ਤਰਨਤਾਰਨ: ਪੰਜਾਬ ਵਿੱਚ ਕੱਬਡੀ ਖਿਡਾਰੀਆਂ (International Kabaddi player) ਤੇ ਲਗਾਤਾਰ ਹੀ ਹਮਲੇ ਹੋ ਰਹੇ ਹਨ। ਇੰਨਾਂ ਹਮਲਿਆਂ ਵਿੱਚ ਖਿਡਾਰੀਆਂ ਦੀ ਜਾਨਾਂ ਵੀ ਗਈਆਂ ਹਨ। ਇਸੇ ਤਰ੍ਹਾਂ ਦਾ ਤਾਜ਼ਾ ਮਾਮਲਾ ਤਰਨ ਤਾਰਨ ਤੋਂ ਸਾਹਮਣੇ ਆਇਆ ਹੈ। ਇੱਥੇ ਇੰਟਰਨੈਸ਼ਨਲ ਪੱਧਰ ਦੇ ਸਾਬਕਾ ਕਬੱਡੀ ਖਿਡਾਰੀ ਬਲਬੀਰ ਸਿੰਘ ਵਾਸੀ ਭੁੱਜੜਾਵਾਲਾ ਤੇ ਜਾਨੋ ਮਾਰਨ ਦੀ ਨੀਅਤ ਨਾਲ ਗੋਲੀਆਂ ਨਾਲ ਹਮਲਾ ਹੋਇਆ ਹੈ। ਇਸ ਦੇ ਨਾਲ ਹੀ ਉਸ ਦੇ ਸਾਲੇ ਹਰਵਿੰਦਰ ਸਿੰਘ ਤੇ ਹਮਲਾ ਕੀਤਾ ਗਿਆ।
ਕਬੱਡੀ ਖਿਡਾਰੀ ਬਲਬੀਰ ਸਿੰਘ ਨੂੰ 2 ਗੋਲੀਆਂ ਛੂ ਕੇ ਲੰਘੀਆਂ। ਇਸ ਦੇ ਨਾਲ ਉਨ੍ਹਾਂ ਦੇ ਟਰੈਕਟਰ ਤੇ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ। ਇਸ ਸਬੰਧ ਵਿੱਚ ਕੁਝ ਨੌਜਵਾਨਾ 'ਤੇ ਥਾਣਾ ਝਬਾਲ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਕਬੱਡੀ ਖਿਡਾਰੀ ਬਲਬੀਰ ਸਿੰਘ ਬੱਲਾ ਪੁੱਤਰ ਮੋਹਨ ਸਿੰਘ ਵਾਸੀ ਭੁੱਜੜਾਵਾਲਾ ਨੇ ਦੱਸਿਆ ਕਿ ਉਹ ਤੇ ਉਸ ਦਾ ਸਾਲਾ ਹਰਵਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਅੱਡਾ ਝਬਾਲ ਆਪਣੇ ਟਰੈਕਟਰ ਤੇ ਸਵਾਰ ਹੋ ਕੇ ਜਾਂ ਰਹੇ ਸੀ ਕਿ ਮੈਂ ਮੈਡੀਕਲ ਸਟੋਰ ਤੇ ਦਵਾਈ ਲੈਣ ਲੱਗ ਲਿਆ ਅਤੇ ਮੇਰਾ ਹਰਵਿੰਦਰ ਸਿੰਘ ਭਿੱਖੀਵਿੰਡ ਰੋਡ ਤੇ ਟਰੈਕਟਰ ਦਾ ਫਿਲਟਰ ਸਾਫ ਕਰਵਾਉਣ ਗਿਆ ਸੀ।
