ਤਰਨਤਾਰਨ: ਇਥੋਂ ਦੇ ਪਿੰਡ ਵਲੀਪੁਰ ਵਿੱਚ ਕਾਂਗਰਸ ਦੇ ਪੰਚਾਇਤੀ ਮੈਂਬਰ ਤੇ ਡਾਕਟਰ ਵਜੋਂ ਕੰਮ ਕਰਦੇ ਹਰਜਿੰਦਰ ਸਿੰਘ ਕੰਮ ਨਾਂਅ ਦੇ ਵਿਅਕਤੀ ਨੂੰ ਪਿੰਡ ਦੇ ਇੱਕ ਨੌਜਵਾਨ ਨੇ ਆਪਣੇ ਸਾਥੀਆਂ ਸਮੇਤ ਆ ਕੇ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਹਾਲਤ 'ਚ ਡਾਕਟਰ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਪਿੰਡ ਵਲੀਪੁਰ 'ਚ ਕੁਝ ਨੌਜਵਾਨਾਂ ਨੇ ਆਰ.ਐੱਮ.ਪੀ ਡਾਕਟਰ 'ਤੇ ਕੀਤਾ ਹਮਲਾ - lok sabha election
ਤਰਨਤਾਰਨ ਦੇ ਪਿੰਡ ਵਲੀਪੁਰ 'ਚ ਡਾਕਟਰ ਵਜੋਂ ਕੰਮ ਕਰਦੇ ਵਿਅਕਤੀ 'ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਡਾਕਟਰ
ਦੋਸ਼ੀਆਂ ਨੇ ਪੰਚਾਇਤੀ ਮੈਂਬਰ ਨੂੰ 4 ਗੋਲੀਆਂ ਮਾਰੀਆਂ ਤੇ ਬਾਅਦ ਵਿੱਚ ਉਸ ਦੀ ਡਾਕਟਰ ਦੀ ਦੁਕਾਨ ਤੋਂ ਬਾਹਰ ਫ਼ਾਇਰਿੰਗ ਕਰਦੇ ਹੋਏ ਫ਼ਰਾਰ ਹੋ ਗਏ। ਇਸ ਬਾਰੇ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਵਿੱਚ ਆਰਐੱਮਪੀ ਡਾਕਟਰ ਦੀ ਦੁਕਾਨ ਕਰਦਾ ਹੈ, ਤੇ ਸ਼ਾਮ ਨੂੰ ਜਦੋਂ ਉਹ ਮਰੀਜ਼ਾਂ ਨੂੰ ਦਵਾਈ ਦੇ ਰਿਹਾ ਸੀ।
ਇਸ ਦੌਰਾਨ ਪਿੰਡ ਦੇ ਹੀ ਦੋ ਨੌਜਵਾਨ ਮੁੰਹ 'ਤੇ ਕੱਪੜ ਬੰਨ੍ਹ ਕੇ ਆਏ ਤੇ ਉਸ ਨੂੰ ਗੋਲੀਆਂ ਮਾਰ ਕੇ ਹਵਾਈ ਫ਼ਾਇਰਿੰਗ ਕਰਦਿਆਂ ਫ਼ਰਾਰ ਹੋ ਗਏ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।