ਤਰਨ ਤਾਰਨ: ਨਗਰ ਕੀਰਤਨ ਦੌਰਾਨ ਹੋਏ ਧਮਾਕੇ ਤੋਂ ਬਾਅਦ ਜਿਥੇ ਇਲਾਕੇ ਦੇ ਲੋਕ ਸਦਮੇ ਵਿਚ ਹਨ, ਉਥੇ ਹੀ ਪੰਜਾਬ ਸਰਕਾਰ ਵਲੋਂ ਇਸ ਤਰਾਂ ਦੀਆਂ ਘਟਨਾਵਾਂ ਨਾ ਰੋਕੇ ਜਾਣ ਤੋਂ ਲੋਕ ਡਾਢੇ ਦੁੱਖੀ ਵੀ ਹਨ। ਟਰਾਲੀ ਵਿਚ ਹੋਏ ਵੱਡੇ ਧਮਾਕੇ ਨੂੰ ਪੁਲਿਸ ਅਧਿਕਾਰੀ ਸਿਰਫ ਪਟਾਖੇ ਦੱਸ ਕੇ ਆਪਣਾ ਪਿੱਛਾ ਛੁਡਾਉਂਦੇ ਨਜ਼ਰ ਆਏ ਰਹੇ ਹਨ। ਜਦੋਂ ਕਿ ਚਸ਼ਮਦੀਦ ਦਸ ਰਹੇ ਨੇ ਕਿ ਧਮਾਕਾ ਕਾਫ਼ੀ ਜ਼ਬਰਦਸਤ ਸੀ।
ਤਰਨ ਤਾਰਨ ਨਗਰ ਕੀਰਤਨ ਧਮਾਕਾ ਸਰਕਾਰ ਦੀ ਲਾਪਰਵਾਹੀ?
ਪੰਜਾਬ ਸਰਕਾਰ ਵਲੋਂ ਇਸ ਤਰਾਂ ਦੀਆਂ ਘਟਨਾਵਾਂ ਨਾ ਰੋਕੇ ਜਾਣ ਤੋਂ ਲੋਕ ਡਾਢੇ ਦੁੱਖੀ ਵੀ ਹਨ। ਟਰਾਲੀ ਵਿਚ ਹੋਏ ਵੱਡੇ ਧਮਾਕੇ ਨੂੰ ਪੁਲਿਸ ਅਧਿਕਾਰੀ ਸਿਰਫ ਪਟਾਖੇ ਦੱਸ ਕੇ ਆਪਣਾ ਪਿੱਛਾ ਛੁਡਾਉਂਦੇ ਨਜ਼ਰ ਆਏ ਰਹੇ ਹਨ।
ਤਰਨ ਤਾਰਨ
ਪਹਿਲਾਂ ਕਾਹਲੀ ਕਾਹਲੀ ਵਿਚ ਇਲਾਕੇ ਦੇ ਪੁਲਿਸ ਕਪਤਾਨ ਨੇ ਮੌਤਾਂ ਦੀ ਗਿਣਤੀ ਬਹੁਤ ਜ਼ਿਆਦਾ ਦੱਸ ਦਿੱਤੀ, ਜਿਸ ਨਾਲ ਪੂਰੇ ਸੂਬੇ ਵਿਚ ਸਰਕਾਰ ਪ੍ਰਤੀ ਗੁੱਸੇ ਤੇ ਸ਼ੋਕ ਦੀ ਲਹਿਰ ਦੌੜ ਗਈ, ਪੁਲਿਸ ਕਪਤਾਨ ਦੇਖੋ ਕਿਸ ਤਰਾਂ ਮੌਤਾਂ ਦੀ ਸ਼ੰਕਾ ਜ਼ਾਹਿਰ ਕਰ ਰਿਹਾ ਹੈ।
ਸਰਕਾਰ ਦੀ ਲੋਕਾਂ ਦੇ ਜ਼ਿੰਦਗੀ ਨੂੰ ਸੁਰੱਖਿਅਤ ਰੱਖਣ ਪ੍ਰਤੀ ਬਹੁਤ ਲਾਪ੍ਰਵਾਹੀ ਵਾਲੀ ਪਹੁੰਚ ਕਾਰਨ ਕਿੰਨੀਆਂ ਹੀ ਜਾਨਾਂ ਅਜਾਈਂ ਜਾ ਚੁੱਕੀਆਂ ਹਨ, ਪਹਿਲਾਂ ਗੁਰਦਾਸਪੁਰ ਹੁਣ ਤਰਨ ਤਾਰਨ ਉਸ ਤੋਂ ਪਹਿਲਾਂ ਅੰਮ੍ਰਿਤਸਰ ਦੁਸਹਿਰਾ ਹਾਦਸਾ ਸਰਕਾਰ ਬਾਰੇ ਆਪ ਮੁਹਾਰੇ ਕਿੰਨਾ ਕੁਝ ਬੋਲ ਰਹੇ ਨੇ।
Last Updated : Feb 9, 2020, 7:08 AM IST