ਪੰਜਾਬ

punjab

ETV Bharat / state

ਕਾਰਗਿਲ ਵਿਜੈ ਦਿਵਸ: ਸ਼ਹੀਦਾਂ ਦੀ ਸ਼ਹਾਦਤ ਨੂੰ ਸਰਕਾਰ ਭੁੱਲ ਬੈਠੀ! - ਕਾਰਗਿਲ

'ਸ਼ਹੀਦੋਂ ਕੀ ਚਿਤਾਓਂ ਪਰ ਹਰ ਬਰਸ ਲਗੇਂਗੇ ਮੇਲੇ, ਵਤਨ ਪਰ ਮਿਟਨੇ ਵਾਲੋ ਕਾ ਬਸ ਯਹੀ ਬਾਕੀ ਨਿਸ਼ਾਨ ਹੋਗਾ', ਇਹ ਲਾਈਨਾਂ ਲੱਗਦਾ ਹੈ ਕਿ ਤਰਨਤਾਰਨ ਦੇ ਕਾਰਗਿਲ 'ਚ ਹੋਏ ਸ਼ਹੀਦਾਂ 'ਤੇ ਨਹੀਂ ਲੱਗਦੀਆਂ। ਇਸ ਲਈ ਹੀ ਤਾਂ ਸਮੇਂ ਦੀਆਂ ਸਰਕਾਰਾਂ ਅਤੇ ਪ੍ਰਸ਼ਾਸਨ ਵਿਰੁੱਧ ਸ਼ਹੀਦਾਂ ਦੇ ਪਰਿਵਾਰ ਵਿੱਚ ਗੁੱਸਾ ਹੈ।

ਸ਼ਹੀਦ ਦਾ ਪਰਿਵਾਰ।

By

Published : Jul 25, 2019, 7:15 AM IST

Updated : Jul 25, 2019, 4:08 PM IST

ਤਰਨਤਾਰਨ: ਕਾਰਗਿਲ ਵਿਜੈ ਦਿਵਸ ਹੋਵੇ ਜਾਂ ਦੂਜਾ ਕੋਈ ਵੀ ਰਾਸ਼ਟਰੀ ਦਿਹਾੜਾ, ਉੱਥੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਯਾਦ ਹੀ ਨਹੀਂ ਕੀਤਾ ਜਾਂਦਾ ਹੈ। ਇਨ੍ਹਾਂ ਹੀ ਨਹੀਂ, ਪਰਿਵਾਰ ਸ਼ਹੀਦਾਂ ਦੀਆਂ ਬਣੀਆਂ ਯਾਦਗਾਰਾਂ ਦੀ ਵੀ ਖੁੱਦ ਸਾਂਭ ਸੰਭਾਲ ਕਰ ਰਹੇ ਹਨ। ਪਰਿਵਾਰਾਂ ਦਾ ਕਹਿਣਾ ਹੈ ਕਿ 20 ਸਾਲਾਂ ਵਿੱਚ ਸ਼ਹੀਦਾਂ ਦੀ ਸ਼ਹਾਦਤਾਂ ਨੂੰ ਭੁੱਲਾ ਦਿੱਤਾ ਗਿਆ ਹੈ।

ਵੇਖੋ ਵੀਡੀਓ

ਤਰਨਤਾਰਨ ਦੇ ਪਿੰਡ ਮਲਮੋਹਰੀ ਦੇ ਸ਼ਹੀਦ ਬਲਵਿੰਦਰ ਸਿੰਘ ਦੀ ਵਿਧਵਾ ਪਤਨੀ ਨੇ ਆਪਣੇ ਇਕਲੌਤੇ ਪੁੱਤਰ ਨੂੰ ਆਪਣੇ ਪਿਤਾ ਦੀ ਤਰ 'ਤੇ ਮੁੜ ਦੇਸ਼ ਦੀ ਸੇਵਾ ਲਈ ਫ਼ੌਜ ਵਿੱਚ ਭਰਤੀ ਕਰਵਾਇਆ ਪਰ ਪੁੱਤਰ ਤੇ ਮਾਂ ਦੋਵੇਂ ਸਰਕਾਰ ਤੋਂ ਨਾਰਾਜ਼ ਵੇਖੇ ਗਏ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਉਨ੍ਹਾਂ ਕੋਈ ਵੀ ਸਹੂਲਤ ਨਹੀਂ ਦਿੱਤੀ, ਸਿਰਫ਼ ਪੈਨਸ਼ਨ ਦੇ ਸਹਾਰੇ ਹੀ, ਉਨ੍ਹਾਂ ਨੇ ਆਪਣੇ ਘਰ ਦਾ ਗੁਜ਼ਾਰਾ ਕਰਦਿਆਂ ਬੱਚਿਆਂ ਨੂੰ ਪੜ੍ਹਾਇਆ ਹੈ। ਸ਼ਹੀਦ ਦੀ ਪਤਨੀ ਨੇ ਕਿਹਾ ਕਿ 15 ਅਗਸਤ ਹੋਵੇ ਜਾਂ ਕਾਰਗਿਲ ਵਿਜੈ ਦਿਵਸ ਮੌਕੇ ਸ਼ਹੀਦਾਂ ਨੂੰ ਤਾਂ ਯਾਦ ਕੀਤਾ ਜਾਂਦਾ ਹੈ ਪਰ ਉਨ੍ਹਾਂ ਦੇ ਪਰਿਵਾਰਾਂ ਨੂੰ ਨਹੀਂ।

