ਤਰਨਤਾਰਨ:ਥਾਣਾ ਝਬਾਲ ਦੇ ਪਿੰਡ ਢੀਂਡੀਵਾਲਾ ਵਿਚ NRI ਪਰਿਵਾਰ ਅਤੇ ਮੌਜ਼ੂਦਾ ਸਰਪੰਚ ਪਰਗਟ ਸਿੰਘ ਦੇ ਘਰੋਂ 15 ਤੋਲੇ ਸੋਨੇ ਦੇ ਗਹਿਣੇ, ਸਵਾ ਦੋ ਲੱਖ ਨਗਦੀ, 8 ਵਿਦੇਸ਼ੀ ਘੜੀਆਂ ਅਤੇ ਹੋਰ ਕੀਮਤੀ ਸਾਮਾਨ ਵੀ ਚੋਰੀ ਹੋ ਗਿਆ ।ਚੋਰ ਨੇ ਫਾਰਚੂਨਰ ਗੱਡੀ ਵੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਨਾਕਾਮ ਰਹੇ।
ਇਸ ਬਾਰੇ ਸਰਪੰਚ ਦੇ ਭਤੀਜੇ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦਾ ਪਰਿਵਾਰ ਖੇਤਾਂ ਵਿੱਚ ਰਹਿੰਦਾ ਹੈ ਅਤੇ ਘਰ ਵਿਚ ਬਜ਼ੁਰਗ ਤਾਇਆ ਤਾਈ ਅਤੇ ਉਹ ਰਹਿੰਦੇ ਹਨ।ਗੁਰਪ੍ਰੀਤ ਦਾ ਕਹਿਣਾ ਹੈ ਕਿ ਬੀਤੀ ਰਾਤ 11 ਤੋ 2 ਵਜੇ ਦੇ ਦਰਮਿਆਨ ਖੇਤਾਂ ਵਿੱਚੋ ਚੋਰ ਘਰ ਵਿਚ ਦਾਖਲ ਹੋ ਕੇ ਘਰ ਵਿਚੋਂ 15 ਤੋਲੇ ਸੋਨੇ ਦੇ ਗਹਿਣੇ ਸਵਾ ਦੋ ਲੱਖ ਨਗਦੀ 8 ਆਸਟ੍ਰੇਲੀਆ ਦੀਆਂ ਘੜੀਆਂ ਲੈ ਕੇ ਰਫੂਚੱਕਰ ਹੋ ਗਿਆ।