ਤਰਨਤਾਰਨ: 2 ਸਾਲਾਂ ਤੱਕ ਦਿੱਲੀ ਦੀਆਂ ਬਰੂਹਾਂ ਉੱਤੇ ਚੱਲੇ ਕਿਸਾਨ ਅੰਦੋਲਨ ਤੋਂ ਬਾਅਦ ਪੰਜਾਬ ਵਿੱਚ ਜਦੋਂ ਬਰਾਤਾਂ ਚੜ੍ਹੀਆਂ ਤਾਂ ਇਹ ਇੱਕ ਆਮ ਟਰੈਂਡ ਬਣ ਗਿਆ ਸੀ ਕਿ ਲੋਕ ਡੋਲੀ ਵਾਲੀ ਕਾਰ ਉੱਤੇ ਕਿਰਸਾਨੀ ਝੰਡੇ ਅਤੇ ਸਟਿੱਕਰ ਲਗਾ ਜਾਂਦੇ ਸਨ। ਇਸ ਤੋਂ ਇਲਾਵਾ ਇਹ ਰੁਝਾਨ ਵੀ ਦੇਖਣ ਨੂੰ ਮਿਲਿਆ ਸੀ ਕਿ ਇਸ ਅੰਦੋਲਨ ਦੌਰਾਨ ਬਹੁਤ ਸਾਰੇ ਲਾੜੇ ਆਪਣੀ ਲਾੜੀ ਨੂੰ ਵਿਆਹੁਣ ਟਰੈਕਟਰ ਉੱਤੇ ਪਹੁੰਚੇ ਅਤੇ ਬੜੇ ਚਾਅ ਨਾਲ ਟਰੈਕਟਰ ਉੱਤੇ ਸਜ ਵਿਆਹੀ ਨੂੰ ਲੈਕੇ ਵਾਪਿਸ ਪਰਤੇ ਹੁਣ।
ਟਰੈਕਟਰਾਂ 'ਤੇ ਬਾਰਾਤ ਲੈ ਕੇ ਜਾਣ ਉੱਤੇ ਮਾਣ: ਦੂਜੇ ਪਾਸੇ ਤਰਨਤਾਰਨ ਵਿੱਚ ਅੱਜ ਕਿਸਾਨ ਪਰਿਵਾਰ ਨੇ ਟਰੈਕਟਰਾਂ ਉੱਤੇ ਕਿਸਾਨੀ ਝੰਡੇ ਲਹਿਰਾ ਕੇ ਅਤੇ ਟਰੈਕਟਰਾਂ ਨੂੰ ਸਜ਼ਾ ਕੇ ਆਪਣੇ ਪੁੱਤਰ ਦੇ ਵਿਆਹ ਉੱਤੇ ਟਰੈਕਟਰ ਉੱਪਰ ਕਿਸਾਨੀ ਝੰਡੇ ਲਗਾ ਕੇ ਇੱਕ ਨਿਵੇਕਲੀ ਮਿਸਾਲ ਕਾਇਮ ਕੀਤੀ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਲਾੜਾ ਹੀਰਾ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਮਡਾਲਾ ਅਤੇ ਬਰਾਤ ਵਿੱਚ ਸ਼ਾਮਲ ਹੋਏ ਲਾੜੇ ਨੇ ਦੱਸਿਆ ਕਿ ਉਨ੍ਹਾਂ ਨੂੰ ਟਰੈਕਟਰ ਰਾਹੀਂ ਦਿੱਲੀ ਮੋਰਚੇ ਵਿੱਚ ਜਾਣ ਦਾ ਰਸਤਾ ਬਹੁਤ ਪਸੰਦ ਸੀ। ਇਸੇ ਤਰ੍ਹਾਂ ਹੁਣ ਟਰੈਕਟਰਾਂ ’ਤੇ ਬਰਾਤ ਕੱਢਣ ਦਾ ਰੁਝਾਨ ਸ਼ੁਰੂ ਹੋ ਗਿਆ ਹੈ, ਉਨ੍ਹਾਂ ਕਿਹਾ ਕਿ ਟਰੈਕਟਰ ਕਿਸਾਨ ਦਾ ਪੁੱਤਰ ਹੈ ਅਤੇ ਅੱਜ ਉਹ ਮਹਿੰਗੀਆਂ ਗੱਡੀਆਂ ਛੱਡ ਕੇ ਟਰੈਕਟਰਾਂ 'ਤੇ ਬਾਰਾਤ ਲੈ ਕੇ ਜਾਣ ਉੱਤੇ ਮਾਣ ਮਹਿਸੂਸ ਕਰ ਰਿਹਾ ਹੈ।