ਦੂਜੇ ਪਾਸੇ, ਤਰਨਤਾਰਨ ਦੇ ਹੀ ਪਿੰਡ ਜੋਹਲ ਢਾਏ ਵਾਲਾ ਦਾ ਲਾਲ ਵੀ ਕਾਰਗਿਲ ਜੰਗ ਵਿੱਚ ਸ਼ਹੀਦ ਹੋਇਆ ਸੀ। ਇਥੋਂ ਦੇ ਅਮਰਜੀਤ ਸਿੰਘ ਨੇ ਦੇਸ਼ ਲਈ ਆਪਣੀ ਜਾਨ ਵਾਰ ਦਿੱਤੀ ਸੀ। ਸ਼ਹੀਦ ਅਮਰਜੀਤ ਸਿੰਘ ਦੀ ਪਤਨੀ ਨੇ ਦੱਸਿਆ ਕਿ ਜਦੋਂ ਪਤੀ ਦੇ ਸ਼ਹਾਦਤ ਦੀ ਖ਼ਬਰ ਉਸ ਦੇ ਪਿੰਡ ਪਹੁੰਚੀ ਸੀ ਤਾਂ ਉਸ ਸਮੇਂ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਸ਼ਹੀਦ ਦੀ ਵਿਧਵਾ ਕੁਲਬੀਰ ਕੌਰ ਨੂੰ ਹੌਂਸਲਾ ਦਿੱਤਾ ਸੀ ਕਿ ਸ਼ਹੀਦ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਅਤੇ ਕਿਸੇ ਵੀ ਮੁਸ਼ਕਲ ਆਉਣ 'ਤੇ ਉਹ ਸਭ ਹਾਜ਼ਰ ਰਹਿਣਗੇ।

ਇਹ ਵੀ ਪੜ੍ਹੋ: ਸੀਆਈਏ ਨੇ 25 ਕਿੱਲੋ ਭੁੱਕੀ ਸਣੇ ਗ੍ਰਿਫ਼ਤਾਰ ਕੀਤਾ ਇੱਕ ਵਿਅਕਤੀ

ਉਨ੍ਹਾਂ ਦੱਸਿਆ ਕਿ ਸਮਾਂ ਗੁਜ਼ਰਦਾ ਗਿਆ ਤੇ ਵਿਧਵਾ ਕੁਲਬੀਰ ਕੌਰ ਦਾ ਦਰਦ ਸਭ ਨੂੰ ਭੁੱਲ ਗਿਆ। ਉਹ ਖ਼ੁਦ ਆਪਣੇ ਬੱਚਿਆਂ ਦੇ ਪਾਲਨ ਪੋਸ਼ਣ ਵਿੱਚ ਲੱਗ ਗਈ। ਸ਼ਹੀਦ ਦੀ ਕੁਰਬਾਨੀ ਨੂੰ ਸਮੇ ਦੀਆਂ ਸਰਕਾਰਾਂ ਅਤੇ ਪ੍ਰਸ਼ਾਸਨ ਵੱਲੋਂ ਇਸ ਕਦਰ ਭੁੱਲਾ ਦਿੱਤਾ ਗਿਆ ਕਿ ਸ਼ਹੀਦ ਦੇ ਪਰਿਵਾਰ ਨੂੰ 15 ਅਗਸਤ ਜਾਂ 26 ਜਨਵਰੀ ਵਿੱਚ ਵੀ ਨਾ ਬੁਲਾ ਕੇ ਸ਼ਹੀਦ ਦੀ ਕੁਰਬਾਨੀ 'ਤੇ ਦੋ ਸ਼ਬਦ ਬੋਲਣੇ ਸਹੀ ਨਹੀਂ ਸਮਝੇ ਗਏ। ਸ਼ਹੀਦ ਦੀ ਬੇਟੀ ਨੀਤੂ ਕੌਰ ਦੀਆਂ ਅੱਖਾਂ ਅੱਜ ਵੀ ਸ਼ਹੀਦ ਅਮਰਜੀਤ ਸਿੰਘ ਨੂੰ ਯਾਦ ਕਰ ਕੇ ਨਮ ਹੋ ਜਾਂਦੀਆਂ ਹਨ। ਉਸ ਨੇ ਦੱਸਿਆ ਕਿ ਕਿਸੇ ਤਰ੍ਹਾਂ ਉਹ ਪੜਾਈ ਕਰ ਰਹੀ ਹੈ ਪਰ ਸਰਕਾਰ ਵੱਲੋਂ ਨੌਕਰੀ ਲਈ ਕੋਈ ਹੱਥ ਪੱਲਾ ਨਹੀਂ ਦਿੱਤਾ ਜਾ ਕਿਹਾ ਹੈ। ਸੋ ਲੋੜ ਹੈ ਕਿ ਪ੍ਰਸ਼ਾਸਨ ਨੂੰ ਸ਼ਹੀਦਾਂ ਦੇ ਪਰਿਵਾਰਾਂ ਨੂੰ ਰਾਸ਼ਟਰੀ ਦਿਨਾਂ 'ਤੇ ਬੁਲਾ ਕੇ ਸਹੀ ਮਾਨ ਸਨਮਾਨ ਦੇਣ ਦੀ ਤੇ ਉਨ੍ਹਾਂ ਦੇ ਬੱਚਿਆਂ ਨੂੰ ਨੌਕਰੀ ਦੇ ਯੋਗ ਬਣਾਉਣ ਦੀ।

ਇਹ ਵੀ ਪੜ੍ਹੋ: ਅੱਤਵਾਦ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣੇ ਜ਼ਰੂਰੀ: ਅਮਿਤ ਸ਼ਾਹ

Last Updated : Jul 25, 2019, 4:08 PM IST

ABOUT THE AUTHOR

...view details