ਸਾਬਕਾ ਕਬੱਡੀ ਖਿਡਾਰੀ 'ਤੇ ਚੱਲੀਆਂ ਗੋਲੀਆਂ ਇੰਨ੍ਹੇ ਨੂੰ 3 ਗੱਡੀਆਂ ਇੱਕ ਇਨੋਵਾ ਕਰੈਸਟਾ, ਬੈਲੋਨੋ ਅਤੇ ਇੱਕ ਸਿਆਜ ਰੰਗ ਚਿੱਟਾ ਤੇ 14/15 ਵਿਆਕਤੀ ਸਵਾਰ ਹੋ ਕੇ ਆਏ ਮੇਰੇ ਸਾਲੇ ਪਾਸੋਂ ਟਰੈਕਟਰ ਖੋਹ ਕੇ ਹਵਾਈ ਫਾਇਰ ਕਰਕੇ ਭਿੱਖੀਵਿੰਡ ਰੋਡ ਵੱਲ ਲੈ ਗਏ। ਜਦੋਂ ਮੈਂ ਆਪਣੇ ਸਾਥੀਆਂ ਸਮੇਤ ਉਨਾਂ ਦਾ ਪਿੱਛਾ ਕੀਤਾ ਤੇ ਇੰਨਾ ਨੂੰ ਬੋਹੜੀ ਸਾਹਿਬ ਗੁਰਦੁਆਰੇ ਲਾਗੇ ਟਰੈਕਟਰ ਸਮੇਤ ਰੋਕ ਲਿਆ।
ਬਲਵੀਰ ਨੇ ਕਿਹਾ ਕਿ ਇਸ ਮੌਕੇ ਹਮਲਾ ਕਰਨ ਵਾਲੇ ਨੌਜਵਾਨਾਂ ਦੀ ਪਹਿਚਾਣ ਕਰ ਲਈ ਗਈ, ਜਿੰਨ੍ਹਾਂ ਵਿੱਚ ਲਵਪ੍ਰੀਤ ਸਿੰਘ ਉਰਫ ਐਲਪੀ, ਮਨਪ੍ਰੀਤ ਸਿੰਘ ਉਰਫ ਮੰਨਾ, ਜਸਕਰਨ ਸਿੰਘ ਵਾਸੀਆਨ ਪੰਜਵੜ ਕਲਾ ਤੇ ਭੋਲਾ ਸੰਧੂ ਨੂੰ ਪਹਿਚਾਣ ਹੋਈ। ਜਿੰਨਾ ਕੋਲ ਅਸਲਾ ਸੀ ਤੇ ਇੰਨਾ ਚਾਰਾਂ ਜਾਣਿਆ ਨੇ ਆਪਣੇ ਸਾਥੀਆਂ ਸਮੇਤ ਸਾਨੂੰ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰਨੇ ਕੀਤੇ ਸਨ। ਅਸੀਂ ਟਰੈਕਟਰ ਦੇ ਉਹਲੇ ਹੋ ਕੇ ਆਪਣੀ ਜਾਨ ਬਚਾਈ ਹਮਲਾਵਰਾਂ ਵਲੋਂ ਕੀਤੇ ਹਮਲੇ ਨਾਲ ਟਰੈਕਟਰ ਟਾਇਰਾਂ, ਬਾਡੀ ਵਿਚ ਵੀ ਗੋਲੀਆਂ ਲੱਗੀਆਂ। ਮੌਕੇ ਤੇ ਰੌਲਾ ਪੈਣ ਕਰਕੇ ਕਾਫੀ ਇਕੱਠ ਹੁੰਦਾ ਵੇਖ ਕੇ ਉਕਤ ਸਾਰੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।
ਬਲਬੀਰ ਸਿੰਘ ਨੇ ਦੱਸਿਆ ਕਿ ਇਸ ਦੇ ਬਾਅਦ ਗੈਂਗਸਟਰ ਰਸ਼ਪਾਲ ਸਿੰਘ ਦੋਲਾ ਵਾਸੀ ਭੁੱਚਰ ਜੋ ਕਿ ਗੋਇੰਦਵਾਲ ਜੇਲ੍ਹ ਵਿਚ ਬੰਦ ਹੈ, ਉਸ ਵਲੋਂ ਵੀ ਫੋਨ ਰਾਹੀਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਪੁਲਿਸ ਦੋਸ਼ੀਆਂ ਨੂੰ ਜਲਦੀ ਕਾਬੂ ਕਰੇ ਸਾਨੂੰ ਇਨ੍ਹਾਂ ਕੋਲੋ ਅੱਗੇ ਵੀ ਖ਼ਤਰਾ ਹੈ। ਇਸ ਸਬੰਧੀ ਬਲਬੀਰ ਸਿੰਘ ਬੱਲਾ ਨੇ ਦੱਸਿਆ ਕਿ ਉਸ ਦੁਆਰਾ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਆਪਣੀ ਜਾਨ ਨੂੰ ਖਤਰਾ ਦੱਸਦਿਆਂ ਸਰੁੱਖਿਆ ਦੀ ਮੰਗ ਸਬੰਧੀ ਲਿਖਤੀ ਦਰਖਾਸਤ ਨੰਬਰ 1592DPO ਮਿਤੀ 9/12/2021 ਦਿੱਤੀ ਗਈ ਸੀ। ਪਰ ਪੁਲਿਸ ਵੱਲੋਂ ਉਨਾਂ ਵੱਲੋਂ ਦਿੱਤੀ ਦਰਖਾਸਤ 'ਤੇ ਕੋਈ ਵੀ ਧਿਆਨ ਨਾ ਦਿੰਦਿਆ ਕੋਈ ਸਰੁੱਖਿਆ ਮੁਹੱਈਆ ਨਹੀਂ ਕਰਵਾਈ ਗਈ ਹੈ।
ਸਾਬਕਾ ਕਬੱਡੀ ਖਿਡਾਰੀ 'ਤੇ ਚੱਲੀਆਂ ਗੋਲੀਆਂ ਜਿਸ ਸਬੰਧੀ ਥਾਣਾ ਝਬਾਲ ਵਿਖੇ ਸੂਚਿਤ ਕੀਤੇ ਜਾਣ ਤੇ ਥਾਣਾ ਝਬਾਲ ਮੁਖੀ ਬਲਵਿੰਦਰ ਸਿੰਘ ਸੰਧੂ ਪੁਲਿਸ ਪਾਰਟੀ ਸਮੇਤ ਮੌਕੇ ਤੇ ਪੁੱਜੇ ਤੇ ਗੋਲੀਆਂ ਦੇ ਖੋਲ ਪ੍ਰਾਪਤ ਕੀਤੇ ਜਾਣ ਉਪਰੰਤ ਪੁਲਿਸ ਥਾਣਾ ਝਬਾਲ ਵਿਖੇ ਬਲਬੀਰ ਸਿੰਘ ਬੱਲਾ ਦੇ ਬਿਆਨਾ ਤੇ ਉਕਤ ਚਾਰ ਦੋਸ਼ੀਆਂ ਸਮੇਤ ਅਣਪਛਾਤਿਆਂ ਤੇ ਮਕੁੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ। ਉਨ੍ਹਾਂ ਕਿਹਾ ਕਿ ਗੈਂਗਸਟਰ ਵਲੋਂ ਦਿੱਤੀ ਧਮਕੀ ਸੰਬੰਧੀ ਉਹ ਜਾਂਚ ਕਰ ਰਹੇ ਹਨ ਜੇਕਰ ਲੋੜ ਪਈ ਤਾਂ ਉਸ ਨੂੰ ਪ੍ਰੋਟੈਕਸ਼ਨ ਵਾਰੰਟ ਤੇ ਲਿਆਕੇ ਪੁੱਛਗਿੱਛ ਵੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਝੁੱਗੀ 'ਚ ਲੱਗੀ ਅੱਗ ਦੇ ਮਾਮਲੇ 'ਚ ਗਰਮਾਈ ਸਿਆਸਤ, ਵਿਰੋਧੀ ਧਿਰ ਨੇ ਰੱਖੀ ਮੁਆਵਜ਼ੇ ਦੀ ਮੰਗ