, 2019, 6:36 AM IST

ਤਰਨਤਾਰਨ : ਸਰਹੱਦੀ ਪਿੰਡ ਨੋਸ਼ਿਹਰਾ ਢਾਲਾ ਵਿਖੇ ਲੜਕੀ ਦੇ ਪ੍ਰੇਮ ਵਿਆਹ ਤੋਂ ਨਰਾਜ਼ ਮਾਪਿਆਂ ਵੱਲੋਂ ਅਣਖ਼ ਖ਼ਾਤਰ ਲੜਕੀ ਦੇ ਸਹੁਰਾ ਪਰਿਵਾਰ ਦੇ ਤਿੰਨ ਮੈਬਰਾਂ ਦਾ ਤੇਜਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਮੇਂ ਲੜਕਾ ਅਤੇ ਲੜਕੀ ਘਰ ਨਾ ਹੋਣ ਕਾਰਨ ਵਾਲ-ਵਾਲ ਬੱਚ ਗਏ ਉੱਧਰ ਪੁਲਿਸ ਵੱਲੋ ਮੌਕੇ 'ਤੇ ਪਹੁੰਚ ਕੇ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਦੇ ਬਿਆਨਾਂ ਦੇ ਆਧਾਰ ਉੱਤੇ ਕਤਲ ਦਾ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

ਗੌਰਤਲਬ ਹੈ ਕਿ ਮ੍ਰਿਤਕ ਪਰਿਵਾਰ ਦੇ ਲੜਕੇ ਹਰਮਨ ਨੇ ਕਰੀਬ ਡੇਢ ਮਹੀਨਾ ਪਹਿਲਾਂ ਪਿੰਡ ਦੀ ਲੜਕੀ ਬੇਵੀ ਨਾਲ ਪ੍ਰੇਮ ਵਿਆਹ ਕਰਵਾਇਆ ਸੀ ਤੇ ਲੜਕੀ ਦੇ ਘਰ ਵਾਲੇ ਇਸ ਪ੍ਰੇਮ ਵਿਆਹ ਤੋਂ ਖਫ਼ਾ ਸਨ ਜਿਸ ਕਾਰਨ ਉਹਨਾਂ ਵੱਲੋਂ ਬੀਤੀ ਰਾਤ ਉਹਨਾਂ ਦੇ ਘਰ 'ਤੇ ਹਮਲਾ ਕਰ ਹਰਮਨ ਦੇ ਪਿਤਾ ਜੋਗਿੰਦਰ ਸਿੰਘ, ਭਰਾ ਪਵਨ ਅਤੇ ਭੈਣ ਪ੍ਰਭਜੋਤ ਕੋਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਹਰਮਨ ਦੇ ਚਾਚਾ ਨੇ ਕਿਹਾ ਕਿ ਜੇ ਉਸ ਦੇ ਸਹੁਰਾ ਪਰਿਵਾਰ ਨੇ ਮਾਰਨਾ ਹੀ ਸੀ ਤਾਂ ਆਪਣੀ ਲੜਕੀ ਤੇ ਲੜਕੇ ਨੂੰ ਮਾਰਦੇ ਉੱਕਤ ਬੇਕਸੂਰ ਲੋਕਾਂ ਨੂੰ ਮਾਰ ਕੇ ਧੱਕਾ ਕੀਤਾ ਗਿਆ ਹੈ।

ਪੁਲਿਸ ਵੱਲੋ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਐੱਸਪੀ ਸ਼ਹਿਰੀ ਕਵਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਦੇ ਬਿਆਨ 'ਤੇ ਸਹੁਰਾ ਪਰਿਵਾਰ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details