ਪੰਜਾਬ

punjab

ETV Bharat / state

ਚੂਲਿਆ ਤੋਂ ਲਾਚਾਰ ਰਣਜੀਤ ਸਿੰਘ ਦੀ ਪਰਿਵਾਰ ਦੇ ਪਾਲਣ-ਪੋਸ਼ਨ ਲਈ ਮਦਦ ਦੀ ਗੁਹਾਰ - family livelihood

ਕਿਸਮਤ ਦੀ ਮਾਰ ਝੱਲ ਰਹੇ ਰਣਜੀਤ ਚੂਲਿਆ ਤੋਂ ਲਾਚਾਰ ਹੋ ਗਿਆ ਹੈ, ਜਿਸ ਕਾਰਨ ਹੁਣ ਉਹ ਤੁਰ-ਫਿਰ ਨਹੀਂ ਪਾਉਂਦਾ। ਰਣਜੀਤ ਵੱਲੋਂ ਸਰਕਾਰ ਤੇ ਪ੍ਰਸ਼ਾਸਨ ਨੂੰ ਮਦਦ ਦੀ ਮੰਗ ਕੀਤੀ ਜਾ ਰਹੀ ਹੈ।

ਮਦਦ ਦੀ ਗੁਹਾਰ
ਮਦਦ ਦੀ ਗੁਹਾਰ

By

Published : Nov 1, 2020, 3:18 PM IST

Updated : Nov 2, 2020, 6:42 AM IST

ਤਰਨ ਤਾਰਨ: ਕਹਿੰਦੇ ਨੇ ਕਿਸਮਤ ਦੀ ਮਾਰ ਸਭ ਤੋਂ ਡੁੰਗੀ ਹੁੰਦੀ ਹੈ, ਜਿਸ ਦਾ ਇੱਕ ਵਾਰ ਸ਼ਿਕਾਰ ਹੋਇਆ ਵਿਅਕਤੀ ਛੇਤੀ ਉੱਭਰ ਨਹੀਂ ਪਾਉਂਦਾ। ਕੁਝ ਅਜਿਹਾ ਹੀ ਵਾਪਰਿਆਂ ਤਰਨ ਤਾਰਨ ਦੇ ਪਿੰਡ ਮਾੜੀ ਕੰਬੋਕੇ ਦੇ ਨਿੱਜੀ ਸਕੂਲ ਬੱਸ ਡਰਾਈਵਰ ਰਣਜੀਤ ਸਿੰਘ ਨਾਲ।

ਨਿੱਤ ਦੀ ਕੜੀ ਮਿਹਨਤ ਕਰਨ ਵਾਲੇ ਰਣਜੀਤ ਉੱਪਰ ਤਾਂ ਜਿਵੇ ਦੁੱਖਾਂ ਦੇ ਪਹਾੜ ਟੁੱਟ ਗਏ ਹੋਣ। ਰਣਜੀਤ ਦੇ ਦੋਹੇ ਚੂਲੇ ਕੰਮ ਨਹੀਂ ਕਰਦੇ। ਪੁੱਤ ਦਾ ਇਹ ਹਾਲ ਵੇਖ ਕੇ ਮਾਂ ਦੀਆਂ ਅੱਖਾ ਭਰ ਆਇਆਂ ਤੇ ਉਹ ਪੁੱਤ ਦੇ ਜਲਦ ਠੀਕ ਹੋਣ ਦੀ ਆਸ ਲਾਈ ਬੈਠੀ ਹੈ।

ਚੂਲਿਆ ਤੋਂ ਲਾਚਾਰ ਰਣਜੀਤ ਸਿੰਘ ਦੀ ਪਰਿਵਾਰ ਦੇ ਪਾਲਣ-ਪੋਸ਼ਨ ਲਈ ਮਦਦ ਦੀ ਗੁਹਾਰ

ਰਣਜੀਤ ਸਿੰਘ ਨੇ ਮਦਦ ਦੀ ਮੰਗ ਕਰਦੀਆਂ ਕਿਹਾ, ਸਾਇਦ ਮੈਂ ਤੁਹਾਡੀ ਮਦਦ ਨਾਲ ਮੰਜੇ ਤੋਂ ਉੱਠ ਸਕਾ ਤੇ ਮੁੜ ਤੋਂ ਆਪਣੇ ਪਰਿਵਾਰ ਦੇ ਮੂੰਹ ਵਿੱਚ ਬੁਰਕੀ ਪਾ ਸਕਾ।

ਰਣਜੀਤ ਤੁਰ-ਫਿਰਨ ਤੋਂ ਵੀ ਲਾਚਾਰ ਹੋ ਗਿਆ ਹੈ। ਹੁਣ ਹਾਲ ਇਹ ਹੈ ਕਿ ਇਲਾਜ ਤਾਂ ਦੂਰ ਦੀ ਗੱਲ, ਕਰਜੇ ਹੇਠ ਦੱਬੇ ਰਣਜੀਤ ਲਈ ਆਪਣੇ ਘਰ ਦਾ ਗੁਜਾਰਾ ਕਰਨਾ ਵੀ ਔਖਾ ਹੋ ਗਿਆ ਹੈ। ਰਣਜੀਤ ਦਾ ਪੂਰਾ ਪਰਿਵਾਰ ਉਸ ਦੇ ਇਲਾਜ ਲਈ ਮਦਦ ਦੀ ਮੰਗ ਕਰ ਰਿਹਾ ਹੈ।

Last Updated : Nov 2, 2020, 6:42 AM IST

ABOUT THE AUTHOR

...view details