ਤਰਨ ਤਾਰਨ: ਜਿੱਥੇ ਪੂਰੇ ਪੰਜਾਬ ਦੇ ਪਾਣੀ ਗੰਧਲੇ ਹੋ ਚੁੱਕੇ ਹਨ, ਉੱਥੇ ਹੀ ਲੋਕਾਂ ਵੱਲੋਂ ਆਪਣੀ ਸਿਹਤ ਲਈ ਮਹਿੰਗੇ-ਮਹਿੰਗੇ ਫਿਲਟਰ ਲਗਾ ਕੇ ਪਾਣੀ ਪੀਣ ਯੋਗ ਬਣਾਇਆ ਜਾਂਦਾ ਹੈ। ਅਸੀਂ ਅੱਜ ਤੁਹਾਨੂੰ ਇੱਕ ਨਲਕਾ ਦਿਖਾ ਰਹੇ ਹਾਂ ਜੋ ਫਿਲਟਰ ਦੇ ਪਾਣੀ ਨੂੰ ਵੀ ਮਾਤ ਦੇ ਰਿਹਾ ਹੈ।
ਇਸ ਨਲਕੇ ਦੇ ਪੂਰੇ ਇਲਾਕੇ ਵਿੱਚ ਚਰਚੇ ਹਨ। ਇਸ ਦਾ ਪਾਣੀ ਬਹੁਤ ਸਵਾਦ ਹੈ ਅਤੇ ਜੇ ਇਸ ਦੇ TDS ਦੀ ਗੱਲ ਕੀਤੀ ਜਾਵੇ ਤਾਂ ਮਾਪਣ ਤੇ ਪਤਾ ਲੱਗਾ ਕਿ ਇਸ ਦਾ TDS ਸਿਰਫ 85 ਤੋਂ 120 ਹੈ ਜੋ ਕਿ ਫਿਲਟਰ ਦੇ ਪਾਣੀ ਤੋਂ ਵੀ ਬਿਹਤਰ ਹੈ ਪਿੰਡ ਵਾਂ ਤਾਰਾ ਸਿੰਘ ਜ਼ਿਲਾ ਤਰਨਤਾਰਨ ਦੇ ਵਾਸੀਆਂ ਨੇ ਦੱਸਿਆ ਕਿ ਇਹ ਨਲ਼ਕਾ ਨਹਿਰ ਦੇ ਕੰਢੇ ਤੇ ਹੋਣ ਕਾਰਨ ਇਹਨਾਂ ਸਾਫ ਪਾਣੀ ਦੇ ਰਿਹਾ ਹੈ।