ਪੰਜਾਬ

punjab

ETV Bharat / state

ਸਿਹਤ ਵਿਭਾਗ ਨੇ ਅੰਗਹੀਣ ਵਿਅਕਤੀਆਂ ਲਈ ਲਗਾਇਆ ਕੈਂਪ - ਅਪਾਹਿਜਾਂ ਨੂੰ ਸਰਟੀਫੀਕੇਟ ਬਣਾਉਣ

ਸਿਹਤ ਵਿਭਾਗ ਨੇ ਅੰਗਹੀਣ ਵਿਅਕਤੀਆਂ ਲਈ ਇੱਕ ਜਾਗਰੁਕਤਾ ਕੈਂਪ ਲਗਾਇਆ।ਅਪਾਹਿਜਾਂ ਨੂੰ ਸਰਟੀਫੀਕੇਟ ਬਣਾਉਣ ਲਈ ਹਰ ਡਾਕਟਰ ਕੋਲ ਜਾਣਾ ਪੈਂਦਾ ਤੇ ਕਈ ਵਾਰ ਘੱਟ ਪੜ੍ਹੇ ਲਿੱਖੇ ਹੋਣ ਕਰਕੇ ਵੀ ਉਨ੍ਹਾਂ ਨੂੰ ਸਮਝ ਨਹੀਂ ਆਉਂਦੀ, ਇਸ ਨੂੰ ਦੇਖਦੇ ਹੋਏ ਇਹ ਕੈਂਪ ਲਗਾਇਆ ਗਿਆ ਤਾਂ ਜੋ ਇਨ੍ਹਾਂ ਦੀ ਮੁਸ਼ਕਲਾਂ ਦਾ ਹੱਲ ਕੱਢਿਆ ਜਾ ਸਕੇ।

ਸਿਹਤ ਵਿਭਾਗ ਨੇ ਅੰਗਹੀਣ ਵਿਅਕਤੀਆਂ ਲਈ ਲਗਾਇਆ ਕੈਂਪ
ਸਿਹਤ ਵਿਭਾਗ ਨੇ ਅੰਗਹੀਣ ਵਿਅਕਤੀਆਂ ਲਈ ਲਗਾਇਆ ਕੈਂਪ

By

Published : Nov 21, 2020, 7:27 PM IST

ਤਰਨ ਤਾਰਨ: ਇਸ ਦੇ ਸਿਹਤ ਵਿਭਾਗ ਨੇ ਅੰਗਹੀਣ ਵਿਅਕਤੀਆਂ ਲਈ ਇੱਕ ਜਾਗਰੁਕਤਾ ਕੈਂਪ ਲਗਾਇਆ।ਇਸ ਦੇ ਤਹਿਤ ਉਨ੍ਹਾਂ ਦੇ ਅੰਗਹੀਣ ਵਿਅਕਤੀਆਂ ਨੂੰ ਅੰਗਹੀਣਤਾ ਦਾ ਸਰਟੀਫੀਕੇਟ ਬਣਾਉਣ 'ਚ ਮਦਦ ਕੀਤੀ ਤੇ ਉਨ੍ਹਾਂ ਨੂੰ ਇਸਦੇ ਬਾਰੇ ਜਾਗਰੂਕ ਕੀਤਾ ਗਿਆ। ਇਸ ਸਮਾਰੋਹ ਦਾ ਉਦਘਾਟਨ ਕਰਨ ਤਰਨ ਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਪਹੁੰਚੇ।

ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ

ਅਗਨੀਹੋਤਰੀ ਨੇ ਸਰਕਾਰ ਦੀਆਂ ਸਹੂਲਤਾਂ 'ਤੇ ਰੋਸ਼ਣੀ ਪਾਉਂਦੇ ਕਿਹਾ ਕਿ ਅੰਗਹੀਣ ਬਜ਼ੁਰਗਾਂ ਨੂੰ ਪੈਂਸ਼ਨ ਮਿਲ ਰਹੀ ਹੈ ਪਰ ਨੌਜਵਾਨ ਅੰਗਹੀਣ ਨੂੰ ਉਸ ਵੇਲੇ ਹੀ ਪੈਂਸ਼ਨ ਮਿਲੇਗੀ ਜਦੋਂ ਉਨ੍ਹਾਂ ਕੋਲ ਅੰਗਹੀਣ ਦਾ ਸਰਟੀਫੀਕੇਟ ਹੋਵੇਗਾ।ਸਰਟੀਫੀਕੇਟ ਦੇ ਨਾਲ ਹੀ ਉਹ ਇਹ ਸੁਵਿਧਾਂਵਾਂ ਦੀ ਵਰਤੋਂ ਕਰ ਸਕਨਗੇ।

ਸਿਹਤ ਵਿਭਾਗ ਨੇ ਅੰਗਹੀਣ ਵਿਅਕਤੀਆਂ ਲਈ ਲਗਾਇਆ ਕੈਂਪ

ਅਪਾਹਿਜਾਂ ਨੂੰ ਆ ਰਹੀਆਂ ਦਿੱਕਤਾਂ

ਅਪਾਹਿਜਾਂ ਨੂੰ ਸਰਟੀਫੀਕੇਟ ਬਣਾਉਣ ਲਈ ਹਰ ਡਾਕਟਰ ਕੋਲ ਜਾਣਾ ਪੈਂਦਾ ਤੇ ਕਈ ਵਾਰ ਘੱਟ ਪੜ੍ਹੇ ਲਿੱਖੇ ਹੋਣ ਕਰਕੇ ਵੀ ਉਨ੍ਹਾਂ ਨੂੰ ਸਮਝ ਨਹੀਂ ਆਉਂਦੀ ਤੇ ਕਈ ਵਾਰ ਡਾਕਟਰ ਉਪਲੱਬਧ ਨਹੀਂ ਹੁੰਦੇ। ਇਸ ਨੂੰ ਦੇਖਦੇ ਹੋਏ ਇਹ ਕੈਂਪ ਲਗਾਇਆ ਗਿਆ ਤਾਂ ਜੋ ਇਨ੍ਹਾਂ ਦੀ ਮੁਸ਼ਕਲਾਂ ਦਾ ਹੱਲ ਕੱਢਿਆ ਜਾ ਸਕੇ।

ਵਿਧਾਇਕ ਦੀ ਅਪੀਲ

ਉਦਾਘਟਨ 'ਤੇ ਪਹੁੰਚੇ ਵਿਧਾਇਕ ਦਾ ਕਹਿਣਾ ਸੀ ਕਿ ਇਹੋ ਜਿਹਾ ਕੈਂਪ ਮਹੀਨੇ 'ਚ ਇੱਕ ਵਾਰ ਲ਼ੱਗਣਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਅਪਾਹਿਜਾਂ ਦੀ ਮਦਦ ਕੀਤੀ ਜਾ ਸਕੇ।

ABOUT THE AUTHOR

...view details