ਤਰਨਤਾਰਨ: ਪਿਛਲੇ ਦਿਨੀ ਕਵੀਸ਼ਰੀ ਜਥੇ ਵਿੱਚ ਨਾਮ ਕਮਾ ਚੁੱਕੇ ਨੌਜਵਾਨ ਭਗਵੰਤ ਸਿੰਘ ਵਾਸੀ ਮਹਿਦੀਪੁਰ ਦੀ ਸ਼ਾਰਟ ਸਰਕਟ ਨਾਲ ਮੌਤ ਹੋ ਗਈ ਸੀ, ਜੋ ਕਿ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਮੰਗਲਵਾਰ ਨੂੰ ਭਗਵੰਤ ਸਿੰਘ ਦੇ ਪਰਿਵਾਰ ਨੂੰ ਸਿੱਖ ਸੇਵਾ ਸੁਸਾਇਟੀ ਦੇ ਜਗਸੀਰ ਸਿੰਘ ਬਰਨਾਲਾ ਨੇ 50 ਹਜ਼ਾਰ ਰੁਪਏ ਦੀ ਨਕਦ ਸਹਾਇਤਾ ਸੌਂਪੀ ਹੈ।
ਕਰੰਟ ਨਾਲ ਮਰੇ ਭਗਵੰਤ ਸਿੰਘ ਦੇ ਪਰਿਵਾਰ ਦੀ ਸਿੱਖ ਸੇਵਾ ਸੁਸਾਇਟੀ ਨੇ ਕੀਤੀ ਮਦਦ
ਪਿਛਲੇ ਦਿਨੀ ਮਹਿਦੀਪੁਰ ਵਿਖੇ ਕਵੀਸ਼ਰੀ ਜਥੇ ਦੇ ਮੈਂਬਰ ਨੌਜਵਾਨ ਭਗਵੰਤ ਸਿੰਘ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਸੀ, ਜੋ ਪਰਿਵਾਰ ਦਾ ਇਕਲੌਤਾ ਸਹਾਰਾ ਸੀ। ਮੰਗਲਵਾਰ ਨੂੰ ਸਿੱਖ ਸੇਵਾ ਸੁਸਾਇਟੀ ਨੇ ਭਗਵੰਤ ਸਿੰਘ ਦੇ ਪਰਿਵਾਰ ਨੂੰ ਸਹਾਇਤਾ ਵੱਜੋਂ 50 ਹਜ਼ਾਰ ਰੁਪਏ ਦੀ ਨਕਦ ਸਹਾਇਤਾ ਰਾਸ਼ੀ ਸੌਂਪੀ।
ਜਾਣਕਾਰੀ ਅਨੁਸਾਰ ਪਿੰਡ ਮਹਿਦੀਪੁਰ ਵਿਖੇ ਸਟਾਟਰ ਤੋਂ ਕਰੰਟ ਲੱਗਣ ਕਾਰਨ ਭਗਵੰਤ ਸਿੰਘ ਪੁੱਤਰ ਸਵਰਨ ਸਿੰਘ ਦੀ ਕਰੰਟ ਪੈਣ ਕਾਰਨ ਮੌਕੇ 'ਤੇ ਮੌਤ ਹੋ ਗਈ ਸੀ। 24 ਸਾਲਾ ਨੌਜਵਾਨ ਭਗਵੰਤ ਸਿੰਘ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਉਹ ਆਪਣੇ ਪਿੱਛੇ ਬਜੁਰਗ ਦਾਦਾ, ਪਿਤਾ, ਆਪਣੀ ਪਤਨੀ ਤੇ 2 ਛੋਟੇ ਬੱਚੇ ਛੱਡ ਗਿਆ।
ਜਗਸੀਰ ਸਿੰਘ ਬਰਨਾਲਾ ਨੇ ਦੱਸਿਆ ਕਿ ਇਹ ਭਗਵੰਤ ਸਿੰਘ ਕੌਮ ਦੀ ਸੇਵਾ ਕਰ ਰਿਹਾ ਸੀ ਅਤੇ ਉਸ ਦਾ ਕਵੀਸ਼ਰੀ ਜਥੇ ਵਿੱਚ ਕਾਫੀ ਨਾਂਅ ਸੀ, ਜਿਸਦੀ ਪਿਛਲੇ ਦਿਨੀ ਕਰੰਟ ਲੱਗਣ ਨਾਲ ਮੌਤ ਹੋ ਗਈ ਸੀ। ਹਮਦਰਦੀ ਦੇ ਤੌਰ 'ਤੇ ਭਗਵੰਤ ਸਿੰਘ ਦੇ ਪਰਿਵਾਰ ਨੂੰ ਜਥੇਦਾਰ ਰਣਜੀਤ ਸਿੰਘ ਐਕਸਪੋਰਟ ਕੈਨੇਡਾ ਵੱਲੋਂ 50,000 ਰੁਪਏ ਦੀ ਰਾਸ਼ੀ ਬੱਚਿਆਂ ਵਾਸਤੇ ਦੇਣ ਆਏ ਹਨ।
ਉਨ੍ਹਾਂ ਕਿਹਾ ਕਿ ਜਿਵੇਂ ਭਗਵੰਤ ਸਿੰਘ ਨੇ ਵਿਰਸਾ ਸੰਭਾਲ ਕੇ ਰੱਖਿਆ ਸੀ, ਜਿਨ੍ਹਾਂ ਦੇ ਜਾਣ ਨਾਲ ਸਿੱਖ ਕੌਮ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਇਹੋ ਜਿਹੇ ਹੀਰੇ ਕਰਮਾਂ ਨਾਲ ਹੀ ਜਨਮ ਲੈਂਦੇ ਹਨ। ਇਸ ਮੌਕੇ ਪਰਿਵਾਰ ਦੇ ਮੁਖੀ ਸਵਰਨ ਸਿੰਘ ਨੇ ਸਿੱਖ ਸੇਵਾ ਸੁਸਾਇਟੀ ਦਾ ਮਦਦ ਲਈ ਧੰਨਵਾਦ ਕੀਤਾ।