ਤਰਨਤਾਰਨ:ਪੱਟੀ ਦੀ ਵਾਰਡ ਨੰ: 4 ਵਿੱਚ ਦਿਨ ਦਿਹਾੜੇ ਇੱਕ ਮਕਾਨ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ। ਚੋਰਾਂ ਦੇ ਘਰ ਵਿੱਚੋਂ ਸੋਨਾ ਚੋਰੀ ਕਰਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦਲਜੀਤ ਸਿੰਘ ਨੇ ਦੱਸਿਆ ਕਿ ਸਵੇਰੇ ਉਸ ਦਾ ਪਰਿਵਾਰ ਆਪਣੇ ਬੇਟੇ ਦੇ ਘਰ ਗਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਹ ਆਪਣੇੇ ਘਰ ਤਿੰਨ ਵਜੇ ਦੇ ਕਰੀਬ ਆਏ ਤਾਂ ਦੇਖਿਆ ਕਿ ਘਰ ਦੇ ਬਾਹਰਲੇ ਗੇਟ ਦਾ ਜਿੰਦਰਾਂ ਟੁੱਟਿਆ ਹੋਇਆ ਸੀ ਅਤੇ ਘਰ ਅੰਦਰਲੇ ਤਿੰਨ ਕਮਰਿਆਂ ਵਿੱਚ ਮੌਜੂਦ ਅਲਮਾਰੀਆਂ ਟੁੱਟੀਆਂ ਹੋਈਆਂ ਸਨ ਅਤੇ ਸਮਾਨ ਸਾਰਾ ਖਿਲਰਿਆ ਪਿਆ ਸੀ।
ਉਨ੍ਹਾਂ ਦੱਸਿਆ ਕਿ ਘਰ ਵਿੱਚ ਸੋਨਾ ਚੋਰੀ ਕੀਤਾ ਗਿਆ ਹੈ ਜਿਸ ਦੀ ਕੁੱਲ ਕੀਮਤ 25 ਲੱਖ ਦੇ ਕਰੀਬ ਬਣਦੀ ਹੈ। ਇਸਦੇ ਨਾਲ ਹੀ ਪੀੜਤ ਨੇ ਦੱਸਿਆ ਕਿ 25 ਹਜ਼ਾਰ ਰੁਪਏ ਨਕਦ ਪਿਆ ਸੀ। ਉਨ੍ਹਾਂ ਦੱਸਿਆ ਕਿ ਚੋਰ ਸਾਰਾ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਹਨ।